ਨਿਠਾਰੀ ਕਾਂਡ: ਦੋਸ਼ੀ ਮਨਿੰਦਰ ਸਿੰਘ ਪੰਧੇਰ ਨੂੰ ਮਿਲੀ ਜ਼ਮਾਨਤ

nithari-kandਗਾਜ਼ੀਆਬਾਦ ਦੇ ਬਹੁ ਚਰਚਿਤ ਨਿਠਾਰੀ ਮਾਮਲੇ ਦੇ ਦੋਸ਼ੀ ਮਨਿੰਦਰ ਸਿੰਘ ਪੰਧੇਰ ਨੂੰ ਇਲਾਹਾਬਾਦ ਹਾਈਕੋਰਟ ਵੱਲੋਂ ਜ਼ਮਾਨਤ ਮਿਲ ਗਈ ਹੈ। ਅੱਜ ਸਵੇਰੇ ਪੰਧੇਰ ਦੀ ਅਰਜ਼ੀ ‘ਤੇ ਸੁਣਵਾਈ ਤੋਂ ਬਾਅਦ ਇਲਾਹਾਬਾਦ ਹਾਈਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਨਿਠਾਰੀ ਮਾਮਲੇ ‘ਚ 13 ਫਰਵਰੀ 2009 ਨੂੰ ਸੀਬੀਆਈ ਵਿਸ਼ੇਸ਼ ਜੱਜ ਰਮਾ ਜੈਨ ਨੇ ਮੁੱਖ ਦੋਸ਼ੀ ਇੰਦਰ ਕੋਲੀ ਤੇ ਮਨਿੰਦਰ ਸਿੰਘ ਪੰਧੇਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਦੇਸ਼ ਦੀ ਰਾਜਧਾਨੀ ਦਿੱਲੀ ਨਾਲ ਲੱਗੇ ਨੋਇਡਾ ਦੇ ਨਿਠਾਰੀ ਪਿੰਡ ‘ਚ 2006 ‘ਚ ਬੱਚਿਆਂ ਦੇ ਪਿੰਜਰ ਮਿਲਣ ਨਾਲ ਪੂਰੇ ਦੇਸ਼ ‘ਚ ਸਨਸਨੀ ਫੈਲ ਗਈ ਸੀ। ਸੀਬੀਆਈ ਨੂੰ ਜਾਂਚ ਪੜਤਾਲ ਦੇ ਦੌਰਾਨ ਮਨੁੱਖੀ ਹੱਡੀਆਂ ਦੇ ਕੁੱਝ ਹਿੱਸੇ ਤੇ 40 ਅਜਿਹੇ ਪੈਕਟ ਮਿਲੇ, ਜਿਨ੍ਹਾਂ ‘ਚ ਮਨੁੱਖੀ ਅੰਗਾਂ ਨੂੰ ਭਰਕੇ ਨਾਲੇ ‘ਚ ਸੁੱਟ ਦਿੱਤਾ ਗਿਆ ਸੀ। ਜਾਂਚ – ਪੜਤਾਲ ‘ਚ ਖ਼ੁਲਾਸਾ ਹੋਇਆ ਕਿ ਹੱਤਿਆ ਤੋਂ ਪਹਿਲਾਂ ਸਾਰਿਆਂ ਦਾ ਜਿਣਸੀ ਸ਼ੋਸ਼ਣ ਕੀਤਾ ਗਿਆ ਸੀ।

Install Punjabi Akhbar App

Install
×