ਮੰਗਲਵਾਰ ਨੂੰ ਮਨਾਇਆ ਜਾ ਰਿਹਾ ‘ਮੈਲਬੋਰਨ ਕੱਪ ਡੇਅ 2020’

ਵਿਕਟੋਰੀਆ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦਾ ਕੋਈ ਨਵਾਂ ਮਾਮਲਾ ਜਾਂ ਮੌਤ ਨਹੀਂ


(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੇ 24 ਘੰਟਿਆਂ ਦੌਰਾਨ ਰਾਜ ਅੰਦਰ ਕੋਵਿਡ-19 ਦਾ ਇੱਕ ਵੀ ਨਵਾਂ ਮਾਮਲਾ ਦਰਜ ਨਹੀਂ ਹੋਇਆ ਅਤੇ ਨਾ ਹੀ ਇਸ ਭਿਆਨਕ ਬਿਮਾਰੀ ਕਾਰਨ ਕੋਈ ਮੌਤ ਹੀ ਦਰਜ ਹੋਈ ਹੈ। ਅੱਜ ਐਤਵਾਰ ਦੇ ਆਂਕੜੇ ਦਰਸਾਉਂਦੇ ਹਨ ਕਿ ਮੈਲਬੋਰਨ ਵਿੱਚ ਹੁਣ ਉਹ ਦਿਨ ਦੂਰ ਨਹੀਂ ਜਦੋਂ ਕਿ ਮੁੜ ਤੋਂ ਸਾਰੇ ਦਫ਼ਤਰ ਆਦਿ ਵੀ ਖੋਲ੍ਹ ਦਿੱਤੇ ਜਾਣਗੇ ਅਤੇ ਹਰ ਕੋਈ ਆਪਣੀ ਦਿਨ ਪ੍ਰਤੀ ਦਿਨ ਦੇ ਪਹਿਲਾਂ ਵਾਲੇ ਰੁਟੀਨ ਵਿੱਚ ਵਾਪਿਸ ਆ ਜਾਵੇਗਾ ਅਤੇ ਆਸ/ਉਮੀਦ ਕੀਤੀ ਜਾ ਰਹੀ ਹੈ ਕਿ ਆਹ ਦਿਹਾੜਾ ਕ੍ਰਿਸਮਿਸ ਤੋਂ ਪਹਿਲਾਂ ਹੀ ਆ ਜਾਵੇਗਾ। ਮੈਲਬੋਰਨ ਵਿੱਚ ਕੋਈ ਅਣਪਛਾਤਾ ਮਾਮਲਾ ਕੀ ਦਰਜ ਨਹੀਂ ਹੋਇਆ ਅਤੇ ਬੀਤੇ ਪੰਦਰ੍ਹਵਾੜੇ ਦੀ ਦਰ ਵੀ 2.2% ਹੀ ਰਹੀ ਹੈ। ਰਾਜ ਅੰਦਰ ਇਸ ਬਿਮਾਰੀ ਕਾਰਨ ਹੋਈਆਂ ਮੌਤਾਂ ਦੀ ਗਿਣਤੀ 819 ਹੈ ਅਤੇ ਕੌਮੀ ਪੱਧਰ ਉਪਰ ਇਹ ਗਿਣਤੀ 907 ਹੀ ਹੈ।

ਵੈਸੇ ਇਸ ਵੇਲੇ ਸਰਕਾਰ, ਲੋਕ ਅਤੇ ਪ੍ਰਸ਼ਾਸਨ ਆਦਿ, ਸਾਰਿਆਂ ਦੀਆਂ ਨਿਗਾਹਾਂ ਮੰਗਲਵਾਰ ਨੂੰ ਹੋਣ ਵਾਲੇ ‘ਮੈਲਬੋਰਨ ਕੱਪ ਡੇਅ 2020’ ਉਪਰ ਹੀ ਟਿਕੀਆਂ ਹੋਈਆਂ ਹਨ। ਮੁੱਖ ਸਿਹਤ ਅਧਿਕਾਰੀ ਬਰੈਟ ਸਟਨ ਨੇ ਲੋਕਾਂ ਨੂੰ ਬੀਤੇ ਕੱਲ੍ਹ ਵੀ ਅਪੀਲ ਕੀਤੀ ਸੀ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਅਸੀਂ ਸਭ ਨੇ ਕੀ ਕਰਨਾ ਹੈ ਅਤੇ ਅਸੀਂ ਉਹ ਕਰਾਂਗੇ ਵੀ ਕਿਉਂਕਿ ਸਾਨੂੰ ਸਾਰਿਆਂ ਨੂੰ ਹੀ ਆਪਣੀ ਅਤੇ ਆਪਣੇ ਸਮਾਜ ਦੀ ਸਿਹਤ ਪਿਆਰੀ ਹੈ। ਪਰੰਤੂ ਕੁੱਝ ਅਜਿਹੇ ਲੋਕ ਵੀ ਹਨ ਜੋ ਕਿ ਜਾਣ-ਬੁੱਝ ਕੇ ਅਣਜਾਣ ਬਣ ਜਾਂਦੇ ਹਨ ਅਤੇ ਅਜਿਹੇ ਹੀ ਕੁੱਝ ਲੋਕ ਉਕਤ ਕੱਪ ਡੇਅ ਉਪਰ ਲਾਕਡਾਊਨ ਦੇ ਖ਼ਿਲਾਫ਼ ਮੁਜ਼ਾਹਰੇ ਕਰਨ ਦੀਆਂ ਵੀ ਯੋਜਨਾਵਾਂ ਬਣਾ ਰਹੇ ਹਨ -ਜੋ ਕਿ ਠੀਕ ਨਹੀਂ ਹੈ। ਉਨ੍ਹਾਂ ਨੂੰ ਵੀ ਉਨ੍ਹਾਂ ਦੀ ਆਪਣੀ ਅਤੇ ਦੂਸਰਿਆਂ ਦੀ ਸਿਹਤ ਦੀ ਚਿੰਤਾ ਕਰਨੀ ਚਾਹੀਦੀ ਹੈ।

Install Punjabi Akhbar App

Install
×