ਨਿਊਜ਼ੀਲੈਂਡ ਸਰਕਾਰ ਦਾ ਵਧੀਆ ਉਪਰਾਲਾ: ਹੁਣ ਪੜ੍ਹਾਈ ਦੀ ਗੱਡੀ ਚਲਾਉਣ ਲਈ ਪਾੜ੍ਹਿਆਂ ਨੂੰ ਡ੍ਰਾਈਵਰ ਲਾਇਸੰਸ ਲੈਣ ‘ਤੇ ਮਿਲਣਗੇ ਨੰਬਰ

NZ PIC 8 Dec-4ਵਿਦਿਆਰਥੀਆਂ ਦੇ ਲਈ ਪੜ੍ਹਾਈ ਦੀ ਗੱਡੀ ਚਲਦੀ ਰੱਖਣ ਦੇ ਲਈ ਜਿੱਥੇ ਸਰਕਾਰ ਆਪਣੇ ਖਜ਼ਾਨੇ ਦੇ ਦਰਵਾਜ਼ੇ ਖੋਲ੍ਹਣ ਲਈ ਤਿਆਰ ਰਹਿੰਦੀ ਹੈ ਬਸ਼ਰਕੇ ਕਿ ਤੁਸੀਂ ਪੜ੍ਹਨ ਵਾਲੇ ਬਣੋ ਹੁਣ ਉਥੇ ਸਰਕਾਰ ਨੇ ਡ੍ਰਾਈਵਿੰਗ ਲਾਇਸੰਸ ਜਿਵੇਂ ਕਿ ਲਰਨਰ ਲਾਇਸੰਸ, ਰਿਸਟ੍ਰਿਕਟਡ ਲਾਇਸੰਸ ਅਤੇ ਫੁੱਲ ਲਾਇਸੰਸ ਲੈਣ ‘ਤੇ ਵੀ ਕ੍ਰਮਵਾਰ 2,4 ਅਤੇ 2 ਅੰਕ  (ਕ੍ਰੈਡਿਟ) ‘ਨੈਸ਼ਨਲ ਸਰਟੀਫਿਕੇਟ ਆਫ ਐਜੂਕੇਸ਼ਨਲ ਅਚੀਵਮੈਂਟ’ ਦੇ ਲਈ ਦੇਣ ਦਾ ਐਲਾਨ ਕੀਤਾ ਹੈ। ਇਹ ਪਹਿਲੀ ਅਪ੍ਰੈਲ 2016 ਤੋਂ ਸਰਕਾਰ ਲਾਗੂ ਕਰਨ ਜਾ ਰਹੀ ਹੈ। ਸਿੱਖਿਆ ਮੰਤਰੀ ਸ੍ਰੀਮਤੀ ਹੇਕੀਆ ਪ੍ਰਾਤਾ ਨੇ ਅੱਜ ਇਸ ਸਬੰਧੀ ਐਲਾਨ ਕੀਤਾ ਹੈ। ਇਸ ਉਪਰਾਲੇ ਨੂੰ ਸਰਕਾਰ ਦਾ ਇਕ ਵਧੀਆ ਉਪਰਾਲਾ ਕਿਹਾ ਜਾ ਰਿਹਾ ਹੈ। ਸਰਕਾਰ ਨੇ ਇਸ ਸਹੂਲਤ ਦੇ ਨਾਲ ਇਕ ਪੰਥ ਤੇ ਕਈ ਕਾਜ਼ ਕਰਨ ਦਾ ਸੋਚਿਆ ਹੈ। ਯੋਗ ਹੁੰਦਿਆਂ ਹੀ ਡ੍ਰਾਈਵਿੰਗ ਲਾਇਸੰਸ ਹੋਣ ਦੇ ਨਾਲ ਜਿੱਥੇ ਉਨ੍ਹਾਂ ਨੂੰ ਯੂਨੀਵਰਸਿਟੀਆਂ ਤੱਕ ਖੁਦ ਜਾਣ ਦੀ ਅਜ਼ਾਦੀ ਹੋ ਜਾਵੇਗੀ ਉਥੇ ਨੌਕਰੀ ਆਦਿ ਲੈਣ ਵਾਸਤੇ ਵੀ ਲਾਇਸੰਸ ਦਾ ਫਾਇਦਾ ਹੋਵੇਗਾ।

Install Punjabi Akhbar App

Install
×