ਨਵੇਂ ਸਾਲ ‘ਚ ਚੜ੍ਹੇਗਾ ਕ੍ਰਿਕਟ ਬੁਖਾਰ 

– 23 ਜਨਵਰੀ ਤੋਂ ਭਾਰਤੀ ਪੁਰਸ਼ ਅਤੇ ਮਹਿਲਾ ਕ੍ਰਿਕਟ

– ਟੀਮ ਨਿਊਜ਼ੀਲੈਂਡ ‘ਚ ਖੇਡੇਗੀ 5 ਇਕ ਦਿਨਾ ਅਤੇ 3 ਟੀ-20 ਮੈਚ

NZ PIC 27 Dec-1

ਆਕਲੈਂਡ 27 ਦਸੰਬਰ  -ਨਵੇਂ ਸਾਲ ਦੀ ਸ਼ੁਰੂਆਤ ਜਿੱਥੇ ਵੱਖ-ਵੱਖ ਜਸ਼ਨਾਂ ਅਤੇ ਪ੍ਰਾਥਨਾਵਾਂ ਦੇ ਨਾਲ ਹੁੰਦੀ ਹੈ ਅਤੇ ਸਾਰਾ ਸਾਲ ਖੁਸ਼ੀਆਂ ਭਰਿਆ ਰਹੇ ਦੁਆਵਾਂ ਮੰਗੀਆਂ ਜਾਂਦੀਆਂ ਹਨ। ਨਿਊਜ਼ੀਲੈਂਡ ਵਸਦੇ ਭਾਰਤੀ ਕ੍ਰਿਕਟ ਪ੍ਰੇਮੀਆਂ ਦੇ ਲਈ ਖੁਸ਼ੀ ਦੀ ਖਬਰ ਹੈ ਕਿ ਭਾਰਤੀ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮ ਜਨਵਰੀ ਮਹੀਨੇ ਇਥੇ ਵੱਖ-ਵੱਖ ਸ਼ਹਿਰਾਂ ਦੇ ਵਿਚ ਹੋ ਰਹੇ ਪੰਜ ਇਕ ਦਿਨਾ ਅਤੇ ਤਿੰਨ ਟੀ-20 ਮੈਚ ਖੇਡਣ ਵਾਸਤੇ ਪਹੁੰਚ ਰਹੀ ਹੈ। ਨੇਪੀਅਰ ਤੋਂ ਇਸ ਕ੍ਰਿਕਟ ਟੂਰਨਾਮੈਂਟ ਦੀ ਸ਼ੁਰੂਆਤ ਹੋ ਰਹੀ ਹੈ। ਪੁਰਸ਼ਾਂ ਦੀ ਕ੍ਰਿਕਟ ਟੀਮ ਦੇ ਕੈਪਟਨ ਵਿਰਾਟ ਕੋਹਲੀ ਰਹਿਣਗੇ ਜਦ ਕਿ ਕੁੜੀਆਂ ਦੇ ਟੀ-20 ਮੈਚ ਦੀ ਕੈਪਟਨ ਪੰਜਾਬੀ ਕੁੜੀ ਹਰਮਨਪ੍ਰੀਤ ਕੌਰ  ਭੁੱਲਰ (ਆਲ ਰਾਉਂਡਰ ਅਤੇ ਅਰਜਨ ਐਵਾਰਡ ਜੇਤੂ) ਰਹੇਗੀ ਜਦ ਕਿ ਵੱਨ ਡੇਅ ਮੈਚ ਦੀ ਕੈਪਟਨ ਮਿਥਾਲੀ ਰਾਜ ਹੋਵੇਗੀ। ਇਨ੍ਹਾਂ ਮੈਚਾਂ ਦੀਆਂ ਬਹੁਤੀਆਂ ਟਿਕਟਾਂ ਵਿਕ ਚੁੱਕੀਆਂ ਹਨ। ਇਹ ਮੈਚ ਕਿੱਥੇ ਅਤੇ ਕਦੋਂ ਹੋਣਗੇ ਵੇਰਵਾ ਹੇਠਾਂ ਦਿੱਤਾ ਜਾ ਰਿਹਾ ਹੈ:-

Jan 23: First ODI, McLean Park Napier India v BLACKCAPS 3pm
Jan 26: Second ODI, Bay Oval Tauranga India v BLACKCAPS 3pm
Jan 28: Third ODI, Bay Oval Tauranga India v BLACKCAPS 3pm
Jan 31: Fourth ODI, Seddon Park, Hamilton India v BLACKCAPS 3pm
Feb 03: Fifth ODI, Westpac Stadium Wellington India v BLACKCAPS 3pm
 T20
Feb 06: First T20, Westpac Stadium Wellington India v BLACKCAPS 8pm
Feb 08: Second T20, Eden Park Auckland India v BLACKCAPS 7pm
Feb 10: Third T20, Seddon Park Hamilton India v BLACKCAPS 8pm
ODI (Womens)
Jan 24: First ODI, McLean Park  Napier India Women v White Ferns …2pm
Jan 29: Second ODI, Bay Oval Tauranga India Women v White Ferns ..2pm
Feb 01: Third ODI, Seddon Park, Hamilton India Women v White Ferns   2pm
T20
Feb 06: First T20, Westpac Stadium Wellington India Women v White Ferns 4pm
Feb 08: Second T20, Eden Park Auckland  India Women v White Ferns …….3pm
Feb 10: Third T20, Seddon Park Hamilton India Women v White Ferns …….4pm

Welcome to Punjabi Akhbar

Install Punjabi Akhbar
×
Enable Notifications    OK No thanks