11ਵੀਂ ਸ਼ਾਮ ਸ਼ਹਿਰ ਵਾਸੀਆਂ ਨੂੰ ਵੇਖਣ ਨੂੰ ਮਿਲਿਆ ਇੱਕ-ਪਾਤਰੀ ਨਾਟਕ ‘ਦਿ ਟ੍ਰੈਜਿਡੀ ਆੱਫ ਪਾੱਲ ਗੋਮਰਾ’

ਅੰਗਰੇਜ਼ੀ ਅੱਗੇ ਅਣਦੇਖੇ ਕੀਤੇ ਗਏ ਹਿੰਦੀ ਕਵੀ ਦੇ ਦਰਦ ਨੂੰ ਕੀਤਾ ਦ੍ਰਿਸ਼ਮਾਨ

ਬਠਿੰਡਾ -ਨਾਟਿਅਮ ਬਠਿੰਡਾ ਵੱਲੋਂ ਕਰਵਾਏ ਜਾ ਰਹੇ 15 ਰੋਜ਼ਾ 10ਵੇਂ ਨਾਟਿਅਮ ਮੇਲੇ ਦੀ 11ਵੀਂ ਸ਼ਾਮ ਸ਼ਹਿਰਵਾਸੀਆਂ ਨੂੰ ਇੱਕ ਪਾਤਰੀ ਨਾਟਕ ‘ਦਿ ਟ੍ਰੈਜਿਡੀ ਆੱਫ ਪਾੱਲ ਗੋਮਰਾ’ ਵੇਖਣ ਨੂੰ ਮਿਲਿਆ। ਦਿ ਹੋਰਾਇਜ਼ਨ ਥਿਏਟਰ, ਦਿੱਲੀ ਦੀ ਟੀਮ ਵੱਲੋਂ ਲੇਖਕ ਉਦੈ ਪ੍ਰਕਾਸ਼ ਦੀ ਲਿਖੀ ਕਹਾਣੀ ਤੇ ਅਧਾਰਿਤ ਡਾਇਰੈਕਟਰ ਪ੍ਰਤੀਕ ਸਿੰਘ ਦੀ ਨਿਰਦੇਸ਼ਨਾ ਵਿੱਚ ਪੇਸ਼ ਕੀਤੇ ਗਏ ਇਸ ਨਾਟਕ ਵਿੱਚ ਕਲਾਕਾਰ ਵਿਜੈ ਵੱਲੋਂ ਇਕੱਲੇ ਹੀ ਸਟੇਜ ਤੋਂ ਪੇਸ਼ਕਾਰੀ ਦਿੰਦਿਆਂ ਦਰਸ਼ਕਾਂ ਨੂੰ ਆਪਣੇ ਨਾਲ ਜੋੜੀ ਰੱਖਿਆ ਗਿਆ। ਨਾਟਕ ਰਾਹੀਂ ’90 ਦੇ ਦਹਾਕੇ ਵਿੱਚ ਆਏ ਆਰਥਿਕ ਬਦਲਾਵ ਅਤੇ ਵਿਸ਼ਵੀਕਰਣ ਦੀਆਂ ਨੀਤੀਆਂ ਦੇ ਰੋਜ਼ਗਾਰ, ਆਮ ਜਨ ਜੀਵਨ ਤੋਂ ਲੈਕੇ ਸਾਹਿਤਕ ਖੇਤਰ ‘ਚ ਪਏ ਪ੍ਰਭਾਵਾਂ ਨੂੰ ਦਿਸ਼ਮਾਨ ਕੀਤਾ ਗਿਆ, ਜਿਸਦਾ ਸ਼ਿਕਾਰ ਹਿੰਦੀ ਕਵੀ ਪਾਲ ਗੋਮਰਾ ਅੰਗਰੇਜ਼ੀ ਭਾਸ਼ਾ ਦੀ ਚੜਤ ‘ਤੇ ਦੇਸ਼ੀ ਭਾਸ਼ਾਵਾਂ ਨੂੰ ਅਣਗੌਲਿਆਂ ਕਰਨ ਦੇ ਰੁਝਾਨ ਕਾਰਨ ਬੇਚੈਨੀ ਮਹਿਸੂਸ ਕਰਦਾ ਹੈ ਅਤੇ ਬਦਲਾਵ ਲਿਆਉਣ ਲਈ ਹੰਭਲਾ ਮਾਰਨਾ ਚਾਹੁੰਦਾ ਹੈ, ਪਰ ਲਾਚਾਰ ਹੈ।

ਨਾਟਕ ਮੇਲੇ ਦੀ 11ਵੀਂ ਸ਼ਾਮ ਦਾ ਆਗਾਜ਼ ਬਠਿੰਡਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਅਰੁਣ ਵਧਾਵਨ, ਪ੍ਰਿੰਸੀਪਲ ਸਤਵਿੰਦਰ ਕੌਰ ਸਿੱਧੂ, ਹਰਪਾਲ ਸਿੰਘ ਭੁੱਲਰ ਐਸਈ ਨਗਰ ਨਿਗਮ, ਅਤੇ ਐਡਵੋਕੇਟ ਮੋਹਿਤ ਬਾਂਸਲ ਨੇ ਸ਼ਮਾ ਰੌਸ਼ਨ ਕਰਕੇ ਕੀਤਾ। ਅਰੁਣ ਵਧਾਵਨ ਵੱਲੋਂ ਬਣਨ ਜਾ ਰਹੇ ਆਡੀਟੋਰੀਅਮ ਅਤੇ ਇਸ ਮੇਲੇ ਦੇ ਆਯੋਜਨ ਲਈ ਕੀਰਤੀ ਕਿਰਪਾਲ ‘ਤੇ ਨਾਟਿਅਮ ਟੀਮ ਨੂੰ ਵਧਾਈ ਦਿੱਤੀ ਗਈ।

Install Punjabi Akhbar App

Install
×