ਕੇਵਲ ਧਾਲੀਵਾਲ ਦੇ ਨਾਟਕ ‘ਮੈਂ ਰੋ ਨਾ ਲਵਾਂ ਇੱਕ ਵਾਰ’ ਨੇ ਝੰਜੋੜੇ ਦਰਸ਼ਕ

ਬਠਿੰਡਾ ਵਿਖੇ ਜਾਰੀ 15 ਦਿਨਾਂ ਨਾਟਿਅਮ ਮੇਲਾ ਦਾਖਿਲ ਹੋਇਆ 10ਵੇਂ ਦਿਨ

ਬਠਿੰਡਾ – ਬਠਿੰਡਾ ਦੇ ਬਲਵੰਤ ਗਾਰਗੀ ਓਪਨ ਏਅਰ ਥਿਏਟਰ ਵਿਖੇ ਲਗਾਤਾਰ ਜਾਰੀ 15 ਦਿਨਾਂ ਨਾਟਿਅਮ ਦੇ ਰੰਗ-ਮੰਚ ਮੇਲੇ ਦੇ 10ਵੇਂ ਦਿਨ ਪੰਜਾਬ ਸੰਗੀਤ ਨਾਟਕ ਅਕੈਡਮੀ ਦੇ ਸਹਿਯੌਗ ਨਾਲ ਵਰਿਆਮ ਸੰਧੂ ਦੀ ਲਿਖੀ ਕਹਾਣੀ ‘ਤੇ ਅਧਾਰਿਤ ਨਾਮੀਂ ਨਾਟਕਕਾਰ ਤੇ ਨਿਰਦੇਸ਼ਕ ਕੇਵਲ ਧਾਲੀਵਾਲ ਵੱਲੋਂ ਤਿਆਰ ਕਰਵਾਇਆ ਗਿਆ ਨਾਟਕ ‘ਮੈਂ ਰੋ ਨਾ ਲਵਾਂ ਇੱਕ ਵਾਰ’ ਖੇਡਿਆ ਗਿਆ। ਜਿਸ ਰਾਹੀਂ ਸਮਾਜ ਦੇ ਗਰੀਬ ਤੇ ਅਣੂਸੂਚਿਤ ਵਰਗ ਦੇ ਦਰਦ ਨੂੰ ਇੱਕ ਵੱਖਰੇ ਅੰਦਾਜ਼ ਰਾਹੀਂ ਪੇਸ਼ ਕੀਤਾ ਗਿਆ। ਕੇਵਲ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਨਾਟਕ ਦਾ ਮੁੱਖ ਪਾਤਰ ਇੱਕ ਗਰੀਬ ਤੇ ਅਣੂਸੂਚਿਤ ਜਾਤੀ ਦੇ ਪਰਿਵਾਰ ਨਾਲ ਸਬੰਧ ਰੱਖਦਾ ਹੈ ਜੋ ਮਾਨਸਿਕ ਤੌਰ ‘ਤੇ ਪੂਰੀ ਤਰਾਂ ਠੀਕ ਨਾ ਹੋਣ ਕਾਰਨ ਖੁੱਦ ਨੂੰ ਫਿਲਮੀ ਅਦਾਕਾਰ ਧਰਮਿੰਦਰ ਦਾ ਪੁੱਤਰ ਸਮਝਣ ਦਾ ਭੁਲੇਖਾ ਪਾ ਲੈਂਦਾ ਹੈ ਅਤੇ ਇਸੇ ਵਹਿਮ ‘ਚ ਜਿੰਦਗੀ ਜਿਉਂਦਾ ਹੋਇਆ ਨਾਟਕ ਵਿੱਚ ਸੰਵਾਦਾਂ ਰਾਹੀਂ ਗਰੀਬੀ, ਜਾਤ-ਪਾਤ, ਸ਼ਹੀਦ ਭਗਤ ਸਿੰਘ ਦੀ ਸੋਚ, ਕਿਸਾਨੀ ਕਰਜੇ, ਵਰਗੇ ਗੰਭੀਰ ਮੁੱਦੇ ਚੁੱਕਦਾ ਹੈ।

ਨਾਟਕ ਮੇਲੇ ਦੀ 10ਵੀ ਸ਼ਾਮ ਦੌਰਾਨ ਨਾਟਿਅਮ ਦੇ ਪ੍ਰਧਾਨ ਸੁਧਰਸ਼ਨ ਗੁਪਤਾ, ਡਾਇਰੈਕਟਰ ਕੀਰਤੀ ਕਿਰਪਾਲ, ਪੱਤਰਕਾਰ ਗੁਰਪ੍ਰੇਮ ਸਿੰਘ ਲਹਿਰੀ ਅਤੇ ਨਾਟਿਅਮ ਟੀਮ ਵੱਲੋਂ ਕੇਵਲ ਧਾਲੀਵਾਲ ਦੀ ਲਿਖੀ ਅਤੇ ਪੀਪਲਜ਼ ਫੋਰਮ ਬਰਗਾੜੀ ਵੱਲੋਂ ਪ੍ਰਕਾਸ਼ਿਤ ਨਾਟਕ ਦੀ ਕਿਤਾਬ ‘ਕਿਸ ਠੱਗ ਨੇ ਲੁੱਟਿਆ ਸ਼ਹਿਰ ਮੇਰਾ’ ਦੀ ਘੁੰਢ ਚੁਕਾਈ ਵੀ ਕੀਤੀ ਗਈ।

Install Punjabi Akhbar App

Install
×