ਉਦੇਸ਼ ਹੈ ਵਧਾਉਣਾ ਪੰਜਾਬੀ ਖੇਡਾਂ ਤੇ ਸਭਿਆਚਾਰ: ਹਮਿਲਟਨ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਦੀ ਹੋਈ ਚੋਣ-ਦਲਬੀਰ ਸਿੰਘ ਮੁੰਡੀ ਬਣੇ ਪ੍ਰਧਾਨ

NZ PIC 8 Dec-1ਵਿਦੇਸ਼ਾਂ ਦੇ ਵਿਚ ਵਸਦਿਆਂ ਜੇਕਰ ਆਪਣੇ ਵਿਰਸੇ ਅਤੇ ਸਭਿਆਚਾਰ ਨੂੰ ਨਾਲੋ-ਨਾਲ ਸਾਂਭਿਆ ਜਾਵੇ ਤਾਂ ਨਵੀਂ ਪੀੜ੍ਹੀ ਇਸ ਤੋਂ ਵਾਕਫਕਾਰ ਰਹਿੰਦੀ ਹੈ ਅਤੇ ਉਨ੍ਹਾਂ ਦੀ ਦਿਲਚਸਪੀ ਵੀ ਬਰਕਰਾਰ ਰਹਿੰਦੀ ਹੈ। ਹਮਿਲਟਨ ਸ਼ਹਿਰ ਵਿਖੇ ਬੀਤੇ ਪੰਜ ਸਾਲਾਂ ਤੋਂ ਅਜਿਹੇ ਉਦੇਸ਼ ਦੇ ਨਾਲ ਕੰਮ ਰਹੇ ‘ਹਮਿਲਟਨ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ’ ਦੀ ਸਲਾਨਾ ਚੋਣ ਬੀਤੇ ਦਿਨੀਂ ਹੋਈ। ਸਰਬ ਸੰਮਤੀ ਦੇ ਨਾਲ ਸ. ਦਲਬੀਰ ਸਿੰਘ ਮੁੰਡੀ ਪ੍ਰਧਾਨ, ਪਰਮਿੰਦਰ ਸਿੰਘ ਢੱਲਣ ਮੀਤ ਪ੍ਰਧਾਨ , ਸ੍ਰੀਮਤੀ ਪਰਮਬੀਰ ਗਿੱਲ  ਸਕੱਤਰ, ਮੀਨੂ ਕੌਰ ਥਿਆੜਾ ਖਜ਼ਾਨਚੀ,  ਸ੍ਰੀਮਤੀ ਰਾਜ ਮੁੰਡੀ ਤੇ ਸਰੀ ਜਿੰਦੀ ਔਜਲਾ ਈਵੈਂਟ ਮੈਨੇਜਰ ਚੁਣੇ ਗਏ। ਪੰਜਾਬੀ ਭਾਈਚਾਰੇ ਦੇ ਵੱਡੇ ਸਹਿਯੋਗ ਦੇ ਨਾਲ ਇਹ ਕਲੱਬ ਹੁਣ ਪੰਜਵੇਂ ਸਾਲ ਦੇ ਵਿਚ ਸ਼ਾਮਿਲ ਹੋ ਰਿਹਾ ਹੈ। ਇਸ ਵਾਰ ਦੋ ਹੋਰ ਨਵੇਂ ਮੈਂਬਰ ਸੰਦੀਪ ਸਿੰਘ ਬਾਠ ਅਤੇ ਜਸਵਿੰਦਰ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ। ਕਲੱਬ ਦੀ ਮੀਟਿੰਗ ਵਿਚ ਚਲੇ ਆ ਰਹੇ ਪ੍ਰਧਾਨ ਅਮਰੀਕ ਸਿੰਘ ਸੰਘਾ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਕਲੱਬ ਵੱਲੋਂ ਬੀਤੇ ਸਮੇਂ ਦੌਰਾਨ ਸਲਾਨਾ ਪ੍ਰਗੋਰਾਮ ਜਿਨ੍ਹਾਂ ਵਿਚ ‘ਸਾਂਝਾ ਚੁੱਲ੍ਹਾ’ ਤੇ ‘ਸਰਵਣ ਦਾ ਵਿਆਹ’ ਦਾ ਖਾਸ ਜ਼ਿਕਰ ਕੀਤਾ ਗਿਆ ਅਤੇ ਇਨ੍ਹਾਂ ਪ੍ਰੋਗਰਾਮਾਂ ਦੀ ਸਫਲਤਾ ਦੇ ਵਿਚ ਸਾਥ ਦੇਣ ਲਈ ਸਾਰੇ ਭਾਈਚਾਰੇ, ਭੰਗੜਾ ਟੀਮ, ਗਿੱਧਾ ਟੀਮ, ਸਕਿਟ ਕਲਾਕਾਰਾਂ ਸਮੇਤ ਸਾਰੇ ਬੱਚੇ-ਬੱਚੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਸ੍ਰੀ ਰਵਿੰਦਰ ਸਿੰਘ ਪਵਾਰ ਵੀ ਉਚੇਚੇ ਤੌਰ ‘ਤੇ ਪਹੁੰਚੇ ਹੋਏ ਸਨ।