ਕੇਂਦਰ ਅਤੇ ਪੰਜਾਬ ਸਰਕਾਰ ਵੱਲੋ ਬਦਲਾਖੋਰੀ ਦੀ ਨੀਅਤ ਨਾਲ ਮੰਡੀਆਂ ਵਿੱਚ ਕਿਸਾਨਾਂ ਦੀ ਹੋ ਰਹੀ ਹੈ ਦੁਰਦਸ਼ਾ – ਦਲਬੀਰ ਸਿੰਘ ਟੌਂਗ

ਰਈਆ -ਅੱਜ ਆਮ ਆਦਮੀ ਪਾਰਟੀ ਦੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਪ੍ਰਮੁੱਖ ਆਗੂ ਅਤੇ ਟਰਾਂਸਪੋਰਟ ਵਿੰਗ ਦੇ ਪੰਜਾਬ ਪ੍ਰਧਾਨ ਦਲਬੀਰ ਸਿੰਘ ਟੌਂਗ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵੱਲੋ ਦਾਣਾ ਮੰਡੀ ਰਈਆ ਵਿਖੇ ਪਹੁੰਚੇ । ਉਹਨਾਂ ਨੇ ਕਿਸਾਨਾਂ ਅਤੇ ਆੜਤੀਆਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਦਰਪੇਸ਼ ਆਉਣ ਵਾਲੀਆਂ ਮੁਸ਼ਕਿਲਾ ਸੁਣੀਆਂ । ਇਸ ਮੌਕੇ ਆੜਤੀਆਂ ਅਤੇ ਕਿਸਾਨਾਂ ਨੇ ਟੌਂਗ ਅਤੇ ਆਮ ਆਦਮੀ ਪਾਰਟੀ ਦੀ ਟੀਮ ਨਾਲ ਗੱਲਬਾਤ ਕਰਨ ਦੌਰਾਨ ਦੱਸਿਆ ਕਿ ਕਣਕਾਂ ਮੰਡੀ ਵਿੱਚ ਰੁਲ ਰਹੀਆਂ ਹਨ ਅਤੇ ਸਰਕਾਰੀ ਬਾਰਦਾਨਾਂ ਮੁਹੱਈਆ ਨਹੀ ਹੋ ਰਿਆ , ਨਾ ਹੀ ਅਜੇ ਤੱਕ ਸਰਕਾਰ ਵੱਲੋ ਖ੍ਰੀਦ ਸੁਰੂ ਕੀਤੀ ਗਈ ਹੈ , ਉਹਨਾਂ ਕਿਹਾ ਕਿ ਮੌਸਮ ਨਿੱਤ ਆਪਣੇ ਰੰਗ ਦਿਖਾ ਰਿਹਾ ਹੈ। ਪਹਿਲਾ ਵੀ ਕਈ ਜਗ੍ਹਾਂ ਤੇ ਗੜੇਮਾਰੀ ਹੋਣ ਅਤੇ ਭਾਰੀ ਮੀਂਹ ਪੈਣ ਕਾਰਨ ਫਸਲਾਂ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ ਅਤੇ ਸਰਕਾਰ ਵੱਲੋ ਅੱਜੇ ਤੱਕ ਕਿਸਾਨਾਂ ਨੂੰ ਕੋਈ ਵੀ ਮਦਦ ਨਹੀ ਦਿੱਤੀ ਗਈ। ਹੁਣ ਵੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕਿਸਾਨਾਂ ਨਾਲ ਬਦਲਾਖੋਰੀ ਦੀ ਨੀਅਤ ਨਾਲ ਉਹਨਾਂ ਨੂੰ ਮੰਡੀਆਂ ਵਿੱਚ ਖਰਾਬ ਕਰਨ ਲਈ ਨਿੱਤ ਨਵੇ ਨਵੇ ਤਰੀਕੇ ਨਾਲ ਉਹਨਾਂ ਦੀ ਮੰਡੀਆਂ ਵਿੱਚ ਦੁਰਦਸਾ ਕਰ ਰਹੀ ਹੈ। ਕਿਸਾਨੀ ਅੰਦੋਲਨ ਅਤੇ ਕਿਸਾਨਾਂ ਨੂੰ ਤੋੜਨ ਲਈ ਕੇਂਦਰ ਅਤੇ ਪੰਜਾਬ ਸਰਕਾਰ ਰਲ ਕੇ ਤਸੱਦਦ ਕਰ ਰਹੀ ਹੈ। ਕਿਸਾਨਾਂ ਦੀਆਂ ਮੁਸਕਿਲਾ ਸੁਣਨ ਤੋਂ ਬਾਅਦ ਟੌਂਗ ਅਤੇ ਉਹਨਾਂ ਦੇ ਸਾਥੀ ਕਿਸਾਨ ਵਿੰਗ ਦੇ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਮਥਰੇਵਾਲ, ਮੰਗਲ ਸਿੰਘ ਫਾਜਲਪੁਰ ਬਲਾਕ ਪ੍ਰਧਾਨ, ਬਲਾਕ ਪ੍ਰਧਾਨ  ਸੁਖਦੇਵ ਸਿੰਘ ਪੱਡਾ, ਸਰਕਲ ਪ੍ਰਧਾਨ ਸਰਬਜੀਤ ਸਿੰਘ, ਸੁਰਜੀਤ ਸਿੰਘ ਕੰਗ, ਵਿਸ਼ਾਲ ਮੰਨਣ, ਬਲਦੇਵ ਸਿੰਘ ਬੋਦੇਵਾਲ,ਸਰਕਲ ਪ੍ਰਧਾਨ ਅਜੀਤ ਸਿੰਘ ਵਡਾਲਾ,ਜਗਤਾਰ ਸਿੰਘ ਬਿੱਲਾ , ਬੰਟੀ ਲਾਇਟ ਵਾਲਾ , ਜੋਤੀ ਵਡਾਲਾ , ਜਗਤਾਰ ਸਿੰਘ ਬਿੱਲਾ, ਸੈਕਟਰੀ ਮਾਰਕੀਟ ਕਮੇਟੀ ਰਈਆ ਨੂੰ ਮਿਲੇ ਅਤੇ ਕਿਸਾਨਾਂ ਦੀਆਂ ਮੁਸਕਿਲਾ ਤੁਰੰਤ ਹੱਲ ਕਰਨ ਲਈ ਕਿਹਾ । ਸੈਕਟਰੀ ਮਾਰਕੀਟ ਕਮੇਟੀ ਨੇ ਆਮ ਆਦਮੀ ਪਾਰਟੀ ਦੀ ਟੀਮ ਨੂੰ ਭਰੋਸਾ ਦਵਾਇਆ ਕਿ ਇੱਕ ਦਿਨ ਦੇ ਅੰਦਰ ਅੰਦਰ ਹੀ ਬਾਰਦਾਨੇ , ਸਰਕਾਰੀ ਖ੍ਰੀਦ ਅਤੇ ਹੋਰ ਕਿਸਾਨਾਂ ਅਤੇ ਆੜਤੀਆਂ ਨੂੰ ਆਉਣ ਵਾਲੀਆਂ ਮੁਸਕਿਲਾਂ ਨੂੰ ਤੁਰੰਤ ਹੱਲ ਕੀਤਾ ਜਾਵੇਗਾ । ਇਸ ਮੌਕੇ ਦਲਬੀਰ ਸਿੰਘ ਟੌਂਗ ਨੇ ਕਿਹਾ ਕਿ ਜੇਕਰ ਤੁਰੰਤ ਸਰਕਾਰਾ ਨੇ ਕਿਸਾਨਾਂ ਪ੍ਰਤੀ ਆਪਣੀ ਰਵੱਈਆ ਨਾ ਬਦਲਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਪਿੰਡ ਪਿੰਡ ਲਾਮਬੰਦੀ ਕਰਕੇ ਕਿਸਾਨਾਂ , ਮਜਦੂਰਾਂ ਅਤੇ ਹੋਰ ਵਰਗਾਂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਪ੍ਰਤੀ ਜਾਗ੍ਰਤਿ ਕੀਤਾ ਜਾਵੇ।

Install Punjabi Akhbar App

Install
×