ਕਰੋਨਾ ਦੇ ਚਲਦਿਆਂ ਕਰੂਜ਼ ਸ਼ਿਪ ਦੇ ਯਾਤਰੀਆਂ ਨੂੰ ਰੱਖਿਆ ਜਾਵੇਗਾ ਰੋਟਨੈਸਟ ਟਾਪੂ ਉਪਰ

(ਐਸ.ਬੀ.ਐਸ.) ਪੱਛਮੀ ਆਸਟ੍ਰੇਲੀਆ ਵਿੱਚ ਪਹੁੰਚੇ ਦੋ ਕਰੂਜ਼ ਸ਼ਿਪ ਜਿਨ੍ਹਾਂ ਉਪਰ ਕਰੋਨਾ ਤੋਂ ਸਥਾਪਿਤ ਯਾਤਰੀ ਮੌਜੂਦ ਹਨ, ਵਿੱਚੋਂ ਦੋ ਨੂੰ ਐਂਕਰ ਉਪਰ ਸਟੇਅ ਕਰਵਾਇਆ ਜਾਵੇਗਾ ਅਤੇ ਤੀਸਰੇ ਸ਼ਿਪ (ਜੋ ਕਿ ਆਉਂਦੇ ਸ਼ੁਕਰਵਾਰ ਨੂੰ ਪਹੁੰਚਣ ਦੀ ਉਮੀਦ ਹੈ) ਦੇ ਤਕਰੀਬਨ 800 ਯਾਤਰੀਆਂ ਨੂੰ ਰੋਨਟੈਸਟ ਟਾਪੂ ਉਪਰ ਕੁਆਰੰਨਟਾਈਨ ਕਰਕੇ ਰੱਖਿਆ ਜਾਵੇਗਾ। ਐਮ.ਐਸ.ਸੀ. ਮੈਗਨੀਫਿਕਾ ਨਾਮ ਦਾ ਇੱਕ ਸ਼ਿਪ ਜੋ ਕਿ ਬੀਤੇ ਦਿਨੀਂ ਫਰੀਮੈਂਟਲ ਤੋਂ ਤੇਲ ਪੁਆ ਕੇ ਚਲਿਆ ਸੀ ਪਰੰਤੂ ਉਸਨੂੰ ਦੁਬਈ ਵਿੱਚ ਐਂਟਰੀ ਨਹੀਂ ਦਿੱਤੀ ਗਈ ਸੀ ਅਤੇ ਸ਼ਿਪ ਨੇ ਉਥੋਂ ਪੱਛਮੀ ਆਸਟ੍ਰੇਲੀਆ ਦੇ ਅਧਿਕਾਰੀਆਂ ਵੱਲੋਂ ਮਿਲੇ ਨਿਰਦੇਸ਼ਾਂ ਤਹਿਤ ਮੁੜ ਤੋਂ ਫਰੀਮੈਂਟਲ ਦੀ ਵਾਪਸੀ ਕਰ ਲਈ ਸੀ। ਪ੍ਰੀਮੀਅਰ ਮਾਰਕ ਮੈਕਗੋਵਨ ਅਨੁਸਾਰ ਇਸ ਸ਼ਿਪ ਵਿੱਚ 1700 ਯੂਰੋਪੀਅਨ ਯਾਤਰੀ ਹਨ ਅਤੇ ਕੋਈ ਵੀ ਆਸਟ੍ਰੇਲੀਆਈ ਨਹੀਂ ਹੈ ਇਸ ਲਈ ਇਸ ਸ਼ਿਪ ਨੂੰ ਸਮੁੰਦਰ ਵਿੱਚ ਐਂਕਰਾਂ ਤੇ ਹੀ ਰੱਖਣਾ ਪਵੇਗਾ ਅਤੇ ਰੱਬ ਨਾ ਕਰੇ ਜੇ ਕਿਸੇ ਦੀ ਜ਼ਿੰਦਗੀ ਨੂੰ ਕੋਈ ਖ਼ਤਰਾ ਆਦਿ ਦੀ ਖ਼ਬਰ ਆਈ ਤਾਂ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਐਮ.ਵੀ. ਆਰਟੇਨੀਆ ਨਾਮ ਦਾ ਦੂਸਰਾ ਸ਼ਿਪ ਬੁੱਧਵਾਰ ਨੂੰ ਤੜਕੇ 2 ਵਜੇ ਪਹੁੰਚਿਆ ਸੀ ਅਤੇ ਇਸ ਉਪਰ ਦੇ 25 ਯਾਤਰੀਆਂ ਅਤੇ ਕਰੂ ਮੈਂਬਰਾਂ ਨੂੰ ਸਾਹ ਦੀ ਸਮੱਸਿਆ ਹੈ। ਹਾਲੇ ਤੱਕ ਘੱਟੋ ਘੱਟ ਇੱਕ ਯਾਤਰੀ ਕੋਵਿਡ 19 ਤੋਂ ਪਾਜ਼ਿਟਿਵ ਪਾਇਆ ਗਿਆ ਹੈ। ਇਨਾ੍ਹਂ ਨੂੰ ਵੀ ਮੈਡੀਕਲ ਸਹਾਇਤਾ ਮੁਹੱਈਆ ਕਰਵਾ ਦਿੱਤੀ ਗਈ ਹੈ ਅਤੇ ਡਾਕਟਰਾਂ ਦੀ ਟੀਮ ਸ਼ਿਪ ਤੇ ਭੇਜ ਦਿੱਤੀ ਗਈ ਹੈ।

Install Punjabi Akhbar App

Install
×