ਕਰੇਗ ਕੈਲੀ ਨੇ ਦਿੱਤਾ ਅਸਤੀਫ਼ਾ, ਗਏ ਆਜ਼ਾਦ ਕਰਾਸਬੈਂਚਰ ਦੀ ਭੂਮਿਕਾ ਵਿੱਚ

(ਦ ਏਜ ਮੁਤਾਬਿਕ) ਕਾਫੀ ਦੇਰ ਤੋਂ ਚਰਚਾ ਅਤੇ ਆਲੋਚਨਾ ਦਾ ਵਿਸ਼ਾ ਅਤੇ ਪਾਤਰ ਬਣੇ ਲਿਬਰਲ ਐਮ.ਪੀ. ਕਰੇਗ ਕੈਲੀ ਨੇ ਆਖਿਰਕਾਰ ਆਪਣੇ ਮੌਜੂਦਾ ਫੈਡਰਲ ਸਰਕਾਰ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਉਹ ਆਜ਼ਾਦ ਉਮੀਦਵਾਰ ਦੀ ਤਰ੍ਹਾਂ ਕਰਾਸਬੈਂਚਰ ਦੀ ਭੂਮਿਕਾ ਹੀ ਨਿਭਾਉਣਗੇ। ਸ੍ਰੀ ਕੈਲੀ ਨੇ ਕਿਹਾ ਕਿ ਉਹ ਫੈਡਰਲ ਸਰਕਾਰ ਨੂੰ ਆਪਣਾ ਸਮਰਥਨ ਜਾਰੀ ਰੱਖਣਗੇ ਅਤੇ ਕਿਸੇ ਵੀ ਕਿਸਮ ਨਾਲ ਵਿਰੋਧੀ ਧਿਰ ਦੀ ਭੂਮਿਕਾ ਨਹੀਂ ਨਿਭਾਉਣਗੇ। ਭਰੋਸੇਯੋਗ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਹਾਲੇ ਵੀ ਫੈਡਰਲ ਸਰਕਾਰ ਪ੍ਰਤੀ ਆਪਣੀ ਵਫ਼ਾਦਾਰੀ ਉਪਰ ਕਾਇਮ ਹਨ ਅਤੇ ਉਨ੍ਹਾਂ ਦੀ ਪੂਰੀ ਭਰੋਸਗੀ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਦੀ ਤਰਫ਼ਦਾਰੀ ਵਿੱਚ ਹੀ ਹੈ। ਬਾਅਦ ਵਿੱਚ ਉਨ੍ਹਾਂ ਇੱਕ ਚੈਨਲ ਨੂੰ ਇੰਟਰਵਿਊ ਵਿੱਚ ਇਹ ਵੀ ਕਿਹਾ ਉਨ੍ਹਾਂ ਨੇ ਆਪਣਾ ਅਸਤੀਫ਼ਾ ਭਰੇ ਮਨ ਨਾਲ ਸਰਕਾਰ ਨੂੰ ਪੇਸ਼ ਕਰ ਦਿੱਤਾ ਹੈ ਪਰੰਤੂ ਉਨ੍ਹਾਂ ਨੂੰ ਆਪਣੇ ਉਪਰ ਪੂਰਾ ਭਰੋਸਾ ਹੈ ਕਿ ਉਹ ਨਾ ਤਾਂ ਕਦੀ ਗਲਤ ਬੋਲ ਹਨ ਅਤੇ ਨਾ ਹੀ ਭਵਿੱਖ ਵਿੱਚ ਕਦੀ ਗਲਤ ਬੋਲਣਗੇ।
ਜ਼ਿਕਰਯੋਗ ਹੈ ਕਿ ਸ੍ਰੀ ਕੈਲੀ ਦੇ ਕਰੋਨਾ ਸਬੰਧੀ ਆਂਕੜਿਆਂ ਅਤੇ ਸੱਚਾਈਆਂ ਦੀ ਗਲਤ ਬਿਆਨਬਾਜ਼ੀ ਕਾਰਨ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ ਸੀ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਉਨ੍ਹਾਂ ਦੇ ਫੌਰਨ ਅਸਤੀਫੇ ਦੀ ਵੀ ਮੰਗ ਕਰਦਿਆਂ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਕੋਲ ਅਪੀਲਾਂ ਆਦਿ ਦੇ ਭਾਰ ਬੰਨ ਦਿੱਤੇ ਸਨ ਅਤੇ ਹੁਣ ਉਨ੍ਹਾਂ ਦੇ ਅਸਤੀਫ਼ੇ ਦੇ ਨਾਲ ਹੀ ਪਾਰਲੀਮੈਂਟ ਅੰਦਰ ਸਕਾਟ ਮੋਰੀਸਨ ਸਰਕਾਰ ਦੇ ਹੱਕ ਵਿੱਚ 151 ਸੀਟਾਂ ਦੇ ਇਵਜ਼ ਵਿੱਚ 76 ਸੀਟਾਂ ਮੌਜੂਦਾ ਸਮੇਂ ਵਿੱਚ ਰਹਿ ਗਈਆਂ ਹਨ ਅਤੇ ਸਰਕਾਰ ਨੂੰ ਹੁਣ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਨ੍ਹਾਂ ਕੋਲ ਕਰੋਸਬੈਂਚਰਾਂ ਵੱਲੋਂ ਇੱਕ ਸੀਟ ਦਾ ਸਮਰਥਨ ਪ੍ਰਾਪਤ ਹੈ।

Install Punjabi Akhbar App

Install
×