ਕਰੋਸ਼ੀਆ ਅਤੇ ਫਰਾਂਸ ਦੀ ਹੋਵੇਗੀ ਧੜਕਣ ਰੋਕਦੀ ਟੱਕਰ

ਜੇ ਵੇਖਣਾ ਉਤਸ਼ਾਹ, ਜੋਸ਼, ਹੌਂਸਲਾ, ਹਿੰਮਤ, ਜਾਨ ਤੋੜ ਭਾਵਨਾ, ਦਿਲੋਂ ਪਿਆਰ, ਵਲ ਖਾਂਦੇ ਸਰੀਰ, ਨਿਕਲਾ ਪਸੀਨਾ, ਬੋਲਦੀ ਮਿਹਨਤ, ਦੇਸ਼, ਖੇਡ ਅਤੇ ਖਿਡਾਰੀਆਂ ਪ੍ਰਤੀ ਪਿਆਰ
ਫੁੱਟਬਾਲ ਵਿਸ਼ਵ ਕੱਪ (ਫੀਫਾ) ਦੇ ਵਿਚ ਕਰੋਸ਼ੀਆ ਅਤੇ ਫਰਾਂਸ ਦੀ ਹੋਵੇਗੀ ਧੜਕਣ ਰੋਕਦੀ ਟੱਕਰ
– ‘ਕਰੋਸ਼ੀਆ’ ਵਿਆਹ ਕਰਾਉਣ ਲਈ ਇੰਗਲੈਂਡੀਆ ਸਿੱਖਾਂ ਦੀ ਖਾਸ ਪਸੰਦ ਹੈ

D:News Folder (Lap)News July-18 Laptop-1.pmd
ਆਕਲੈਂਡ  15 ਜੁਲਾਈ  — -ਇਕ ਮਹੀਨਾ ਪਹਿਲਾਂ 32 ਟੀਮਾਂ ਨਾਲ ਸ਼ੁਰੂ ਹੋਇਆ ਫੀਫਾ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਫਰਾਂਸ ਅਤੇ ਕਰੋਸ਼ੀਆ ਦੇ ਨਾਲ  ਲੁਜਨਿਕੀ ਸਟੇਡੀਅਮ ਮਾਸਕੋ ਵਿਖੇ ਉਥੇ ਦੇ ਸਮੇਂ ਅਨੁਸਾਰ ਐਤਵਾਰ ਸ਼ਾਮ 6 ਵਜੇ ਸ਼ੁਰੂ ਹੋਵੇਗਾ ਜਦ ਕਿ ਨਿਊਜ਼ੀਲੈਂਡ ਵਿਖੇ ਤੜਕੇ ਦੇ ਤਿੰਨ ਵਜੇ ਹੋਣਗੇ। ਜੇਕਰ ਤੁਸੀਂ ਉਤਸ਼ਾਹ, ਜੋਸ਼, ਹੌਂਸਲਾ, ਹਿੰਮਤ, ਜਾਨ ਤੋੜ ਭਾਵਨਾ, ਦਿਲੋਂ ਪਿਆਰ, ਵਲ ਖਾਂਦੇ ਸਰੀਰ, ਨਿਕਲਾ ਪਸੀਨਾ, ਬੋਲਦੀ ਮਿਹਨਤ, ਦੇਸ਼, ਖੇਡ ਅਤੇ ਖਿਡਾਰੀਆਂ ਪ੍ਰਤੀ ਪਿਆਰ ਵੇਖਣਾ ਚਾਹੁੰਦੇ ਹੋ ਤਾਂ ਜਾਗਦੇ ਰਿਹੋ। ਕਰੋਸ਼ੀਆ ਦੀ ਆਬਾਦੀ ਇੰਡੀਆ ਦੇ ਸ਼ਹਿਰ ਕੋਲਕਾਤਾ ਦੇ ਲਗਪਗ 41 ਲੱਖ 63 ਹਜ਼ਾਰ ਦੇ ਕਰੀਬ ਹੈ। ਵਿਸ਼ਵ ਪੱਧਰ ਉਤੇ ਇਸਦੀ ਆਬਾਦੀ ਸਿਰਫ 0.05% ਹੈ ਅਤੇ ਇਹ 130ਵੇਂ ਨੰਬਰ ਉਤੇ ਆਉਂਦਾ ਹੈ। ਇਸ ਛੋਟੀ ਆਬਾਦੀ ਦੇ ਵਿਚੋਂ ਨਿਕਲੇ ਖਿਡਾਰੀਆਂ ਨੇ ਵਿਸ਼ਵ ਪੱਧਰ ਉਤੇ ਸਾਬਿਤ ਕੀਤਾ ਹੈ ਕਿ ਦੇਸ਼ ਵੱਡੇ ਹੋਣ ਨਾਲ ਫਰਕ ਨਹੀਂ ਪੈਂਦਾ ਦਿਲ ਅਤੇ ਹੌਂਸਲਾ ਵੱਡਾ ਹੋਣਾ ਚਾਹੀਦਾ ਹੈ। ਫਾਈਨਲ ਕੱਪ ਦੇ ਵਿਚ ਇਹ ਦੇਸ਼ ਪਿਛਲੇ ਜੇਤੂ ਫਰਾਂਸ ਨੂੰ ਟੱਕਰ ਦਵੇਗਾ। 1998 ਵਿਸ਼ਵ ਕੱਪ ਦੇ ਵਿਚ ਕਰੋਸ਼ੀਆ ਫਰਾਂਸ ਹੱਥੋਂ ਸੈਮੀਫਾਈਨਲ ਦੇ ਵਿਚ ਹਾਰ ਗਿਆ ਸੀ ਅਤੇ ਉਦੋਂ ਦੀਆਂ ਕੌੜੀਆਂ ਯਾਦਾਂ ਨੂੰ ਹੁਣ ਸ਼ੱਕਰਮਈ ਕੀਤਾ ਜਾ ਸਕਦਾ ਹੈ।
ਪਹਿਲਾ ਸਿੱਖ ਵਿਆਹ: ਕਰੋਸ਼ੀਆ ਬਾਰੇ ਜਾਣਕਾਰੀ ਲੱਭਣ ਦੀ ਕੋਸ਼ਿਸ ਵਿਚ ਸੀ ਤਾਂ ਪਾਇਆ ਡ੍ਰੀਮਟਾਈਮ ਈਵੈਂਟਸ ਕਰੋਸ਼ੀਆ ਵੱਲੋਂ ਉਥੇ ਪਹਿਲੀ ਵਾਰ ਕਿਸੀ ਸਿੱਖ ਦਾ ਵਿਆਹ ਕਰਵਾਇਆ ਗਿਆ। ਫੇਸ ਬੁੱਕ ਉਤੇ ਲੱਭ ਲਭਾ ਕੇ ਈਵੈਂਟ ਆਰਗੇਨਾਈਜਰ ਨਾਲ ਅੱਧੀ ਰਾਤ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਿੱਖ ਪ੍ਰੀਸਟ ਵੱਲੋਂ ਉਥੇ ਵਿਸ਼ੇਸ਼ ਤੌਰ ਉਤੇ ਲਾਵਾਂ (ਆਨੰਦ ਕਾਰਜ) ਦਾ ਪ੍ਰਬੰਧ ਕੀਤਾ ਗਿਆ। ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਪਰ ਨਹੀਂ ਹੋ ਸਕਿਆ। ਇਥੇ ਅਜੇ ਕੋਈ ਗੁਰਦੁਆਰਾ ਸਾਹਿਬ ਸਥਾਪਿਤ ਨਹੀਂ ਹੈ। ਸਥਾਨਕ ਲੋਕਾਂ ਨੇ ਇਸ ਵਿਆਹ ਦੀ ਕਾਫੀ ਸਰਾਹਨਾ ਕੀਤੀ।
ਭਾਰਤੀ ਹਾਈ ਕਮਿਸ਼ਨ: ਇਥੇ ਭਾਰਤੀ ਹਾਈ ਕਮਿਸ਼ਨ ਵੀ ਸਥਿਤ ਹੈ। ਉਨ੍ਹਾਂ ਮੁਤਾਬਿਕ ਇਥੇ 12 ਪੀ.ਆਈ.ਓ. ਕਾਰਡ ਹੋਲਡਰ ਭਾਰਤੀ ਅਤੇ 24 ਹੋਰ ਆਈ.ਟੀ. ਨਾਲ ਸਬੰਧਿਤ ਭਾਰਤੀ ਲੋਕ ਰਹਿੰਦੇ ਹਨ। ਛੋਟੇ-ਮੋਟੇ ਭਾਰਤੀ ਤਿਉਹਾਰ ਮਨਾਏ ਜਾਂਦੇ ਹਨ। ਸ੍ਰੀ ਸੰਦੀਪ ਕੁਮਾਰ ਉਥੇ ਹਾਈ ਕਮਿਸ਼ਨਰ ਹਨ।

Install Punjabi Akhbar App

Install
×