ਖਾਲਸਾ ਦੀਵਾਨ ਸੁਸਾਇਟੀ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਸੰਧੂ ਦਾ ਸਦੀਵੀ ਵਿਛੋੜਾ

ਸਰੀ – ਖਾਲਸਾ ਦੀਵਾਨ ਸੁਸਾਇਟੀ ਦੇ ਸਾਬਕਾ ਪ੍ਰਧਾਨ, ਪੰਜਾਬੀ ਭਾਈਚਾਰੇ ਦੀ ਹਰਮਨ ਪਿਆਰੀ ਸ਼ਖ਼ਸੀਅਤ ਦਲਜੀਤ ਸਿੰਘ ਸੰਧੂ ਬੀਤੀ ਰਾਤ ਸਦੀਵੀ ਵਿਛੋੜਾ ਦੇ ਗਏ। ਉਹ 84 ਸਾਲਾਂ ਦੇ ਸਨ। ਉਨ੍ਹਾਂ ਦੀ ਆਪਣੀ ਸਾਰੀ ਜ਼ਿੰਦਗੀ ਸਿੱਖ ਕੌਮ ਅਤੇ ਭਾਈਚਾਰੇ ਨੂੰ ਸਮਰਪਿਤ ਰਹੀ। ਉਹ ਦੋ ਵਾਰ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ, ਰੋਸ ਸਟਰੀਟ ਵੈਨਕੂਵਰ ਦੇ ਪ੍ਰਧਾਨ ਰਹੇ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਦੇ ਸੰਸਥਾਪਕਾਂ ਵਿੱਚੋਂ ਉਹ ਇਕ ਸਨ। ਉਨ੍ਹਾਂ ਵਰਲਡ ਸਿੱਖ ਆਰਗੇਨਾਈਜੇਸ਼ਨ ਵਿਚ ਵੀ ਮੋਹਰੀ ਭੂਮਿਕਾ ਨਿਭਾਈ। ਉਹ ਆਪਣੇ ਪਿੱਛੇ ਆਪਣੀ ਧਰਮ ਪਤਨੀ, ਚਾਰ ਭਰਾ, ਤਿਨ ਭੈਣਾਂ, ਪੰਜ ਲੜਕੀਆਂ, ਦੋ ਲੜਕੇ, ਪੋਤੇ, ਦੋਹਤੇ, ਦੋਹਤੀਆਂ ਦਾ ਹੱਸਦਾ ਵਸਦਾ ਪਰਿਵਾਰ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਰਿਵਰਸਾਈਡ ਫਿਊਨਰਲ  ਹੋਮ, ਡੈਲਟਾ ਵਿਖੇ ਐਤਵਾਰ 23 ਮਈ 2021 ਨੂੰ ਸਵੇਰੇ 10 ਵਜੇ ਹੋਵੇਗਾ ਅਤੇ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸਰੀ ਵਿਖੇ 12.30 ਵਜੇ ਹੋਵੇਗੀ।

(ਹਰਦਮ ਮਾਨ) +1 604 308 6663
maanbabushahi@gmail.com

Install Punjabi Akhbar App

Install
×