ਅਮਰੀਕਾ ਦੇ ਮੈਰੀਲੈਡ ਸੂਬੇ ‘ਚ ਪੁੱਤਰ ਵੱਲੋ ਸਾਈਬਰ ਸੁੱਰਖਿਆ ਮਾਹਿਰ ਆਪਣੀ ਮਾਂ ਦੀ ਚਾਕੂ ਮਾਰ ਕੇ ਹੱਤਿਆ

ਨਿਊਯਾਰਕ/ ਮੈਰੀਲੈਡ — ਬੀਤੇਂ ਦਿਨ ਅਮਰੀਕਾ ਦੇ ਸੂਬੇ ਮੈਰੀਲੈਂਡ ਵਿੱਚ ਸਾਈਬਰ ਸੁਰੱਖਿਆ ਕਾਰਜਕਾਰੀ ਮਾਂ ਦੀ ਉਸਦੇ ਬੇਟੇ ਵੱਲੋ ਕਥਿਤ ਤੌਰ ‘ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਫੇਮਾ ਲਈ ਕੰਮ ਕਰਨ ਵਾਲੀ ਇੱਕ ਸਾਈਬਰ ਸੁਰੱਖਿਆ ਕਾਰਜਕਾਰੀ ਨੂੰ ਉਸਦੇ ਬੇਟੇ ਨੇ ਜਾਨਲੇਵਾ ਹਮਲਾ ਕਰ ਕੇ ਉਸ ਨੂੰ ਮੋਤ ਦੇ ਘਾਟ ਉਤਾਰ ਦਿੱਤਾ।ਐਨੀ ਅਰੁੰਡੇਲ ਕਾਉਂਟੀ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, ਮ੍ਰਿਤਕ ਪਾਈ ਗਈ 58 ਸਾਲਾ ਜੁਆਨੀਤਾ ਨਾਓਮੀ ਕੋਇਲਪਿਲਈ ਦੀ ਲਾਸ਼ ਲੰਘੀ 25 ਜੁਲਾਈ ਦੀ ਦੁਪਹਿਰ ਨੂੰ ਮੈਰੀਲੈਂਡ ਦੇ ਟ੍ਰੈਸੀਸ ਲੈਂਡਿੰਗ ਵਿੱਚ ਇੱਕ ਘਰ ਦੇ ਬਾਹਰ ਮਿਲੀ ਸੀ, ਜਦੋਂ ਉਹ ਲਾਪਤਾ ਹੋਈ ਸੀ।ਪੁਲਿਸ ਨੇ ਦੱਸਿਆ ਕਿ ਉਸਦੇ ਬੇਟੇ, ਐਂਡਰਿਉ ਵੈਲੀਨ ਬੀਵਰਸ ਨੂੰ ਲੰਘੇ ਸ਼ਨੀਵਾਰ ਨੂੰ ਵਰਜੀਨੀਆ ਦੇ ਲੀਸਬਰਗ ਇਲਾਕੇ ਵਿੱਚ ਪੁਲਿਸ ਨੇ ਕਤਲ ਦੇ ਦੋਸ ਹੇਠ ਗ੍ਰਿਫਤਾਰ ਕਰ ਲਿਆ ਸੀ। ਅਤੇ ਉਸ ‘ਤੇ ਪਹਿਲੀ ਅਤੇ ਦੂਜੀ ਡਿਗਰੀ ਦੇ ਕਤਲ ਦੇ ਦੋਸ਼ ਲੱਗੇ ਹਨ।ਕਾਤਲ ਉਸ ਦਾ ਪੁੱਤਰ  23 ਸਾਲਾ ਬੀਵਰਸ ਆਪਣੀ ਮਾਂ ਤੋ 30 ਮੀਲ ਦੀ ਦੂਰੀ ਤੇ ਪੂਰਬ ਵਿੱਚ ਟ੍ਰੈਸੀਸ ਲੈਂਡਿੰਗ ਵਿੱਚ ਰਹਿੰਦਾ ਸੀ। ਜੁਆਨੀਤਾ ਨਾਓਮੀ ਕੋਇਲਪਿਲਾਈ. ਐਨੀ ਅਰੁੰਡੇਲ ਕਾਉਂਟੀ ਪੁਲਿਸ ਵਿਭਾਗ ਕਲਾਉਡ ਸਕਿਓਰਿਟੀ ਅਲਾਇੰਸ ਦੀ ਜੀਵਨੀ ਦੇ ਅਨੁਸਾਰ, ਕੋਇਲਪਿਲਈ ਕੋਲ ਕੰਪਿਸੈਂਟਰ  ਸੁਰੱਖਿਆ, ਨੈਟਵਰਕ ਪ੍ਰਬੰਧਕ ਅਤੇ ਰੀਅਲ-ਟਾਈਮ ਸਾੱਫਟਵੇਅਰ ਵਿੱਚ ਸਿਸਟਮ ਵਿਕਸਤ ਕਰਨ ਦਾ 30 ਸਾਲਾਂ ਦਾ ਤਜਰਬਾ ਸੀ। ਅਤੇ ਉਹ “ਫੇਮਾ ਦੀ ਐਂਟਰਪ੍ਰਾਈਜ਼ ਸਕਿਉਰਿਟੀ ਮੈਨੇਜਮੈਂਟ ਟੀਮ ਦੀ ਮੁੱਖ ਮੈਂਬਰ ਵੀ ਸੀ ਅਤੇ ਕਈ ਡੀਓਡੀ ਪਹਿਲਕਦਮੀਆਂ ਲਈ ਸਿਧਾਂਤਕ ਜਾਂਚਕਰਤਾ ਵਜੋਂ ਉਸ ਨੇ ਸੇਵਾ ਨਿਭਾਈ ਸੀ।” ਅਤੇ ਕੋਇਲਪਿਲਈ ਨੇ ਸਾਈਬਰਵੌਲਫ ਦੀ ਸਹਿ-ਸਥਾਪਨਾ ਕੀਤੀ, ਜੋ ਇੱਕ ਸਵੈਚਾਲਤ ਸੁਰੱਖਿਆ ਪ੍ਰਣਾਲੀ ਜੋ ਸਰਕਾਰ ਦੁਆਰਾ ਵਰਤੀ ਜਾਂਦੀ ਹੈ। ਕਾਉਂਟੀ ਦੇ ਸ਼ੈਰਿਫ ਦਫਤਰ ਦੇ ਬੁਲਾਰੇ ਮਿਸ਼ੇਲ ਬੋਮਨ ਨੇ ਕਿਹਾ ਕਿ ਬੀਵਰਸ ਨੂੰ ਵਰਜੀਨੀਆ ਦੇ ਲਾਉਡੌਨ ਕਾਉਂਟੀ ਵਿੱਚ ਬਾਲਗ ਨਜ਼ਰਬੰਦੀ ਕੇਂਦਰ ਵਿੱਚ ਸੰਗੀਨ ਗ੍ਰਿਫਤਾਰੀ ਵਾਰੰਟ ‘ਤੇ ਰੱਖਿਆਂ ਗਿਆ ਹੈ। ਮ੍ਰਿਤਕ ਕੋਇਲਪਿਲਾਈ ਸ਼੍ਰੀਲੰਕਾ ਅਤੇ ਭਾਰਤ ਵਿੱਚ ਵੱਡੀ ਹੋਈ ਅਤੇ ਉਹ ਭਾਰਤ ਦੇ ਮਦਰਾਸ ਵਿੱਚ ਮਹਿਲਾ ਕ੍ਰਿਸਚੀਅਨ ਕਾਲਜ ਵਿੱਚ ਗਣਿਤ ਦੀ ਪੜ੍ਹਾਈ ਕੀਤੀ, ਉਸ ਨੇ ਅਮਰੀਕਾ ਦੀ ਕੰਸਾਸ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਅਤੇ ਗਣਿਤ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਸੀ।

Install Punjabi Akhbar App

Install
×