ਨਿਊਜ਼ੀਲੈਂਡ ‘ਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ‘ਤੇ ਹੋਣ ਵਾਲੇ ਸਭਿਆਚਾਰਕ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ‘ਤੇ

NZ PIC 21 Sep-2

ਸ਼ਹੀਦ ਭਗਤ ਸਿੰਘ ਮੈਮੋਰੀਅਲ ਟਰੱਸਟ ਹਮਿਲਟਨ ਸ਼ਹਿਰ ਵੱਲੋਂ 27 ਸਤੰਬਰ ਨੂੰ ਕਲਾਰੈਂਸ ਸਟਰੀਟ ਥੀਏਟਰ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਸਲਾਨਾ ਸਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਤਿਅਰੀਆਂ ਦਾ ਜ਼ਾਇਜਾਂ ਲੈਣ ਲਈ ਅੱਜ ਇਕ ਅਹਿਮ ਮੀਟਿੰਗ ਕੀਤੀ ਗਈ। ਪ੍ਰਧਾਨ ਜੁਗਰਾਜ ਸਿੰਘ ਮਾਹਿਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਇਸ ਟਰੱਸਟੀ ਅਤੇ ਮੇਲੇ ਦੇ ਸਪਾਂਸਰਜ਼ ਸ਼ਾਮਿਲ ਹੋਏ। ਇਸ ਮੇਲੇ ਵਿਚ ਇਨਕਲਾਬੀ, ਦੇਸ਼ ਪਿਆਰ ਦੀਆਂ ਕਵਿਤਾਵਾਂ, ਗੀਤ, ਭੰਗੜਾ, ਗਿੱਧਾ ਅਤੇ ਨਾਟਕ ਪੇਸ਼ਕਾਰੀ ਨੂੰ ਸ਼ਾਮਿਲ ਕੀਤਾ ਗਿਆ ਹੈ।  ‘ਸੱਭ ਸਾਂਝ’ ਗਰੁੱਪ ਵੱਲੋਂ ਭੰਗੜਾ ਤੇ ਨਾਟਕ, ਫੁੱਲਕਾਰੀ ਗਰੁੱਪ ਵੱਲੋਂ ਗਿੱਧਾ, ਰੇਡੀਓ ਸਪਾਈਸ ਟੀਮ ਵੱਲੋਂ ਤਿੰਨ ਆਈਟਮਾਂ, ਲਖਮਿੰਦਰ ਸਿੰਘ ਉਭਾ, ਸੋਹਲ ਗਰੁੱਪ ਵੱਲੋਂ ਗੀਤ, ਰਾਜਵਿੰਦਰ ਸਿੰਘ ਕੁਰਾਲੀ ਵਾਲੇ, ਗੁਰਵਿੰਦਰ ਸਿੰਘ ਤਬਲਾ ਮਾਸਟਰ, ਪਰਮਵੀਰ ਕੌਰ ਗਿੱਲ, ਲਖਬੀਰ ਸਿੰਘ ਲੱਖੀ ਵੱਲੋ ਵੀ ਗੀਤ ਪੇਸ਼ ਕੀਤਾ ਜਾਵੇਗਾ। ਸ਼ਾਮ 6 ਤੋਂ 7 ਵਜੇ ਤੱਕ ਰਾਤਰੀ ਭੋਜ ਹੋਵੇਗਾ ਅਤੇ ਫਿਰ 7 ਤੋਂ ਰਾਤ 10 ਵਜੇ ਤੱਕ ਸਭਿਆਚਾਰਕ ਪ੍ਰੋਗਰਾਮ ਚੱਲੇਗਾ। ਪ੍ਰੈਸ ਨੂੰ ਜਾਰੀ ਬਿਆਨ ਵਿਚ ਜਨਰਲ ਸਕੱਤਰ ਸ. ਜਰਨੈਲ ਸਿੰਘ ਰਾਹੋਂ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦੇ ਵਿਚ ਮੈਂਬਰ ਟਰੱਸਟੀ ਸ. ਰਵਿੰਦਰ ਸਿੰਘ ਸਮਰਾ, ਗੁਰਮੁੱਖ ਸਿੰਘ ਸਹੋਤਾ, ਸਰਦੂਲ ਸਿੰਘ ਬੈਂਸ, ਇਕਬਾਲ ਸਿੰਘ ਸੰਧੂ, ਸਰਬਜੀਤ ਕੌਰ ਬੈਂਸ, ਰਵਿੰਦਰ ਸਿੰਘ ਪੁਆਰ ਹਾਜ਼ਿਰ ਸਨ ਜਦ ਕਿ ਸਪਾਂਰਜ਼ ਦੇ ਵਿਚ ਅਮਰੀਕ ਸਿੰਘ ਜੱਜ, ਬਲਦੇਵ ਸਿੰਘ ਧਾਮੀ, ਪਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਪੀਟਰ, ਸੁਭਨੀਤ ਕੌਰ ਵਾਲੀਆ, ਗੁਰਦੀਪ ਕੌਰ, ਰਜਨੀ ਸ਼ਰਮਾ, ਗਗਨ (ਬੀ.ਐਨ. ਜ਼ੈਡ. ਬੈਂਕ ਵਾਲੇ)  ਸ਼ਾਮਿਲ ਹੋਏ।