ਬੀਤੇ ਸਾਲ 10 ਜੂਨ ਨੂੰ ਵੈਸਟ ਆਕਲੈਂਡ ਦੇ ਵਿਚ ਡੇਅਰੀ ਉਤੇ ਕਤਲ ਕਰ ਦਿੱਤੇ ਗਏ ਇਕ ਭਾਰਤੀ ਅਰੁਣ ਕੁਮਾਰ (57) ਦੇ ਸਬੰਧ ਵਿਚ ਪਿਛਲੇ ਤਿੰਨ ਹਫਤਿਆਂ ਤੋਂ ਚੱਲ ਰਹੇ ਕਤਲ ਕੇਸ ਦਾ ਫੈਸਲਾ ਅੱਜ 12 ਮੈਂਬਰੀ ਜਿਊਰੀ ਨੇ ਸੁਣਾ ਦਿੱਤਾ। ਕਤਲ ਦੇ ਕੇਸ ਵਿਚ ਫੜੇ ਗਏ 14 ਸਾਲਾ ਮੁੰਡੇ ਦੇ ਉਤੇ ਪਹਿਲਾਂ ‘ਮਰਡਰ ਚਾਰਜ’ ਲਗਾਇਆ ਗਿਆ ਸੀ, ਜਿਸ ਨੂੰ ਜਿਊਰੀ ਨੇ ‘ਮਰਡਰ’ ਥਾਂ ‘ਮੈਨਸਲਾਟਰ’ ਮੰਨਿਆ ਹੈ। ਇਥੇ ਸਿਰਫ ਫਰਕ ਐਨਾ ਹੈ ਕਿ ਮਰਡਰ ਦੇ ਵਿਚ ਸੋਚ ਸਮਝ ਕੇ ਕੀਤਾ ਗਿਆ ਕਤਲ ਮੰਨਿਆ ਜਾਂਦਾ ਹੈ ਜਦ ਕਿ ਮੈਨਸਲਾਟਰ ਦੇ ਵਿਚ ਅਵਸਥਾ ਇਸ ਤਰ੍ਹਾਂ ਬਣੀ ਕਿ ਉਸ ਨੇ ਨਾ ਚਾਹੁੰਦਿਆ ਹੋਇਆਂ ਵੀ ਕਤਲ ਕਰ ਦਿੱਤਾ। ਜਿਸ 13 ਸਾਲਾ ਮੁੰਡੇ ਉਤੇ ਮੈਨਸਲਾਟਰ ਦਾ ਕੇਸ ਦਰਜ ਕੀਤਾ ਗਿਆ ਸੀ ਉਸਨੂੰ ਜਿਊਰੀ ਨੇ ਦੋਸ਼ੀ ਨਹੀਂ ਪਾਇਆ। ਇਸ ਫੈਸਲੇ ਤੋਂ ਅਰੁਣ ਕੁਮਾਰ ਦੇ ਪਰਿਵਾਰ ਮੈਂਬਰ ਖੁਸ਼ ਨਹੀਂ ਹਨ, ਪਰ ਨਿਆਂ ਪ੍ਰਣਾਲੀ ਦਾ ਉਹ ਸਤਿਕਾਰ ਕਰਦੇ ਹਨ। ਦੋਸ਼ੀ ਪਾਏ ਗਏ 14 ਸਾਲਾ ਮੁੰਡੇ ਨੂੰ ਜੁਲਾਈ ਦੇ ਅੰਤਲੇ ਦਿਨਾਂ ਵਿਚ ਸਜ਼ਾ ਸੁਣਾਈ ਜਾਵੇਗੀ ਉਤੇ 29 ਜੁਲਾਈ ਤੱਕ ਉਸਦਾ ਨਾਂਅ ਅਜੇ ਗੁਪਤ ਰੱਖਿਆ ਗਿਆ ਹੈ।