ਦੇਸ਼ ਅੰਦਰ ਚੱਲ ਰਹੇ ਕਰੂਜ਼ ਸ਼ਿਪਾਂ ਉਪਰ ਮੂੰਹਾਂ ਤੇ ਮਾਸਕ ਪਾਉਣ ਦਾ ਨਿਯਮ ਲਾਗੂ

ਕਾਰਨੀਵਾਲ ਕਾਰਪੋਰੇਸ਼ਨ ਤਹਿਤ ਚੱਲ ਰਹੇ ਹਰ ਕਰੂਜ਼ ਸ਼ਿਪ ਉਪਰ ਮੁਸਾਫਿਰਾਂ ਅਤੇ ਸੈਲਾਨੀਆਂ ਨੂੰ ਲਾਜ਼ਮੀ ਤੌਰ ਤੇ ਆਪਣੇ ਮੂੰਹਾਂ ਉਪਰ ਮਾਸਕ ਪਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਇਹ ਅਹਿਤਿਆਦਨ ਕਦਮ, ਦੇਸ਼ ਅੰਦਰ ਚੱਲ ਰਹੀ ਕਰੋਨਾ ਦੀ ਚੌਥੀ ਲਹਿਰ ਦੇ ਮੱਦੇਨਜ਼ਰ ਉਠਾਇਆ ਗਿਆ ਹੈ।
ਇਸ ਨਿਯਮ ਦੇ ਤਹਿਤ ਪੀ.ਓ. ਕਰੂਜ਼ ਆਸਟ੍ਰੇਲੀਆ, ਪ੍ਰਿੰਸੈਸ ਕਰੂਜ਼, ਕਾਰਨੀਵਾਲ ਕਰੂਜ਼ ਲਾਈਨ, ਕਿਊਨਾਰਡ, ਹੋਲੈਂਡ ਅਮਰੀਕਾ ਲਾਈਨ, ਸੀਅ ਬੋਰਨ ਅਤੇ ਪੀ.ਓਂ ਕਰੂਜ਼ ਵਰਲਡ ਕਰੂਜ਼ਿੰਗ ਆਦਿ ਸ਼ਾਮਿਲ ਹਨ।
ਇਸ ਨਿਯਮ ਦੇ ਤਹਿਤ ਹੁਣ ਮੁਸਾਫਿਰਾਂ ਨੂੰ ਸ਼ਿਪ ਉਪਰ ਅੰਦਰ, ਬਾਹਰ, ਭੀੜ ਵਾਲੀ ਥਾਂ, ਡੈਕ ਆਦਿ ਉਪਰ, ਭਾਵ ਹਰ ਥਾਂ ਤੇ ਹੀ ਮਾਸਕ ਪਾਏ ਰੱਖਣ ਦੇ ਨਿਯਮਾਂ ਨੂੰ ਲਾਗੂ ਕਰ ਦਿੱਤਾ ਗਿਆ ਹੈ। ਬਸ ਖਾਣ ਪੀਣ ਦੇ ਸਮਿਆਂ ਦੌਰਾਨ ਮੂੰਹ ਤੇ ਮਾਸਕ ਲਾਹੁਣ ਦੀ ਹੀ ਆਗਿਆ ਦਿੱਤੀ ਗਈ ਹੈ।