‘ਡੇਨਟ੍ਰੀ ਰੇਨ ਫਾਰੇਸਟ’ ਮੂਲ ਨਿਵਾਸੀਆਂ ਕੂਕੂ ਯਾਲਾਂਜੀ ਲੋਕਾਂ ਕੋਲ ਵਾਪਿਸ, ਕੁਈਨਜ਼ਲੈਂਡ ਸਰਕਾਰ ਦਾ ਫੈਸਲਾ

ਵਾਤਾਵਰਣ ਮੰਤਰੀ ਮੀਗਨ ਸੈਨਲਨ ਅਤੇ ਐਬੋਰਿਜਨਲ ਅਤੇ ਟੋਰਸ ਸਟ੍ਰੇਟ ਆਈਲੈਂਡਰਾਂ (ਮੰਤਰੀ ਕਰੇਗ ਕਰਾਅ ਫੋਰਡ ਅਤੇ ਪੂਰਬੀ ਕੂਕੂ ਯਾਲਾਂਜੀ ਲੋਕਾਂ) ਦਰਮਿਆਨ ਹੋਏ ਇੱਕ ਇਤਿਹਾਸਿਕ ਇਕਰਾਰਨਾਮੇ ਰਾਹੀਂ ਕੁਈਨਜ਼ਲੈਂਡ ਸਰਕਾਰ ਨੇ ਮੂਲ ਨਿਵਾਸੀਆਂ ਦੇ ਹੱਕ ਵਿੱਚ ਫੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਡੇਨਟ੍ਰੀ ਰੇਨ ਫਾਰੇਸਟ ਅਤੇ ਤਿੰਨ ਹੋਰ ਕੌਮੀ ਪੱਧਰ ਦੇ ਕੁਦਰਤੀ ਜੰਗਲ ਅਤੇ ਪਾਰਕ (ਨਗਾਲਬਾ ਬੁਲਾਲ, ਕਾਲਕਾਜਾਕਾ ਅਤੇ ਹੋਪ ਆਈਲੈਂਡ ਕੌਮੀ ਪਾਰਕ ਜੋ ਕਿ ਕੇਪ ਯੋਰਕ ਪੈਨਿੰਨਸੁਲਾ ਐਬੋਰਿਜਨਲ ਲੈਂਡ ਹੈ) ਇੱਥੋਂ ਦੇ ਕੂਕੂ ਯਾਲਾਂਜੀ ਮੂਲ ਨਿਵਾਸੀਆਂ ਨੂੰ ਵਾਪਿਸ ਮੋੜੇ ਜਾ ਰਹੇ ਹਨ ਅਤੇ ਮੂਲ ਨਿਵਾਸੀਆਂ ਨੂੰ ਅਜਿਹੀਆਂ ਥਾਂਵਾਂ ਦੀ ਮੁੜ ਤੋਂ ਮਲਕੀਅਤੀ ਦਿੱਤੀ ਜਾ ਰਹੀ ਹੈ। ਇਸ ਇਕਰਾਰਨਾਮੇ ਲਈ ਬਲੂਮਫੀਲਡ (ਵੂਜਲ ਵੂਜਲ ਦੇ ਉਤਰੀ ਖੇਤਰ) ਵਿਖੇ ਇੱਕ ਸਮਾਰੋਹ ਦਾ ਆਯੋਜਨ ਵੀ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਉਤਰੀ ਕੁਈਨਜ਼ਲੈਂਡ ਵਿਚ ਡੇਨਟ੍ਰੀ ਰੇਨ ਫਾਰੇਸਟ (ਪੋਰਟ ਡਗਲਸ) ਤੋਂ ਕੂਕਟਾਊਨ ਦੇ ਦੱਖਣ ਵਾਲੇ ਹਿੱਸੇ ਨੂੰ ਹੁਣ ਉਪਰੋਕਤ ਮੂਲ ਨਿਵਾਸੀਆਂ ਦੇ ਨਾਲ ਮਿਲ ਕੇ ਸਰਕਾਰ ਉਪਰੋਕਤ ਖੇਤਰਾਂ ਦੇ ਰੱਖ ਰਖਾਉ ਆਦਿ ਵਿਚ ਕਾਰਜਰਤ ਹੋਵੇਗੀ।
ਕੂਕੂ ਯਾਲਾਂਜੀ ਕਮੇਟੀ ਦੇ ਮੈਂਬਰ -ਕ੍ਰਿਸੀ ਗ੍ਰਾਂਟ ਨੇ ਇਸ ਉਪਰ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਇਸ ਇਕਰਾਰਨਾਮੇ ਲਈ ਬੀਤੇ 4 ਸਾਲਾਂ ਦੇ ਲੰਬੇ ਸਮੇਂ ਤੋਂ ਗੱਲਬਾਤ ਜਾਰੀ ਸੀ ਅਤੇ ਆਖਿਰਕਾਰ ਇਸ ਨੂੰ ਅੰਜਾਮ ਦੇ ਹੀ ਦਿੱਤਾ ਗਿਆ ਹੈ। ਇਸ ਵਾਸਤੇ ਉਨ੍ਹਾਂ ਨੇ ਸਰਕਾਰ ਦਾ ਧੰਨਵਾਦ ਵੀ ਕੀਤਾ।

Install Punjabi Akhbar App

Install
×