ਰੂਹ ਪੰਜਾਬ ਦੀ ਭੰਗੜਾ ਅਕਾਦਮੀ ਵੱਲੋਂ ਸਭਿਆਚਾਰ ਨੂੰ ਸਮਰਪਿਤ ਸਾਲਾਨਾ ” ਵਿਰਸਾ ਨਾਇਟ ” 3 ਸੰਤਬਰ ਨੂੰ

IMG_4285

 ਰੂਹ ਪੰਜਾਬ ਦੀ ਭੰਗੜਾ ਅਕਾਦਮੀ ਐਡੀਲੇਡ ਦੀ ਮੀਟਿੰਗ ਅਕਾਦਮੀ ਦੇ ਮੁੱਖ ਸੰਚਾਲਕ ਪੰਕਜ਼ ਸ਼ਰਮਾਂ ਦੀ ਪ੍ਰਧਾਨਗੀ ਹੇਠ ਐਡੀਲੇਡ ਵਿਖੇ ਹੋਈ ਮੀਟਿੰਗ ਵਿੱਚ ਲਾਡੀ ਕੰਬੋਜ਼ , ਗੁਰਪ੍ਰੀਤ ਸਿੰਘ , ਜਗਜੀਤ ਸਿੰਘ, ਕਮਲਜੀਤ, ਸੁਖਦੀਪ ਸਿੰਘ, ਗਿੰਨੀ, ਹਰਪ੍ਰੀਤ, ਪ੍ਰਿੰਸ ਭਿੰਡਰ ਅਤੇ ਪੰਜਾਬੀ ਮੁਟਿਆਰਾਂ ਦੀ ਭੰਗੜਾ ਟੀਮ ਅਮਨਦੀਪ ਕੌਰ , ਅਨੂੰ , ਮਨਦੀਪ ਕੌਰ , ਨਵਨੀਤ ਕੌਰ ਅਤੇ ਹਰਪ੍ਰੀਤ ਕੌਰ ਸਮੇਤ ਸਭਿਆਚਾਰਕ ਸੰਸਥਾਵਾਂ ਨੇ ਵੀ ਸਮੂਲੀਅਤ ਕੀਤੀ । ਅਕਾਦਮੀ ਦੇ ਮੈਂਬਰ ਲਾਡੀ ਕੰਬੋਜ਼ ਨੇ ਮੀਟਿੰਗ ਦੀ ਜਾਣਕਾਰੀ ਸ਼ਾਂਝੀ ਕਰਦਿਆ ਕਿਹਾ ਕਿ ਮੈਂਬਰਾਂ ਦੇ ਵਿਚਾਰ ਸੁਣਨ ਤੋਂ ਮਗਰੋਂ ਸਰਵਸੰਮਤੀ ਨਾਲ ਅਕਾਦਮੀ ਵੱਲੋਂ ਸਲਾਨਾ ਸਭਿਆਚਾਰਕ ਪ੍ਰੋਗਰਾਮ ਕਰਾਉਣ ਦਾ ਫੈਸਲਾ ਲਿਆ ਗਿਆ ਹੈ ਅਤੇ ਅਕਾਦਮੀ ਨੇ ਸਲਾਨਾ ਸਭਿਆਚਾਰਕ ਪ੍ਰੋਗਰਾਮ ਨੂੰ  ” ਵਿਰਸਾ ਨਇਟ ” ਦਾ ਨਾਂਅ ਦਿੱਤਾ ਹੈ , ਜੋ 3 ਸੰਤਿਬਰ ਨੂੰ ਡੇਮ ਰੋਮਾ ਮੀਚਲ ਸੈਂਟਰ ਗੋਲਡਨ ਗਰੋਵ ਐਡੀਲੇਡ ਵਿਖੇ ਕਰਵਾਇਆ ਜਾਵੇਗਾ ਅਤੇ ਇਹ ਸਭਿਆਚਾਰਕ ਪ੍ਰੋਗਰਾਮ ਸਾਮ ਦੇ 6 ਵਜੇ ਸ਼ੁਰੂ ਹੋਵੇਗਾ ਉਨ੍ਹਾਂ ਅੱਗੇ ਦੱਸਿਆ ਕਿ ਅਕਾਦਮੀ ਵੱਲੋਂ ਵਿਰਸਾ ਨਾਇਟ ‘ਚ ਪੰਜਾਬੀ ਕਲਚਰਲ ਨਾਲ ਸਬੰਧਤ ਸਭਿਅਚਾਰਕ ਪ੍ਰੋਗਰਾਮ ਕਰਵਾਏ ਜਾਣਗੇ ਜਿਸ ਵਿੱਚ ਭੰਗੜਾ , ਗਿੱਧਾ , ਪੰਜਾਬੀ ਗੀਤਾਂ ‘ਤੇ ਕੋਰੀਓ ਗ੍ਰਾਫੀ , ਵੋਲੀਵੁਡ ਡਾਨਸ ਤੋਂ ਇਲਾਵਾ ਸਕਿੱਟਾਂ ਆਦਿ ਪ੍ਰੋਗਰਾਮ  ਹੋਣਗੇ ਤੇ ਅਕਾਦਮੀ ਦਾ ਸਲਾਨਾ ” ਵਿਰਸਾ ਨਾਇਟ ” ਪ੍ਰੋਗਰਾਮ ਇਕ ਪਰਿਵਾਰਕ ਸਭਿਆਚਾਰਕ ਹੋਵੇਗੀ  ।

Install Punjabi Akhbar App

Install
×