ਫਿਰ ਖਤਰਾ…..ਏਅਰਪੋਰਟ ਕਾਊਂਟਡਾਊਨ ਚਰਚਾ ’ਚ

ਏਅਰ ਨਿਊਜ਼ੀਲੈਂਡ ਦੇ ਟੋਕੀਓ ਤੋਂ 28 ਫਰਵਰੀ ਨੂੰ ਆਏ ਜਹਾਜ਼ ਦੇ ਅਮਲੇ ’ਚੋਂ ਇਕ ਪਾਜੇਟਿਵ ਆਇਆ
-ਪਹੁੰਚਣ ’ਤੇ ਸੀ ਨੈਗੇਟਿਵ ਅਤੇ ਰੁਟੀਨ ਟੈਸਟ ਵਿਚ ਆਇਆ ਪਾਜੇਟਿਵ

ਆਕਲੈਂਡ:-ਏਅਰ ਨਿਊਜ਼ੀਲੈਂਡ ਦਾ ਇਕ ਜਹਾਜ਼ 28 ਫਰਵਰੀ ਨੂੰ ਟੋਕੀਓ ਤੋਂ ਔਕਲੈਂਡ ਆਇਆ ਸੀ। ਇਸ ਜਹਾਜ਼ ਦੇ ਅਮਲੇ ਦਾ ਜੋ ਪਹਿਲਾਂ ਟੈਸਟ ਹੋਇਆ ਸੀ, ਉਸ ਦੇ ਵਿਚ ਸਾਰੇ ਨੈਗੇਟਿਵ ਆਏ ਸਨ ਪਰ ਹੁਣ ਰੁਟੀਨ ਟੈਸਟ (ਪ੍ਰਤੀ ਹਫਤਾ) ਦੇ ਵਿਚ ਨਤੀਜਾ ਪਾਜੇਟਿਵ ਆ ਗਿਆ ਹੈ। ਅਮਲੇ ਦੇ ਇਸ ਮੈਂਬਰ ਨੂੰ ਕੁਆਰਨਟੀਨ ਸੁਵਿਧਾ ਲਈ ਜੈਟ ਪਾਰਕ ਭੇਜ ਦਿੱਤਾ ਗਿਆ ਹੈ। ਇਸ ਦੇ ਤਿੰਨ ਘਰਦੇ ਮੈਂਬਰਾਂ ਦਾ ਵੀ ਟੈਸਟ ਲਿਆ ਗਿਆ ਪਰ ਉਹ ਨੈਗੇਟਿਵ ਆਏ ਹਨ। ਅਮਲੇ ਦੇ 14 ਹੋਰ ਮੈਂਬਰਾਂ ਨੂੰ ਵੀ ਆਈਸੋਲੇਟ  ਕੀਤਾ ਜਾ ਰਿਹਾ ਹੈ। ਜਿਸ ਦਾ ਕਰੋਨਾ ਟੈਸਟ ਪਾਜੇਟਿਵ ਆਇਆ ਹੈ ਉਹ 3 ਮਾਰਚ ਨੂੰ ਏਅਰਪੋਰਟ ਲਾਗੇ ਕਾਊਂਟਡਾਊਨ ਵਿਖੇ ਦੁਪਹਿਰ 12.7 ਤੋਂ 1.22 ਤੱਕ ਰਿਹਾ ਸੀ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਹ ਇਸ ਸਮੇਂ ਦੌਰਾਨ ਉਥੇ ਗਏ ਹੋਣ ਤਾਂ ਸਾਵਧਾਨੀ ਰੱਖਣ ਅਤੇ ਲੱਛਣ ਪ੍ਰਗਟ ਹੋਣ ਉਤੇ ਤੁਰੰਤ ਹੈਲਥ ਵਿਭਾਗ ਨਾਲ ਸੰਪਰਕ ਕਰਨ। ਉਨ੍ਹਾਂ ਨੂੰ 17 ਮਾਰਚ ਤੱਕ ਆਪਣੀ ਸਿਹਤ ਉਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਪਤਾ ਲੱਗਾ ਹੈ ਕਿ ਜਿਸ ਅਮਲੇ ਦੇ ਮੈਂਬਰ ਨੂੰ ਕਰੋਨਾ ਹੋਇਆ ਹੈ ਉਸਦਾ ਜੀਵਨ ਸਾਥੀ ਰੇਮੁਏਰਾ ਗੋਲਫ ਕਲੱਬ ਵਿਖੇ ਆਪਣੇ ਬਹੁਤ ਸਾਰੇ ਦੋਸਤਾਂ ਨਾਲ ਐਤਵਾਰ ਨੂੰ ਗੋਲਫ ਖੇਡਦਾ ਰਿਹਾ ਹੈ।  

Install Punjabi Akhbar App

Install
×