ਮਾਰਗ੍ਰੇਟ ਕੋਰਟ ਨੂੰ ਆਸਟ੍ਰੇਲੀਆ ਦਿਹਾੜੇ ਉਪਰ ਸਨਮਾਨਿਤ ਕਰਨਾ ਵਧੀਆ ਗੱਲ ਨਹੀਂ -ਡੇਨ. ਐਂਡ੍ਰਿਊਜ਼

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਉਣ ਵਾਲੀ 26 ਜਨਵਰੀ ਨੂੰ ਆਸਟ੍ਰੇਲੀਆ ਡੇਅ ਮੌਕੇ ਉਪਰ ਸਨਮਾਨਿਤ ਕੀਤੇ ਜਾਣ ਵਾਲਿਆਂ ਦੀ ਸੂਚੀ ਵਿੱਚ ਸਾਬਕਾ ਆਸਟ੍ਰੇਲੀਆਈ ਓਪਨ ਚੈਂਪਿਅਨ ਮਾਰਗ੍ਰੇਟ ਕੋਰਟ ਦਾ ਨਾਮ ਆਉਣ ਤੇ ਕਈ ਪਾਸਿਆਂ ਤੋਂ ਸਰਕਾਰ ਦੇ ਉਕਤ ਫੈਸਲੇ ਪ੍ਰਤੀ ਨੁਕਤਾਚੀਨੀ ਹੋਣੀ ਸ਼ੁਰੂ ਹੋ ਗਈ ਹੈ। ਵਿਕਟੋਰੀਆਈ ਪ੍ਰੀਮੀਅਰ ਨੇ ਕਿਹਾ ਹੈ ਕਿ ਇਹ ਕੋਈ ਵਧੀਆ ਗੱਲ ਨਹੀਂ ਕੀਤੀ ਜਾ ਰਹੀ ਹੈ ਅਤੇ ਇੱਕ ਅਜਿਹੀ ਹਸਤੀ ਦਾ ਨਾਮ ਸਨਮਾਨਿਤ ਸ਼ਖ਼ਸੀਅਤਾਂ ਨਾਲ ਜੋੜਿਆ ਜਾ ਰਿਹਾ ਹੈ ਜੋ ਕਿ ਆਪ ਖ਼ੁਦ ਹੀ ਕਈ ਤਰ੍ਹਾਂ ਦੀਆਂ ਅਪਮਾਨਜਨਕ ਕੁਰੀਤੀਆਂ ਵਿੱਚ ਵਿਲੁੱਪਤ ਹੈ ਅਤੇ ਇਸ ਸਨਮਾਨ ਦੀ ਕਿਸੇ ਪਾਸਿਉਂ ਵੀ ਹੱਕਦਾਰ ਨਹੀਂ ਹੈ। ਜ਼ਿਕਰਯੋਗ ਹੈ ਕਿ ਸ੍ਰੀਮਤੀ ਕੋਰਟ ਹਮੇਸ਼ਾ ਤੋਂ ਗੇਅ ਸ਼ਾਦੀਆਂ ਅਤੇ ਹੋਮੋਸੈਕਸੁਐਲਿਟੀ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਦੀ ਰਹੀ ਹੈ ਅਤੇ ਅਜਿਹੇ ਕਾਨੂੰਨਾਂ ਅਤੇ ਸਮਾਜਿਕ ਕੁਰਿਤੀਆਂ ਦੇ ਖ਼ਿਲਾਫ਼ ਬੋਲਣ ਵਾਲੀ ਸ਼ਖ਼ਸੀਅਤ ਨੂੰ ਇਸ ਸਨਮਾਨ ਦਾ ਹੱਕਦਾਰ ਨਹੀਂ ਸਮਝਿਆ ਜਾ ਰਿਹਾ ਹੈ। ਅਸਲ ਵਿੱਚ ਇਸ ਦਿਹਾੜੇ ਤੇ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਹਸਤੀਆਂ ਦੇ ਨਾਮ ਅਧਿਕਾਰਿਕ ਤੌਰ ਤੇ ਜ਼ਾਹਿਰ ਨਹੀਂ ਕੀਤੇ ਜਾਂਦੇ ਅਤੇ 26 ਜਨਵਰੀ ਵਾਲੇ ਦਿਹਾੜੇ ਉਪਰ ਹੀ ਐਲਾਨੇ ਜਾਂਦੇ ਹਨ ਪਰੰਤੂ ਮੈਲਬੋਰਨ ਤੋਂ ਇੱਕ ਬਰਾਡਕਾਸਟਰ ਦੁਆਰਾ ਮਾਰਗ੍ਰੇਟ ਕੋਰਟ ਦਾ ਨਾਮ ਐਲਾਨ ਦਿੱਤਾ ਗਿਆ ਅਤੇ ਉਕਤ ਅਦਾਰੇ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਵਿੱਚ ਭਰੋਸੇਯੋਗ ਸੂਤਰਾਂ ਕੋਲੋਂ ਪਤਾ ਲੱਗਿਆ ਹੈ। ਜ਼ਿਕਰਯੋਗ ਇਹ ਵੀ ਹੈ ਕਿ ਸ੍ਰੀਮਤੀ ਕੋਰਟ ਟੈਨਿਸ ਜਗਤ ਦੀ ਉਹ ਹਸਤੀ ਹਨ ਜਿਨ੍ਹਾਂ ਦੇ ਨਾਮ 24 ਗ੍ਰੈਂਡ ਸਲੈਮ ਸਿੰਗਲਜ਼ ਦੇ ਟਾਈਟਲ ਹਨ ਪਰੰਤੂ ਉਨ੍ਹਾਂ ਦਾ ਦੋਸ਼ ਇਹੀ ਹੈ ਕਿ ਉਹ ਸਮਾਜਿਕ ਕੁਰਿਤੀਆਂ (ਗੇਅ ਮੈਰਿਜ ਅਤੇ ਹੋਮੋਸੈਕਸੁਐਲੀਟੀ) ਦੇ ਖ਼ਿਲਾਫ਼ ਬੋਲਦੇ ਹਨ।

Welcome to Punjabi Akhbar

Install Punjabi Akhbar
×