ਏਸ਼ੀਅਨ ਔਰਤ ਕੋਲੋਂ ਬੈਗ ਖੋਹਣ ਵਾਲੇ ਲੁਟੇਰੇ ਨੂੰ ਅਦਾਲਤ ਵਿਚ ਪੇਸ਼ ਕੀਤਾ

NZ PIC 25 Sep-2
ਬੀਤੇ ਦਿਨੀਂ ਜਿਸ ਲੁਟੇਰੇ ਨੇ ਨਾਰਥ ਕੋਟ ਦੇ ਕਾਊਂਟਡਾਊਨ ਦੇ ਬਾਹਰ ਇਕ ਏਸ਼ੀਅਨ ਔਰਤ ਕੋਲੋਂ ਲੁਟੇਰੇ ਨੇ ਹੈਂਡ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇਕ ਸਹਾਇਤਾ ਕਰਦੀ ਔਰਤ ਨੂੰ ਜ਼ਖਮੀ ਕਰ ਦਿੱਤਾ ਸੀ, ਨੂੰ ਪੁਲਿਸ ਨੇ ਮੈਨੁਰੇਵਾ ਤੋਂ ਗ੍ਰਿਫਤਾਰ ਕਰਕੇ ਨਾਰਥ ਸ਼ੋਰ ਜ਼ਿਲ੍ਹਾ ਅਦਾਲਤ ਦੇ ਵਿਚ ਅੱਜ ਪੇਸ਼ ਕੀਤਾ। ਉਸਨੂੰ ਪੁਲਿਸ ਰਿਮਾਂਡ ਦੇ ਵਿਚ ਰੱਖਿਆ ਗਿਆ ਹੈ। 17 ਸਾਲਾ ਇਸ ਲੁਟੇਰੇ ਦਾ ਨਾਂਅ ਹੈ ਹੇਂਡਰਿਕਸ ਹਾਊਵਾਈ।
ਇਸ ਘਟਨਾ ਦੇ ਵਿਚ ਜੋ 43 ਸਾਲਾ ਇਕ ਯੂਰੀਪੀਅਨ ਮਹਿਲਾ (ਲੂਸੀ ਨਾਈਟ) ਜ਼ਖਮੀ ਹੋ ਗਈ ਸੀ, ਦੇ ਨਾਲ ਹਮਦਰਦੀ ਪ੍ਰਗਟ ਕਰਦਿਆਂ ਨੇ ਲੋਕਾਂ ਨੇ ਉਸ ਲਈ ਆਪਣੇ ਬੂਟਰੇ ਖੋਲ੍ਹ ਦਿੱਤੇ ਹਨ। ਇਹ ਸਹਾਇਤਾ ਕਰਨ ਵਾਲੇ ਜਿਆਦਾ ਤਰ ਚਾਈਨੀਜ਼ ਲੋਕ ਹਨ। ਜਿਸ ਔਰਤ ਦੇ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਵੀ ਚਾਈਨੀ ਮੂਲ ਦੀ ਸੀ। 43 ਸਾਲਾ ਜ਼ਖਮੀ ਔਰਤ ਇਸ ਵੇਲੇ ਹਸਪਤਾਲ ਦੇ ਵਿਚ ਇਲਾਜ ਅਧੀਨ ਹੈ। ਇਸ ਦੇ ਸਿਰ ਦੀ ਸਰਜਰੀ ਕੀਤੀ ਗਈ ਹੈ। ਇਸ ਵੇਲੇ ਤੱਕ 121700 ਡਾਲਰ ਦੀ ਰਾਸ਼ੀ ਇਕੱਤਰ ਹੋ ਚੁੱਕੀ ਹੈ। ਇਹ ਸਹਾਇਤਾ ‘ਗਿਵਏਲਿਟਲ’ ਨਾਂਅ ਦੀ ਵੈਬਸਾਈਟ ਰਾਹੀਂ ਇਕੱਤਰ ਕੀਤੀ ਜਾ ਰਹੀ ਹੈ। ਇਸ ਵੇਲੇ ਤੱਕ 2588 ਲੋਕਾਂ ਨੇ ਸਹਾਇਤਾ ਰਾਸ਼ੀ ਦਿੱਤੀ ਹੈ।