ਆਸਟ੍ਰੇਲੀਆਈ ਸਰਕਾਰੀ ਵਿਭਾਗ ਸਾਈਬਰ ਕਰਾਈਮ ਦੀ ਮਾਰ ਹੇਠ

ਫਰਜ਼ੀ ਕਾਲਾਂ ਤੋਂ ਸੁਚੇਤ ਰਹਿਣ ਦੀ ਚਿਤਾਵਣੀ 

Faceless Computer Hacker
Faceless Computer Hacker

(ਬ੍ਰਿਸਬੇਨ 13 ਮਈਵਿਸ਼ਵ ਭਰ ‘ ਸੂਚਨਾ ਤਕਨਾਲੋਜੀ ਦੇ ਵੱਧਦੇ ਪ੍ਰਭਾਵ ਹੇਠ ਸਾਈਬਰ ਅਪਰਾਧੀ ਵੀ ਅਜੋਕੇ ਸਮੇਂ ਵਿੱਚ ਵਧੇਰੇ ਤੇਜ਼ ਤਰਾਰ ਤੇ ਗੁੰਝਲਦਾਰ ਢੰਗ ਦੇ ਨਾਲ ਸੂਚਨਾ ਤਕਨਾਲੋਜੀ ਦੀ ਦੁਰਵਰਤੋਂ ਕਰਦਿਆਂ ਆਨਲਾਈਨ ਧੌਖਾਦੇਹੀ ਕਰਨ ਵਿੱਚ ਦਿੱ ਪ੍ਰਤੀ ਦਿੱਨ ਕਾਮਯਾਬ ਹੋ ਰਹੇ ਹਨ ਇਸ ਆਨਲਾਈਨ ਧੋਖਾਦੇਹੀ ਰਾਹੀਂ ਮੀਲੀਅਨਜ਼ ਡਾਲਰਾਂ ਦੇ ਕ੍ਰੈਡਿਟ ਕਾਰਡਾਂ ਦੀ ਠੱਗੀਇੰਮੀਗ੍ਰੇਸ਼ਨਬਿਜਲੀ ਬਿੱਟੈਲੀਫ਼ੋਨ ਅਤੇ ਇੰਟਰਨੈੱਟ ਸਕੀਮਾਂ ਰਾਹੀਂ ਲੋਕਾਈ ਨਾਲ ਠੱਗੀਆਂ ਮਾਰੀਆਂ ਜਾ ਰਹੀਆਂ ਹਨ। ਹੁਣ ਪੁਲਿਸ ਅਤੇ ਟੈਕਸ ਵਿਭਾਗ ਦੇ ਨਾਂ ਹੇਠ ਫ਼ੋਨ ਨੰਬਰਾਂ ਦੀ ਦੁਰਵਰਤੋਂ ਕਰਦਿਆਂ ਲੋਕਾਂ ਨੂੰ ਡਰਾ ਧਮਕਾ ਕੇ ਨਵੇਕਲੇ ਢੰਗਾਂ ਨਾਲ ਪੂਰੇ ਆਸਟ੍ਰੇਲੀਆ ‘ ਠੱਗੀਆਂ ਦਾ ਦੌਰ ਚਰਮ ਸੀਮਾਂ ‘ਤੇ ਹੈ। ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਸਟੇਟ ਕਰਾਈਮ ਕਮਾਂਡ ਦੇ ਵਿੱਤੀ ਅਤੇ ਸਾਈਬਰ ਕ੍ਰਾਈਮ ਵਿਭਾਗ ਨੇ ਕੁਈਨਜ਼ਲੈਂਡ ਦੇ ਵਸਨੀਕਾਂ ਨੂੰ ਸਰਕਾਰ ਜਾਂ ਆਸਟ੍ਰੇਲੀਆਈ ਟੈਕਸ ਆਫ਼ਿਸ (ਏਟੀਓਦੇ ਨਾਮ ‘ਤੇ ਨੌਸਰਬਾਜ਼ਾਂ ਵਲੋਂ ਕੁਈਨਜ਼ਲੈਂਡ ਪੁਲਿਸ ਸਰਵਿਸ ਦਾ ਫ਼ੋਨ ਨੰਬਰ ਦੀ ਤਰਾਂ ਦਾ ਫਰਜੀ ਫ਼ੋਨ ਦੀ ਵਰਤੋਂ ਕਰਦੇ ਹੋਏ ਲੋਕਾਂ ਨਾਲ ਠੱਗੀ ਮਾਰਨ ਬਾਰੇ ਇਕ ਉਚੇਚੀ ਚਿਤਾਵਨੀ ਜਾਰੀ ਕੀਤੀ ਹੈ

ਇਹ ਫ਼ੋਨ ਦਾ ਕਾਲਰ ਆਈ ਡੀ ਸਪੌਫਿੰਗ (ਨਕਲੀਵਜੋਂ ਜਾਣਿਆ ਜਾਂਦਾ ਹੈਜਿੱਥੇ ਨੌਸਰਬਾਜਾਂ ਵਲੋਂ ਆਉਂਣ ਵਾਲੀ ਕਾ ਨੂੰ ਇਕ ਵੱਖਰੇ ਨੰਬਰ ਤੋਂ ਸੰਕੇਤ ਕਰਨ ਲਈ ਟੈਲੀਫ਼ੋਨ ਨੈੱਟਵਰਕ ਨੂੰ ਅਣਉਚਿਤ ਤਰੀਕੇ ਨਾਲ ਇਸਤੇਮਾਲ ਕਰਦੇ ਹਨ ਅਪਰਾਧੀ ਸਰਕਾਰੀ ਵਿਭਾਗ ਜਿਵੇਂ ਕਿ ਆਸਟ੍ਰੇਲੀਆਈ ਟੈਕਸ ਆਫਿਸ (ਏਟੀਓਦੇ ਨਾਮ ‘ਤੇ  ਲੋਕਾਂ ਨੂੰ ਫਰਜੀ ਫ਼ੋਨ ਕਾਲ ਕਰਕੇ ਧਮਕਾਇਆ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਵੱਲ ਵਿਭਾ ਦੀ ਫ਼ੀਸ ਜਾ ਜ਼ੁਰਮਾਨੇ ਦੀ ਬਕਾਇਆ ਰਾਸ਼ੀ ਦੀ ਦੇਣਦਾਰੀ ਹੈ। ਕੁਈਨਜ਼ਲੈਂ ਪੁਲਿਸ ਸਰਵਿਸ ਵਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਇਸ ਤਰਾਂ ਦੀਆਂ ਕਾਲਾਂ ਤੋਂ ਬਚਣ ਅਤੇ ਤੁਰੰਤ ਪੁਲਸ ਤੱਕ ਪਹੁੰਚ ਕਰਨ। ਇਸ ਘੁਟਾਲੇ ਦਾ ਦੂਜਾ ਫਰਜੀਵਾੜਾ ਪੱਖ ਇਹ ਹੈ ਕਿ ਅਪਰਾਧੀ ਪੀੜਿਤ ਲੋਕਾਂ  ਨੂੰ ਭਰੋਸੇਮੰਦ ਸਰਕਾਰੀ ਵਿਭਾਗ ਦੇ ਫ਼ੋਨ ਨੰਬਰ ਦੇ ਰੂਪ ਵਿੱਚ ਦਰਸਾਉਂਦੇ ਫਰਜੀ ਨੰਬਰਾਂ ਤੋਂ ਕਾਲ ਕਰਕੇ ਘੁਟਾਲੇ ਨੂੰ ਕਾਨੂੰਨੀਜਾਮਾਂ ਦੇਣ ਦੀ ਕੋਸ਼ਿਸ਼ ਕਰਦਿਆਂ ਠੱਗੀ ਮਾਰ ਰਹੇ ਹਨ। ਅਪਰਾਧੀ ਆਪਣੇ ਆਪ ਨੂੰ ਪੁਲਿਸ ਅਫ਼ਸਰ ਵਜੋਂ ਪੇਸ਼ ਕਰਦੇ ਹਨ ਤੇ ਭੁਗਤਾਨ ਕਰਨ ਦੀ ਮੰਗ ਰਨ ਤੋਂ ਪਹਿਲਾਂ ਉਹ ਪੀੜਤ ਵਿਰੁੱਧ ਕਾਨੂੰਨੀ ਕਾਰਵਾਈ ਕਰਦਿਆ ਗ੍ਰਿਫਤਾਰ ਕਰ ਦੀ ਧਮਕੀ ਦਿੱਤੀ ਜਾਦੀ ਹੈ

ਇਸ ਘੁਟਾਲੇ ਵਿਚ ਸਭ ਤੋਂ ਵੱਡਾ ਨੁਕਤਾ ਇਹ ਹੈਕਿ ਠੱਗ ਤੁਹਾਨੂੰ ਤੋਹਫ਼ੇ ਕਾਰਡਾਂ (ਆਈ ਟੀਊਨਜ਼ਵਿਚ ਫ਼ੀ ਜਾਂ ਜ਼ੁਰਮਾਨਾ ਭਰਨ ਲਈ ਕਹਿੰਦੇ ਨ। ਇੱਥੇ ਵਰਣਨਯੋਗ ਹੈ ਕਿ ਆਸਟ੍ਰੇਲੀਆਈ ਕਾਨੂੰਨ ਮੁਤਾਬਿਕ ਕੋਈ ਵੀ ਸਰਕਾਰੀ ਵਿਭਾਗਏਜੰਸੀਕਾਨੂੰਨ ਲਾਗੂ ਰਨ ਵਾਲਾ ਜਾਂ ਕੋਈ ਵੀ ਜਾਇਜ਼ ਸੰਗਠਨ ਤੁਹਾਨੂੰ ਤੋਹਫ਼ੇ ਕਾਰਡਾਂ ਵਿੱਚ ਭੁਗਤਾਨ ਕਰਨ ਲਈ ਨਹੀਂ ਕਹਿ ਸਕਦਾ। ਸਰਕਾਰੀ ਵਿਭਾਗ ਹਮੇਸ਼ਾ ਹੀ ਪੱਤਰਵਿਹਾਰ ਜਾ ਮੇਲ ਕਰਕੇ ਲੋਕਾਂ ਨਾਲ ਸੰਪਰਕ ਕਰਦੇ ਹਨ।ਜੇਕਰ ਇਸ ਤਰਾਂ ਦੀ ਕੋਈ ਵੀ ਫ਼ੋ ਕਾਲ ਆਉਂਦੀ ਹੈਤਾਂ ਧੋਖਾਧੜੀ ਤੋਂ ਬਚਣ ਦੇ ਲਈ ਫ਼ੋਨ ਕਰਨ ਵਾਲੇ ਵਿਆਕਤੀ ਤੋਂ ਵਿਭਾਗਬ੍ਰਾਂਚਆਈਡੀ ਨੰਬਰ ਅਤੇ ਕੇਸ ਨੰਬਰ ਆਦਿ ਦੀ ਪੁੱਛਪੜਤਾਲ ਜਰੂਰ ਕਰੋ। ਸ਼ੱਕੀ ਮਾਮਲੇ ਵਿੱ ਕੋਈ ਵੀ ਵਿੱਤੀ ਲੈਣਦੇਣ ਕਰਨ ਤੋਂ ਪਹਿਲਾਂ ਹਮੇਸ਼ਾ ਹੀ ਸਬੰਧਿਤ ਵਿਭਾਗ ਜਾਂ ਪੁਲਿਸ ਨਾਲ ਰਾਬਤਾ ਜਰੂਰ ਕਾਇਮ ਕਰੋ ਡਰ ਜਾ ਜਲਦਬਾਜੀ ਵਿਚ  ਕੇ ਕੋਈ ਵੀ ਆਪਣੀ ਨਿੱਜੀ ਜਾਣਕਾਰੀ ਜਿਵੇਂ ਕਿ ਨਮ ਮਿਤੀਬੈਂਕ ਖਾਤੇ ਜਾ ਬੈਂਕ ਕਾਰਡ ਦੀ ਜਾਣਕਾਰੀ ਨਾ ਦਿੱਤੀ ਜਾਵੇ ਤਾਂ ਜੋ ਨਿੱਤ ਦਿਨ ਠੱਗੀ ਦੀਆਂ ਵਾਪਰ ਰਹੀਆਂ ਘਟਨਾਵਾ ਤੋਂ ਆਪਣੀ ਮਿਹਨਤ ਦੀ ਕਮਾ ਨੂੰ ਬਚਾਇਆ ਜਾ ਸਕਦਾ ਹੈ।  

ਵਿੱਤੀ ਅਤੇ ਸਾਈਬਰ ਅਪਰਾਧ ਸਮੂਹ ਦੇ ਡਿਟੈਕਟਿਵ ਸੁਪਰਡੈਂਟ ਟੈਰੀ ਲਾਰੰਸ ਨੇ ਕਿਹਾ ਕਿ, “ਆਸਟ੍ਰੇਲੀਅਨ ਸਾਈਬਰ ਆਨਲਾਈਨ ਰਿਪੋਟਿੰਗ ਨੈੱਟਵਰਕ (ਏਕੋਰੋਨਦੇ ਅੰਕੜਿਆਂ ਅਨੁਸਾਰ ਉਨ੍ਹਾਂ ਕੋਲ 2019 ਵਿੱਚ ਆਸਟ੍ਰੇਲੀਆਈ ਟੈਕਸ ਆਫਿਸ (ਏਟੀਓਦੇ ਨਾਮ ‘ਤੇ  ਘੋਟਾਲੇ ਦੇ 121 ਕੇਸ  ਰਜ ਹੋਏ ਹਨ। ਜਿਹਨਾਂ ‘ ਕੁੱਲ ਤਕਰੀਬਨ 1, 73,000  ਡਾਲਰ ਦੀ ਰਾਸ਼ੀ ਠੱਗੀ ਦਾ ਸ਼ਿਕਾਰ ਬਣੀ ਹੈ।

ਕੁਈਨਜ਼ਲੈਂਡ ਪੁਲਿਸ ਵਲੋਂ ਇਸ ਘੁਟਾਲੇ ਅਤੇ ਪੁਲਿਸ ਦੇ ਨੰਬਰ ਦੀ ਗ਼ੈਰ ਕਾਨੂੰਨੀ ਵਰਤੋਂ ਬਾਰੇ ਜਾਂਚ ਤੇ ਪੁੱਛਗਿੱਛ ਸ਼ੁਰੂ ਕੀਤੀ ਗਈ ਹੈ

(ਹਰਜੀਤ ਲਸਾੜਾ)

harjit_las@yahoo.com

Install Punjabi Akhbar App

Install
×