ਕੁਨੈਕਟ ਮਾਈਗ੍ਰੇਸਨ ਸਲਿਊਸਨਜ ਦੀ ਰਹਿਨੁਮਾਈ ਹੇਠ ਸਭਿਆਚਾਰਕ ਮੇਲਾ ਪੰਜਾਬਣਾਂ ਦਾ ਮਿਤੀ 16 ਜੁਲਾਈ ਦਿਨ ਸਨੀਵਾਰ ਨੂੰ ਦ ਪਲਾਟੀਨਮ ਰੈਸਟੋਰੈਂਟ ਵਨਰੂ ਰੋਡ ਵੈਸਟਮਨਿਸਟਰ ਵਿਖੇ ਤੀਆਂ – 2016 ਕੀਸਟੋਨ ਕਾਲਜ ਤੇ ਨਿਟ ਆਸਟੇ੍ਲੀਆ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ਦੀ ਮੁੱਖ ਪ੍ਰਬੰਧਕ ਨਰਿੰਦਰ ਕੌਰ ਸੰਧੂ ਨੇ ਪੰਜਾਬੀ ਅਖਬਾਰ ਆਸਟੇ੍ਲੀਆ ਨਾਲ ਗੱਲ-ਬਾਤ ਕਰਦਿਆ ਦੱਸਿਆ ਕਿ ਮੇਲੇ ਵਿੱਚ ਬਾਲ ਭੰਗੜਾ, ਬਾਲ ਗਿੱਧਾ, ਮਾਡਲਿੰਗ, ਸੋਲੋ ਅਦਾਕਾਰੀ, ਕੁੜੀਆਂ ਦਾ ਗਿੱਧਾ, ਭੰਗੜਾ ਅਤੇ ਹੋਰ ਸਭਿਆਚਾਰ ਮੁਕਾਬਲੇ ਹੋਣਗੇ। ਇਹ ਪ੍ਰੋਗਰਾਮ ਸਿਰਫ ਔਰਤਾਂ ਲਈ ਹੀ ਹੈ। ਪਿਛਲੇ ਦਿਨੀਂ ਮੇਲਾ ਪ੍ਰਬੰਧਕਾਂ , ਸਹਿਯੋਗੀਆਂ ਅਤੇ ਕਲਾਕਾਰਾਂ ਨੇ ਰਲ ਕੇ ਬਕਾਇਦਾ ਮੇਲੇ ਦਾ ਪੋਸਟਰ ਜਾਰੀ ਕੀਤਾ। ਇਸ ਮੌਕੇ ਨਰਿੰਦਰ ਸੰਧੂ, ਜੱਸ ਸਿੱਧੂ, ਅਮਨ, ਹਰਦੀਪ ਸੰਧੂ, ਪੀ੍ਤ, ਗੁਰਪ੍ਰੀਤ , ਕਿਰਨ ਅਤੇ ਹਰਪ੍ਰੀਤ ਆਦਿ ਹਾਜ਼ਰ ਸਨ।
