ਡੇਅਰੀ ਲੁੱਟ ਸਬੰਧੀ ਇਕ ਗ੍ਰਿਫਤਾਰ

ਗ੍ਰੇਅਲੇਨ ਵਿਖੇ ਲੁੱਟ ਦੌਰਾਨ ਮਾਂ-ਪੁੱਤ ਨੂੰ ਜ਼ਖਮੀ ਕਰਨ ਵਾਲੇ ਮਾਮਲੇ ਵਿਚ ਪੁਲਿਸ ਨੇ ਇਕ ਚੁੱਕਿਆ ਦੂਜੇ ਦੀ ਭਾਲ

(ਪੁਲਿਸ ਨੂੰ ਜਿਸ ਲੁਟੇਰੇ ਦੀ ਭਾਲ ਹੈ)
(ਪੁਲਿਸ ਨੂੰ ਜਿਸ ਲੁਟੇਰੇ ਦੀ ਭਾਲ ਹੈ)

ਆਕਲੈਂਡ  -ਬੀਤੇ ਮੰਗਲਾਵਰ ਦੀ ਸ਼ਾਮ ਆਕਲੈਂਡ ਦੇ ਨਾਲ ਲਗਦੇ ਇਲਾਕੇ ਗ੍ਰੇਅਲੇਨ ਵਿਖੇ ਭਾਰਤੀ ਲੋਕਾਂ ਦੀ ਮਾਲਕੀ ਵਾਲੀ ‘ਹਾਏਲਾਈਟ ਡੇਅਰੀ’ (ਨਾਰਥ ਰੌਡ) ਉਤੇ ਦੋ ਲੁਟੇਰਿਆਂ ਉਥੇ ਕੰਮ ਕਰਦੇ ਮਾਂ (62) ਅਤੇ ਪੁੱਤ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ। ਇਸ ਸਬੰਧ ਦੇ ਵਿਚ ਇਕ 16 ਸਾਲਾ ਲੜਕੇ ਨੂੰ ਗ੍ਰਿਫਤਾਰ ਕਰਕੇ ਓਰੰਗਾ ਟਾਮਾਰਿਕੀ ਕੇਅਰ ਵਿਖੇ ਰਿਮਾਂਡ ਅਧੀਨ ਭੇਜ ਦਿੱਤਾ ਗਿਆ ਹੈ। ਦੂਜਾ ਲੁਟੇਰਾ ਅਜੇ ਫਰਾਰ ਹੈ ਅਤੇ ਪੁਲਿਸ ਨੇ ਉਸਦੀ ਤਸਵੀਰ ਜਾਰੀ ਕਰਕੇ ਜਨਤਾ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਦੋਵੇਂ ਮਾਂ-ਪੁੱਤ ਹੁਣ ਠੀਕ ਹਨ ਅਤੇ ਇਲਾਜ ਚੱਲ ਰਿਹਾ ਹੈ।