ਸਮੁੰਦਰੀ  ਤੂਫ਼ਾਨ ਕਾਰਨ ਚਲੀਆਂ ਤੇਜ਼ ਹਵਾਵਾਂ, ਸੈਂਕੜੇ ਘਰਾਂ ਦਾ ਹੋਇਆ ਨੁਕਸਾਨ

image-21-05-16-07-19

ਪਰਥ ਦੇ ਦੱਖਣ-ਪੱਛਮ ਵਿੱਚ ਦੇਰ ਰਾਤ ਉਠੇ ਸਮੁੰਦਰੀ ਤੂਫ਼ਾਨ ਕਾਰਨ 100 ਤੋਂ 125 ਪ੍ਰਤੀ ਕਿੱਲੋਮੀਟਰ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆ ਜਿਸ ਨਾਲ ਲਗਾਤਾਰ ਮੋਹਲੇ-ਧਾਰ ਬਾਰਸ਼ ਅਤੇ ਰੁਕ ਰੁਕ ਕੇ ਗੜੇਮਾਰ ਹੋ ਰਹੀ ਹੈ। ਸੜਕਾਂ ਤੇ ਹੜ ਵਰਗੀ ਹਾਲਤ ਕਰਕੇ ਆਵਜਾਈ ਪ੍ਰਭਾਵਿਤ ਹੋਈ ਹੈ। ਤੇਜ਼ ਹਵਾਵਾਂ ਕਾਰਨ ਬਿਜਲੀ ਦੇ ਸੈਂਕੜੇ ਖੰਭੇ ਟੁੱਟੇ ਹਨ ਅਤੇ ਤਕਰੀਬਨ 34000 ਦੇ ਕਰੀਬ ਘਰ ਬਿਜਲੀ ਬਗੈਰ ਹਨ। ਦਰਖ਼ਤਾਂ ਦੇ ਡਿਗਣ ਕਾਰਨ ਸੈਂਕੜੇ ਘਰ ਅਤੇ ਵਹੀਕਲ ਨੁਕਸਾਨ ਗਏ ਹਨ। ਮੌਸਮ ਬਿਊਰੋ ਵੱਲੋਂ ਸਮੁੰਦਰੀ ਉੱਠਣ ਵਾਲੇ ਸਮੁੰਦਰੀ ਤੂਫ਼ਾਨ ਦੀ ਜਾਣਕਾਰੀ ਮੀਡੀਏ ਰਾਹੀਂ ਹਫ਼ਤਾ ਪਹਿਲਾ ਦਿੱਤੀ ਗਈ ਸੀ। ਆਮ ਪਬਲਿਕ ਨੂੰ ਸਮੁੰਦਰੀ ਬੀਚਾਂ ਤੇ ਉੱਠਿਆ ਉੱਚੀਆਂ  ਲਹਿਰਾ ਕਾਰਨ ਸਰਫਿੰਗ ਕਰਨ ਤੋਂ ਰੋਕਿਆ ਹੈ। ਰੌਟਨੇਸਟ ਟਾਪੂ ਤੇ ਜਾਣ ਵਾਲੀ ਫੈਰੀ ਨੂੰ ਵੀ ਰੱਦ ਕੀਤਾ। ਅਚਾਨਕ ਆਈ ਮੌਸਮ ਤਬਦੀਲੀ ਕਾਰਨ ਆਮ ਲੋਕਾਂ s ਰੋਜ-ਮਰਾ ਦਾ ਜੀਵਨ ਪ੍ਰਭਾਵਿਤ ਹੋਇਆ। 

Welcome to Punjabi Akhbar

Install Punjabi Akhbar
×