ਆਸਟ੍ਰੇਲੀਆ ਅੰਦਰ ਕਰੂਜ਼ ਸ਼ਿਪਾਂ ਦੀ ਐਂਟਰੀ ਉਪਰ ਸਤੰਬਰ ਤੱਕ ਰਹੇਗੀ ਪਾਬੰਧੀ

(ਐਸ.ਬੀ.ਐਸ.) ਅਗਲੇ ਤਿੰਨ ਮਹੀਨਿਆਂ ਤੱਕ ਸਮੁੱਚੇ ਆਸਟ੍ਰੇਲੀਆ ਅੰਦਰ ਆਉਣ ਵਾਲੇ ਕਰੂਜ਼ ਸ਼ਿਪਾਂ ਦੀ ਐਂਟਰੀ ਉਪਰ ਪਾਬੰਧੀ ਵਧਾ ਦਿੱਤੀ ਗਈ ਹੈ। ਹੁਣ ਇਹ ਪਾਬੰਧੀ ਸਤੰਬਰ ਮਹੀਨੇ ਦੀ 17 ਤਾਰੀਖ ਤੱਕ ਲਾਗੂ ਰਹੇਗੀ ਅਤੇ ਉਨਾ੍ਹਂ ਸ਼ਿਪਾਂ ਉਪਰ ਲਾਗੂ ਹੋਵੇਗੀ ਜਿਨਾ੍ਹਂ ਅੰਦਰ 100 ਤੋਂ ਵੱਧ ਯਾਤਰੀ ਸਵਾਰ ਹੁੰਦੇ ਹਨ। ਇੱਥੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸ਼ਾਇਦ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਇਹ ਪਾਬੰਧੀ ਲਾਗੂ ਨਾ ਹੋਵੇ ਅਤੇ ਕੁੱਝ ਰਿਆਇਤ ਮਿਲ ਜਾਵੇ। ਕਰੂਜ਼ ਸ਼ਿੱਪ ਉਦਯੋਗ ਜੋ ਕਿ ਪਹਿਲਾਂ ਤੋਂ ਹੀ ਕਰੋਨਾ ਕਾਰਨ ਆਰਥਿਕ ਮੰਦੀ ਦੀ ਮਾਰ ਝੱਲ ਰਿਹਾ ਹੈ ਅਤੇ ਕਈ ਦੇਸ਼ਾਂ ਵਿੱਚ ਪਾਬੰਧੀ ਤੋਂ ਬਾਅਦ ਹੁਣ ਆਹ ਨਵਾਂ ਧੱਕਾ ਸ਼ਾਇਦ ਹੋਰ ਹੀ ਕਈ ਬਿਲੀਅਨ ਡਾਲਰ ਦਾ ਨੁਕਸਾਨ ਇਸ ਉਦਯੋਗ ਨੂੰ ਦਿਖਾਵੇਗਾ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿੱਚ ਇਹ ਪਾਬੰਧੀ 27 ਮਾਰਚ ਨੂੰ ਲਗਾਈ ਗਈ ਸੀ ਜਦੋਂ ਕਿ 30 ਯਾਤਰੀ ਸ਼ਿਪ ਇੱਥੇ ਖੜ੍ਹੇ ਸਨ। ਇਨਾ੍ਹਂ ਸ਼ਿਪਾਂ ਉਪਰ ਆਉਣ ਵਾਲੇ ਯਾਤਰੀਆਂ ਵਿਚੋਂ ਸੈਂਕੜਿਆਂ ਦੀ ਗਿਣਤੀ ਵਿੱਚ ਯਾਤਰੀ ਕੋਵਿਡ 19 ਤੋਂ ਪੀੜਿਤ ਸਨ ਅਤੇ ਇਸ ਕਰਕੇ ਦੇਸ਼ ਵਿੱਚ ਇਹ ਬਿਮਾਰੀ ਵੀ ਫੈਲੀ ਸੀ।