ਕੇਂਦਰੀ ਸੂਚਨਾ ਪ੍ਰਸਾਰਨ ਮੰਤਰੀ ਅਰੁਣ ਜੇਤਲੀ ਨੇ ਅਦਾਕਾਰ ਤੇ ਫ਼ਿਲਮ ਨਿਰਮਾਤਾ ਸ਼ਸ਼ੀ ਕਪੂਰ ਨੂੰ ਅੱਜ ਇਥੇ ਫ਼ਿਲਮਾਂ ਦੇ ਸਭ ਤੋਂ ਵਕਾਰੀ ਪੁਰਸਕਾਰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਜੇਤਲੀ ਨੇ ਕਿਹਾ ਕਿ ਸ਼ਸ਼ੀ ਕਪੂਰ ਇਕ ਮਹਾਨ ਅਦਾਕਾਰ ਹਨ, ਮਹਾਨ ਵਿਰਾਸਤ ਦੇ ਪ੍ਰਤੀਕ ਹਨ। ਅੱਜ ਦੀ ਪੀੜੀ ਲਈ ਪ੍ਰੇਰਨਾ ਹਨ। ਅਮਿਤਾਭ ਬਚਨ ਨੇ ਕਿਹਾ ਕਿ ਬਾਲੀਵੁੱਡ ‘ਚ ਸ਼ਸ਼ੀ ਕਪੂਰ ਦਾ ਯੋਗਦਾਨ ਪ੍ਰਸੰਸਾਯੋਗ ਹੈ। ਸ਼ਸ਼ੀ ਕਪੂਰ ਆਪਣੀ ਖ਼ਰਾਬ ਸਿਹਤ ਦੇ ਕਾਰਨ ਦਿੱਲੀ ‘ਚ ਆਯੋਜਿਤ ਪੁਰਸਕਾਰ ਸਮਾਰੋਹ ‘ਚ ਨਹੀਂ ਪਹੁੰਚ ਸਕੇ। ਇਸ ਲਈ ਉਨ੍ਹਾਂ ਨੂੰ ਇਹ ਪੁਰਸਕਾਰ ਮੁੰਬਈ ਉਪ ਨਗਰੀ ਖੇਤਰ ਸਥਿਤ ਪ੍ਰਿਥਵੀ ਥੀਏਟਰ ‘ਚ ਆਯੋਜਿਤ ਇਕ ਸਮਾਰੋਹ ‘ਚ ਪ੍ਰਦਾਨ ਕੀਤਾ ਗਿਆ। ਇਸ ਦੌਰਾਨ ਪੂਰੇ ਕਪੂਰ ਖ਼ਾਨਦਾਨ ਸਮੇਤ ਫ਼ਿਲਮ ਉਦਯੋਗ ਦੀਆਂ ਕਈ ਪ੍ਰਸਿੱਧ ਸ਼ਖ਼ਸੀਅਤਾਂ ਹਾਜ਼ਰ ਸਨ।