ਸੀ.ਐਸ.ਐਲ. ਅੰਦਰ ਕਰੋਨਾ ਵੈਕਸੀਨ ਦੇ ਉਤਪਾਦਨ ਦਾ ਆਖਰੀ ਪੜਾਅ ਅਗਲੇ ਹਫ਼ਤੇ -ਪ੍ਰਧਾਨ ਮੰਤਰੀ

(ਦ ਏਜ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਮੈਲਬੋਰਨ ਵਿਖੇ ਐਸਟ੍ਰਾਜ਼ੈਨੇਕਾ ਵੈਕਸੀਨ ਦਾ ਉਤਪਾਦਨ ਕਰ ਰਹੀ ਕੰਪਨੀ ‘ਸੀ.ਐਸ.ਐਲ.’ ਬਾਰੇ ਦੱਸਿਆ ਹੈ ਕਿ ਕੰਪਨੀ ਵੱਲੋਂ 50 ਮਿਲੀਅਨ ਖੁਰਾਕਾਂ ਤਿਆਰ ਕਰਨ ਲਈ ਹੁਣ ਉਤਪਾਦਨ ਦਾ ਆਖਰੀ ਦੌਰ ਚੱਲ ਰਿਹਾ ਹੈ ਅਤੇ ਅਗਲੇ ਹਫਤੇ ਤੋਂ ਇਸ ਵੈਕਸੀਨ ਨੂੰ ਬੋਤਲਾਂ ਵਿੱਚ ਪਾਉਣ ਦਾ ਕੰਮ ਸ਼ੁਰੂ ਕਲ ਲਿਆ ਜਾਵੇਗਾ।
ਦਰਅਸਲ ਪ੍ਰਧਾਨ ਮੰਤਰੀ ਅਤੇ ਸਿਹਤ ਮੰਤਰੀ, ਦੋਹੇਂ ਹੀ ਕੋਵਿਡ-19 ਦੇ ਬਚਾਉ ਲਈ ਵੈਕਸੀਨ ਤਿਆਰ ਕਰ ਰਹੀ ਇਸ ਕੰਪਨੀ ਦੇ ਯੂਨਿਟ ਦੇ ਦੌਰੇ ਤੇ ਆਏ ਸਨ ਅਤੇ ਇੱਥੇ ਚੱਲ ਰਹੇ ਸਮਾਂਬੱਧ ਪ੍ਰੋਗਰਾਮ ਤੋਂ ਕਾਫੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਆਪਣੀ ਸੰਤੁਸ਼ਟੀ ਜਾਹਿਰ ਕਰਦਿਆਂ ਕਿਹਾ ਕਿ ਸਭ ਕੰਮ ਪੂਰਨ ਨਿਰਧਾਰਤ ਚਾਲ ਨਾਲ ਹੀ ਚੱਲ ਰਹੇ ਹਨ ਅਤੇ ਫੈਕਟਰੀ ਅੰਦਰ 24 ਘੰਟੇ ਅਤੇ ਸੱਤੋ ਦਿਨ ਇਹੋ ਕੰਮ ਚੱਲ ਰਿਹਾ ਹੈ ਅਤੇ ਮਾਰਚ ਦੇ ਮਹੀਨੇ ਤੋਂ ਇੱਥੇ ਇੱਕ ਹਫ਼ਤੇ ਵਿੱਚ 1 ਮਿਲੀਅਨ ਖੁਰਾਕਾਂ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ।
ਉਨ੍ਹਾਂ ਕਿਹਾ ਇੱਥੇ ਦੇ ਕਾਮੇ ਅਤੇ ਅਧਿਕਾਰੀ ਪੂਰਨ ਤਨ-ਮਨ ਨਾਲ ਇਸੇ ਕੰਮ ਵਿੱਚ ਰੁੱਝ ਹਨ ਅਤੇ ਆਪਣੀ ਡਿਊਟੀ ਵਾਲੇ ਘੰਟਿਆਂ ਤੋਂ ਵੀ ਵੱਧ ਕੰਮ ਕਰੇ ਹਨ ਅਤੇ ਇਹ ਸਭ ਉਹ ਜਨਤਕ ਸਿਹਤ ਦੇ ਮੱਦੇਨਜ਼ਰ ਹੀ ਕਰ ਰਹੇ ਹਨ ਤਾਂ ਜੋ ਉਕਤ ਵੈਕਸੀਨ ਸਮੇਂ ਸਿਰ ਆਸਟ੍ਰੇਲੀਆ ਦੀ ਜਨਤਾ ਨੂੰ ਉਪਲੱਭਧ ਕਰਵਾਈ ਜਾ ਸਕੇ ਅਤੇ ਇਸ ਵਾਸਤ ਅਸੀਂ ਉਨ੍ਹਾਂ ਸਭ ਦੇ ਤਹਿ ਦਿਲੋਂ ਧੰਨਵਾਦੀ ਹਾਂ ਜੋ ਕਿ ਆਪਣੇ ਪੂਰਨ ਤੋਂ ਵੀ ਵੱਧ ਯੋਗਦਾਨ ਨਾਲ ਇਸੇ ਕਾਰਜ ਵਿੱਚ ਲੱਗੇ ਹਨ।

Install Punjabi Akhbar App

Install
×