12 ਅਕਤੂਬਰ ਨੂੰ ਸ. ਦਲਜੀਤ ਸਿੰਘ ਦਾ ਹੋਵੇਗਾ ਗੋਲਡ ਮੈਡਲ ਨਾਲ ਸਨਮਾਨ

NZ PIC 8 Oct-3
ਟੂਰਨਾਮੈਂਟ ਦੇ ਦੌਰਾਨ ਟਾਈਗਰ ਸਪੋਰਟਸ ਕਲੱਬ ਵੱਲੋਂ ਜਿੱਥੇ ਆਪਣੇ ਸਾਰੇ ਸਪਾਂਸਰਜ ਅਤੇ ਸਹਿਯੋਗੀਆਂ ਦਾ ਮਾਨ-ਸਨਮਾਨ ਕੀਤਾ ਜਾਵੇਗਾ ਉਥੇ ਅਗਲੇ ਦਿਨ ਯਾਨਿ ਕਿ 12 ਅਕਤੂਬਰ ਨੂੰ ਸ. ਦਲਜੀਤ ਸਿੰਘ (ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ) ਦਾ ਗੋਲਡ ਮੈਡਲ ਦੇ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।  ਇਹ ਸਨਮਾਨ ਗੁਰਦੁਆਰਾ ਸਾਹਿਬ ਦੇ ਹਫਤਾਵਾਰੀ ਦੀਵਾਨ ਦੇ ਵਿਚ ਭੇਟ ਕੀਤਾ ਜਾਵੇਗਾ। ਟਾਈਗਰ ਸਪੋਰਟਸ ਕਲੱਬ ਆਪਣੇ ਸਪਾਂਸਰਜ਼ ਸ. ਸ਼ਿੰਦਰ ਸਿੰਘ ਸਮਰਾ ਅਤੇ ਸ. ਕਸ਼ਮੀਰਾ ਸਿੰਘ ਦੇ ਸਹਿਯੋਗ ਨਾਲ ਇਹ ਗੋਲਡ ਮੈਡਲ ਸ. ਦਲਜੀਤ ਸਿੰਘ ਨੂੰ ਉਨ੍ਹਾਂ ਦੀਆਂ ਕਬੱਡੀ ਖੇਡ ਪ੍ਰਤੀ ਦਿੱਤੀਆਂ ਜਾ ਰਹੀਆਂ ਸੇਵਾਵਾਂ ਜਿਨ੍ਹਾਂ ਦੇ ਵਿਚ ਅੰਤਰਰਾਸ਼ਟਰੀ ਖਿਡਾਰੀਆਂ ਦੀ ਇਥੇ ਆਮਦ ਵਿਚ ਪੂਰਨ ਮਦਦ, ਧਾਰਮਿਕ ਤੇ ਸਮਾਜਿਕ ਕਾਰਜਾਂ ਦੇ ਵਿਚ ਵੱਧ=ਚੜ੍ਹ ਕੇ ਤਨੋ-ਮਨੋ ਹਿੱਸਾ ਪਾਉਣ ਅਤੇ ਹਾਲ ਹੀ ਵਿਚ ਹੋਏ ‘ਸਿੱਖ ਚਿਲਡਰਨ ਡੇਅ’ ਦੌਰਾਨ ਭਾਰਤੀ ਭਾਈਚਾਰੇ ਨਾਲ ਵਧੀਆ ਤਾਲਮੇਲ ਬਣਾਈ ਰੱਖਣ ਦੇ ਸਫਲ ਉਦਮ ਲਈ ਦਿੱਤਾ ਜਾਵੇਗਾ। ਵਰਨਣਯੋਗ ਹੈ ਕਿ ਸ. ਦਲਜੀਤ ਸਿੰਘ ਦਾ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਅਤੇ ਵਿਸ਼ਵ ਜੇਤੂ ਖਿਡਾਰੀਆਂ ਨੂੰ ਨਿਊਜ਼ੀਲੈਂਡ ਦੇ ਵਿਚ ਲੋਕਾਂ ਦੇ ਰੂਬਰੂ ਕਰਨ ਦੇ ਵਿਚ ਅਹਿਮ ਯੋਗਦਾਨ ਰਿਹਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks