ਮਾਤਾ ਗੁਜਰੀ ਪੰਜਾਬੀ ਸਕੂਲ (ਦਰਾਮਨ)ਨਾਰਵੇ ਵਲੋ ਸਲਾਨਾ ਸਭਿਆਚਾਰਕ ਪ੍ਰੋਗਰਾਮ ਕਰਵਾਇਆ

news pic

ਮਾਤਾ ਗੁਜਰੀ ਪੰਜਾਬੀ ਸਕੂਲ ਦਰਾਮਨ (ਨਾਰਵੇ) ਸਲਾਨਾ ਸਭਿਆਚਾਰਕ ਸਮਾਗਮ ਨਾਰਵੇ ਦੇ ਸ਼ਹਿਰ ਦਰਾਮਨ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਕੂਲ ਦੇ ਬੱਚੇ ਬੱਚੀਆ ਨੇ ਸ਼ਬਦ ਪੜ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ।ਅਤੇ ਸਕੂਲੀ ਵਿਦਿਆਰਥੀਆ ਵੱਲੋ ਸਿੱਖ ਧਰਮ ਦੇ ਇਤਿਹਾਸ, ਆਦਿ ਬਾਰੇ ਵਿਸਥਾਰ ਨਾਲ ਦੱਸਿਆ,ਇਸ ਉਪਰੰਤ ਪੰਜਾਬੀ ਪਹਿਰਾਵੇ ਚ ਸੱਜੇ ਬੱਚੇ ਬੱਚੀਆ ਨੇ ਗਿੱਧਾ ਭੰਗੜਾ ਪਾ ਆਪਣੇ ਮਾਪਿਆ ਅਤੇ ਆਏ ਹੋਏ ਦਰਸ਼ਕਾ ਨੂੰ ਵੀ ਥਿਰਕਣ ਲਾ ਦਿੱਤਾ।ਇਸ ਮੌਕੇ ਤੇਜਿੰਦਰਪਾਲ ਸਿੰਘ ਅਤੇ ਸੁਖਪ੍ਰੀਤ ਦਿਉਲ ਵੱਲੋਂ ਸਟੇਜ ਨੂੰ ਬਾਖੂਬੀ ਸੰਭਾਲਿਆ ਗਿਆ।ਸਕੂਲ ਕਮੇਟੀ ਵੱਲੋ ਪ੍ਰੋਗਰਾਮ ਚ ਆਏ ਹੋਏ ਹਰ ਇੱਕ ਲਈ ਚਾਹ ਪਾਰਟੀ ਅਤੇ ਖਾਣੇ ਦਾ ਵੀ ਵਧੀਆ ਪ੍ਰਬੰਧ ਕੀਤਾ ਗਿਆ। ਬੱਚਿਆ ਦੀ ਹੋਸਲਾ ਅਫਜਾਈ ਲਈ ਸੋਹਣੇ ਇਨਾਮ ਦੇ ਸਨਮਾਨਿਆ।ਦਰਾਮਨ ਇਲਾਕੇ ਦੇ ਪੰਜਾਬੀਆ ਲਈ ਇਹ ਫਖਰ ਵਾਲੀ ਗੱਲ ਹੈ ਕਿ ਸਕੂਲ ਦੀ ਕਮੇਟੀ ਦੇ ਆਦਿ ਦੀ ਮਹਿਨਤ ਸਦਕੇ ਇਹ ਪੰਜਾਬੀ ਬੱਚੇ ਨਾਰਵੇ ਰਹਿ ਕੇ ਵੀ ਆਪਣੀ ਬੋਲੀ , ਸਭਿਆਚਾਰ, ਅਤੇ ਵਿਰਸੇ ਤੋ ਦੂਰ ਮਹਿਸੂਸ ਨਹੀ ਕਰਦੇ ਅਤੇ ਹਰ ਪੱਖੋ ਆਪਣੇ ਧਰਮ, ਵਿਰਸੇ ਅਤੇ ਸਭਿਆਚਾਰ ਨਾਲ ਜੁੜੇ ਹੋਏ ਹਨ।ਪ੍ਰੋਗਰਾਮ ਦੇ ਸਮਾਪਤੀ ਵੇਲੇ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਪਰਮਿੰਦਰ ਸਿੰਘ ਬੀਸਲ,ਬਲਜੀਤ ਸਿੰਘ ਬੋਪਾਰਾਏ,ਗੁਰਬਚਨ ਸਿੰਘ ਕਰੀਰ,ਸੁਖਪ੍ਰੀਤ ਕੌਰ ਦਿਉਲ,ਜਸਵਰਿ ਕੌਰ ਬਰਾੜ,ਮਨਜੀਤ ਕੌਰ ਗਿੱਲ ਆਦਿ ਨੇ  ਹਰ ਇੱਕ ਦਾ ਤਹਿ ਦਿਲੋਂ ਧੰਨਵਾਦ ਕੀਤਾ।