ਦਮਦਮੀ ਟਕਸਾਲ ਨਿਊਜ਼ੀਲੈਂਡ ਵੱਲੋਂ ਸੰਤ ਚਰਨਜੀਤ ਸਿੰਘ ਨੂੰ ਟਕਸਾਲ ਦਾ ਮੁੱਖ ਬੁਲਾਰਾ ਬਨਣ’ਤੇ ਵਧਾਈ

NZ PIgC 14 July-1

ਦਮਦਮੀ ਟਕਸਾਲ ਜੱਥਾ ਭਿੰਡਰਾ (ਮਹਿਤਾ) ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਬੀਤੇ ਦਿਨੀਂ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਅਤੇ ਜੱਥੇ ਦੇ ਮੈਂਬਰਾਂ ਵੱਲੋਂ ਵਿਚਾਰਾਂ ਕਰਨ ਉਪਰੰਤ ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ ਵਾਲਿਆਂ ਨੂੰ ਟਕਸਾਲ ਦਾ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਦਾ ਜਿੱਥੇ ਦੇਸ਼-ਵਿਦੇਸ਼ ਵਸਦੇ ਟਕਸਾਲੀ ਸਿੰਘਾ ਨੇ ਭਰਵਾਂ ਸਵਾਗਤ ਕੀਤਾ ਹੈ ਉਥੇ ਨਿਊਜ਼ੀਲੈਂਡ ਦੇ ਵਿਚ ਵੀ ਦਮਦਮੀ ਟਕਸਾਲ ਨਾਲ ਸਬੰਧਿਤ ਸਿੰਘਾਂ ਵੱਲੋਂ ਵਧਾਈ ਭੇਜੀ ਗਈ ਹੈ। ਸੰਤ ਚਰਨਜੀਤ ਸਿੰਘ ਟਕਸਾਲ ਦੇ ਹੋਣਹਾਰ ਵਿਦਿਆਰਥੀ ਰਹੇ ਹਨ। ਉਹ ਗੁਰਦੁਆਰਾ ਸ਼ਹੀਦਾਂ ਪਿੰਡ ਜੱਸੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਲੰਮੇ ਸਮੇਂ ਤੋਂ ਸਿੱਖੀ ਪ੍ਰਚਾਰ ਵਿਚ ਅਹਿਮ ਯੋਗਦਾਨ ਪਾ ਰਹੇ ਹਨ। ਨਿਊਜ਼ੀਲੈਂਡ ਤੋਂ ਦਮਦਮੀ ਟਕਸਾਲ ਨਾਲ ਤਾਲਮੇਲ ਰੱਖਣ ਵਾਲੇ ਸ. ਗੁਰਿੰਦਰ ਸਿੰਘ ਖਾਲਸਾ, ਭਾਈ ਮੇਜਰ ਸਿੰਘ, ਅਮਰਦੀਪ ਸਿੰਘ, ਬਲਤੇਜ ਸਿੰਘ, ਬਲਕਰਨ ਸਿੰਘ, ਗੁਰਪਾਲ ਸਿੰਘ, ਜਗਬੀਰ ਸਿੰਘ, ਤਜਿੰਦਰ ਸਿੰਘ ਬਾਜਵਾ, ਜਗਜੀਤ ਸਿੰਘ ਰੰਧਾਵਾ, ਜਿਤਦਰਪਾਲ ਸਿੰਘ, ਆਗਿਆਪਾਲ ਸਿੰਘ, ਤੇਜਪਾਲ ਸਿੰਘ, ਹਰਮਨ ਸਿੰਘ, ਸਵਰਨ ਸਿੰਘ, ਅਮਰਜੀਤ ਸਿੰਘ, ਹਰਦੀਪ ਸਿੰਘ, ਚੰਦਨਬੀਰ ਸਿੰਘ ਬਾਜਵਾ, ਪਵਿੱਤਰ ਸਿੰਘ ਗੁਰਦਾਸਪੁਰੀ, ਹਰਚਰਨ ਸਿੰਘ ਬਰਨਾਲਾ, ਨਿਰਮਲ ਸਿੰਘ, ਦਲਵਿਦਰ ਸਿੰਘ, ਕੁਲਵਿਦਰ ਸਿੰਘ ਖਾਲਸਾ, ਹਰਵਿੰਦਰ ਸਿੰਘ ਚਾਹਲ, ਅਮਨਦੀਪ ਸਿੰਘ, ਹਰਪ੍ਰੀਤ ਸਿੰਘ ਰੋਟੋਰੂਆ, ਮਨਰੂਪ ਸਿੰਘ ਰੋਟੋਰੂਆ, ਸੇਵਕ ਸਿੰਘ ਨਿਊ ਪਲੇਮਾਊਥ, ਰਵਿੰਦਰ ਸਿੰਘ  ਅਤੇ ਜਤਿੰਦਰ ਸਿੰਘ ਮੁਹਾਲੀ ਹੋਰਾਂ ਸੰਤ ਚਰਨਜੀਤ ਸਿੰਘ ਹੋਰਾਂ ਨੂੰ ਵਧਾਈ ਭੇਜੀ ਹੈ। ਭਾਈ ਸਰਵਣ ਸਿੰਘ ਅਗਵਾਨ ਹੋਰਾਂ ਵੀ ਇਸ ਨਿਯੁਕਤੀ ਦਾ ਸਵਾਗਤ ਕੀਤਾ ਹੈ ਅਤੇ ਸੰਤ ਚਰਨਜੀਤ ਸਿੰਘ ਹੋਰਾਂ ਨੂੰ ਨਿੱਜੀ ਤੌਰ ‘ਤੇ ਵਧਾਈ ਸੰਦੇਸ਼ ਭੇਜਿਆ ਹੈ।

Install Punjabi Akhbar App

Install
×