ਨਿਊ ਸਾਊਥ ਵੇਲਜ਼ ਵਿਚਲਾ ਕਰੌਜ਼ ਨੈਸਟ ਸਟੇਸ਼ਨ ਦੀ ਉਸਾਰੀ ਲਈ 370 ਮਿਲੀਅਨ ਡਾਲਰ ਦਾ ਕੰਟਰੈਕਟ

ਸਿਡਨੀ ਮੈਟਰੋ ਦੇ ਨਿਊ ਕਰੌਜ਼ ਨੈਸਟ ਸਟੇਸ਼ਨ ਦੀ ਉਸਾਰੀ ਵਾਸਤੇ ਰਾਜ ਸਰਕਾਰ ਵੱਲੋਂ 370 ਮਿਲੀਅਨ ਡਾਲਰ ਦਾ ਕੰਟਰੈਕਟ ਏ.ਡਬਲਿਊ ਐਡਵਰਡ ਕੰਪਨੀ ਨੂੰ ਦਿੱਤਾ ਗਿਆ ਹੈ। ਇਸ ਨਵੀਂ ਉਸਾਰੀ ਅਧੀਨ ਸਟੇਸ਼ਨ ਦੇ ਅੰਦਰ ਜਾਣ ਲਈ ਦੋ ਦਰਵਾਜ਼ੇ ਹੋਣ ਗੇ (ਇੱਕ ਓਕਸਲੇ ਸਟਰੀਟ ਅਤੇ ਹੂਮੇ ਸਟਰੀਟ ਵੱਲ ਅਤੇ ਦੂਸਰਾ ਹੂਮੇ ਸਟਰੀਟ ਦੇ ਕੋਨੇ ਕੋਲ ਕਲਾਰਕ ਸਟਰੀਟ ਵੱਲ ਨੂੰ) ਅਤੇ ਇਸ ਦੇ ਨਾਲ ਨਾਲ ਫੁੱਟਪਾਥ, ਲਾਈਟਾਂ, ਰਿਟੇਲ ਕਾਊਂਟਰਾਂ ਲਈ ਉਚਿਤ ਥਾਵਾਂ, ਸਟੇਸ਼ਨ ਵਾਲੀ ਥਾਂ ਦੇ ਆਲੇ-ਦੁਆਲੇ -ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ਲਈ ਉਚਿਤ ਪ੍ਰਬੰਧ ਆਦਿ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। 2024 ਵਿੱਚ ਜਦੋਂ ਸਿਡਨ ਮੈਟਰੋ ਨੂੰ ਹੋਰ ਵਧਾਇਆ ਜਾਵੇਗਾ ਤਾਂ ਇਹ ਸਟੇਸ਼ਨ ਸਿਡਨੀ ਸੀ.ਬੀ.ਡੀ. ਤੋਂ ਚੈਟਸਵੁਡ ਦੀ ਤਰਫ ਜਾਣ ਵਾਲੀ ਮੈਟਰੋ ਦਾ ਪਹਿਲਾ ਪੜਾਉ ਹੋਵੇਗਾ। ਪਰਿਵਹਨ ਮੰਤਰੀ ਸ੍ਰੀ ਐਂਡਿਊਜ਼ ਕਨਸਟੈਂਸ ਨੇ ਦੱਸਿਆ ਕਿ ਉਕਤ ਉਕਤ ਸਟੇਸ਼ਨ ਨੂੰ ਸਾਰੀਆਂ ਆਧੁਨਿਕ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਏਅਰ-ਕੰਡੀਸ਼ਨਡ ਬਿਨ੍ਹਾਂ ਡ੍ਰਾਈਵਰਾਂ ਦੇ ਟਰੇਨਾਂ ਇੱਥੋਂ ਹਰ ਚਾਰ ਮਿਨਟ ਬਾਅਦ ਯਾਤਰੀਆਂ ਦੀ ਸੇਵਾ ਲਈ ਹਾਜ਼ਰ ਹੋਣਗੀਆਂ। ਇਸ ਨਾਲ 300 ਤੋਂ ਵੀ ਜ਼ਿਆਦਾ ਮੌਕੇ ਦੇ ਕਾਮੇ ਕੰਮ ਕਰਨਗੇ ਅਤੇ ਸੈਂਕੜੇ ਹੀ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਰੌਜ਼ਗਾਰ ਮਿਲੇਗਾ। ਲੋਕਾਂ ਦੀ ਸੇਵਾ ਵਿੱਚ ਤੇਜ਼ ਚਲਣ ਵਾਲੀਆਂ ਟਰੇਨਾਂ ਮਿਲਣਗੀਆਂ ਅਤੇ ਇਸ ਨਾਲ ਸਫ਼ਰ ਦਾ ਸਮਾਂ ਬਚੇਗਾ -ਹਰ ਚਾਰ ਮਿੰਟ ਲਈ ਚੈਟਸਵੁਡ ਨੂੰ; ਪੰਜ ਮਿਨਟ ਬਾਰਾਨਗਾਰੂ ਨੂੰ; ਅਤੇ ਹਰ ਸੱਤਾਂ ਮਿਨਟਾਂ ਲਈ ਮਾਰਟਿਨ ਪਲੇਸ ਆਦਿ ਦੇ ਸਫਰ ਲਈ ਟ੍ਰੇਨ ਇੱਥੋਂ ਮਿਲੇਗੀ।

Install Punjabi Akhbar App

Install
×