ਰਾਮਦੇਵ ਖ਼ਿਲਾਫ਼ ਬਿਹਾਰ ਦੀ ਅਦਾਲਤ ‘ਚ ਅਪਰਾਧਿਕ ਸ਼ਿਕਾਇਤ ਦਰਜ

ਮੁਜ਼ੱਫਰਪੁਰ (ਏਜੰਸੀ)- ਬਿਹਾਰ ਦੀ ਇਕ ਅਦਾਲਤ ‘ਚ ਯੋਗ ਗੁਰੂ ਰਾਮਦੇਵ ਤੇ ਪਤੰਜਲੀ ਆਯੁਰਵੇਦ ਦੇ ਮੈਨੇਜਿੰਗ ਡਾਇਰੈਕਟਰ ਆਚਾਰੀਆ ਬਾਲਕ੍ਰਿਸ਼ਨ ਖ਼ਿਲਾਫ਼ ਅਪਰਾਧਕ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਿਸ ‘ਚ ਦੋਸ਼ ਲਗਾਇਆ ਗਿਆ ਕਿ ਕਥਿਤ ਤੌਰ ‘ਤੇ ਕੋਵਿਡ-19 ਦੀ ਦਵਾਈ ਬਣਾਉਣ ਦੇ ਗੁੰਮਰਾਹਕੁੰਨ ਦਾਅਵੇ ਨਾਲ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਖਤਰਾ ਪੈਦਾ ਹੋ ਸਕਦਾ ਹੈ। ਤਮਨਾ ਹਾਸ਼ਮੀ ਵਲੋਂ ਚੀਫ ਜੁਡੀਸ਼ੀਅਲ ਮੈਜਿਸਟਰੇਟ ਮੁਕੇਸ਼ ਕੁਮਾਰ ਦੀ ਅਦਾਲਤ ‘ਚ ਰਾਮਦੇਵ ਤੇ ਹੋਰਾਂ ਖ਼ਿਲਾਫ਼ ਧੋਖਾਧੜੀ, ਅਪਰਾਧਕ ਸਾਜਿਸ਼ ਤੇ ਹੋਰ ਦੋਸ਼ ਲਗਾਉਂਦਿਆ ਮਾਮਲਾ ਦਰਜ ਕਰਵਾਇਆ ਗਿਆ ਹੈ। ਅਦਾਲਤ ਵਲੋਂ ਇਸ ਮਾਮਲੇ ਦੀ ਸੁਣਵਾਈ 30 ਜੂਨ ਨੂੰ ਕੀਤੀ ਜਾਵੇਗੀ। ਉਧਰ ਆਯੁਸ਼ ਮੰਤਰਾਲੇ ਵਲੋਂ ਰਾਮਦੇਵ ਤੋਂ ਸਬੂਤ ਮੰਗੇ ਗਏ ਹਨ ਕਿ ਉਹ ਕਿਸ ਅਧਿਐਨ ਦੇ ਆਧਾਰ ‘ਤੇ ਇਸ ਗੋਲੀ ਨੂੰ ਕੋਰੋਨਾ ਵਾਇਰਸ ਦਾ ਆਯੁਰਵੈਦਕ ਇਲਾਜ ਦੱਸ ਰਹੇ ਹਨ। ਉੱਤਰਾਖੰਡ ਦੀ ਆਯੂਰਵੈਦ ਲਾਇਸੰਸਿੰਗ ਅਥਾਰਟੀ ਵੀ ਸੁਚੇਤ ਹੋ ਗਈ ਹੈ, ਕਿਉਂਕਿ ਇਸੇ ਵਿਭਾਗ ਨੇ ਰਾਮਦੇਵ ਦੀ ‘ਦਿਵਯ ਫਾਰਮੇਸੀ’ ਨੂੰ ਇਸ ਦਵਾਈ ਲਈ ਮਨਜ਼ੂਰੀ ਦਿੱਤੀ ਸੀ। ਇਹ ਮਨਜ਼ੂਰੀ ਇਮਿਊਨਿਟੀ ਬੂਸਟਰ ਦਵਾਈ ਦੇ ਨਾਂਅ ‘ਤੇ ਦਿੱਤੀ ਗਈ ਸੀ, ਜੋ ਬੁਖਾਰ ਤੇ ਖੰਘ ਦੇ ਇਲਾਜ ਲਈ ਵੀ ਉਪਯੋਗੀ ਹੈ ਅਤੇ ਇਸ ਮਨਜ਼ੂਰੀ ‘ਚ ਕਿਤੇ ਵੀ ਕੋਰੋਨਾ ਵਾਇਰਸ ਦਾ ਕੋਈ ਜ਼ਿਕਰ ਨਹੀਂ ਹੈ।

ਧੰਨਵਾਦ ਸਹਿਤ (ਅਜੀਤ)

Install Punjabi Akhbar App

Install
×