ਚੱਕਰਵਾਤ ਹੁੱਦਹੁੱਦ : ਆਂਧਰਾ ਦੇ ਸਮੁੰਦਰੀ ਤੱਟ ਵਾਲੇ ਜ਼ਿਲ੍ਹੇ ਹਾਈ ਅਲਰਟ ‘ਤੇ

cyclone-hud-hud

ਆਂਧਰਾ ਪ੍ਰਦੇਸ਼ ‘ਚ ਬੰਗਾਲ ਦੀ ਖਾੜੀ ਦੇ ਤੱਟੀ ਹਿੱਸਿਆਂ ਨਾਲ ਲੱਗਣ ਵਾਲੇ ਸਾਰੇ ਜ਼ਿਲ੍ਹਿਆਂ ਦੇ ਕਲੈਕਟਰਾਂ ਨੂੰ ਹੁੱਦਹੁੱਦ ਚੱਕਰਵਾਤ ਦੇ ਖ਼ਤਰੇ ਦੇ ਮੱਦੇਨਜ਼ਰ ਹਾਈ ਅਲਰਟ ‘ਤੇ ਰਹਿਣ ਨੂੰ ਕਿਹਾ ਗਿਆ ਹੈ। ਅਨੁਮਾਨ ਹੈ ਕਿ ਤੁਫ਼ਾਨ 12 ਅਕਤੂਬਰ ਨੂੰ ਆਂਧਰਾ ਪ੍ਰਦੇਸ਼ ਦੇ ਵਿਸ਼ਖਾਪਟਨਮ ਅਤੇ ਓਡੀਸ਼ਾ ਦੇ ਗੋਪਾਲਪੁਰ ਦੇ ਮੱਧ, ਬੰਗਾਲ ਦੀ ਖਾੜੀ ਦੇ ਤੱਟ ਨੂੰ ਪਾਰ ਕਰੇਗਾ। ਆਂਧਰਾ ਪ੍ਰਦੇਸ਼ ਦੇ ਮੁੱਖ ਸਕੱਤਰ ਆਈ ਵਾਈ ਆਰ ਕ੍ਰਿਸ਼ਨਾ ਰਾਵ ਨੇ ਅੱਜ ਤੱਟ ਵਾਲੇ ਇਲਾਕਿਆਂ ਦੇ ਕਲੈਕਟਰਾਂ ਨਾਲ ਇਕ ਵੀਡੀਓ ਕਾਨਫ਼ਰੰਸ ਕੀਤੀ ਅਤੇ ਤਿਆਰੀਆਂ ਦੀ ਸਮੀਖਿਆ ਕੀਤੀ।