ਕਰੇਗ ਕੈਲੇ ਫੈਲਾ ਰਹੇ ਹਨ ਕੋਵਿਡ-19 ਸਬੰਧੀ ਗਲਤ ਟਿਪਣੀਆਂ -ਸਾਬਕਾ ਪ੍ਰਧਾਨ ਮੰਤਰੀ ਟਰਨਬੁੱਲ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਸਰਕਾਰ ਕੋਲ ਅਪੀਲ ਕੀਤੀ ਹੈ ਕਿ ਉਹ ਲਿਬਰਲ ਐਮ.ਪੀ. ਕਰੇਗ ਕੈਲੇ ਨੂੰ ਕੋਵਿਡ-19 ਸਬੰਧੀ ਗਲਤ ਧਾਰਨਾਵਾਂ ਅਤੇ ਟਿੱਪਣੀਆਂ ਨੂੰ ਖੁਲ੍ਹੇਆਮ ਫੈਲਾਉਣ ਤੋਂ ਵਰਜਣ ਕਿਉਂਕਿ ਉਹ ਕਰੋਨਾ ਦੇ ਮਾਮਲੇ ਵਿੱਚ ਦੇਸ਼ ਦੀ ਜਨਤਾ ਪ੍ਰਤੀ ਬਿਲਕੁਲ ਹੀ ਵਫਾਦਾਰੀ ਦਿਖਾਉਂਦੇ ਨਹੀਂ ਦਿਖਾਈ ਦੇ ਰਹੇ। ਉਧਰ ਅਜਿਹੀਆਂ ਅਫ਼ਵਾਹਾਂ ਦਾ ਕਰੇਗ ਕੈਲੇ ਨੇ ਸਿਰੇ ਤੋਂ ਹੀ ਇਨਕਾਰ ਕਰਦਿਆਂ ਕਿਹਾ ਹੈ ਕਿ ਅਜਿਹਾ ਕੁੱਝ ਵੀ ਨਹੀਂ ਹੈ ਅਤੇ ਉਹ ਆਪਣੇ ਸਮਾਜ ਅਤੇ ਦੇਸ਼ ਪ੍ਰਤੀ ਉਤਰਦਾਈ ਹਨ ਅਤੇ ਕਦੇ ਵੀ ਅਜਿਹਾ ਕੋਈ ਕਦਮ ਨਹੀਂ ਚੁੱਕਣਗੇ ਜਿਹੜਾ ਕਿ ਦੇਸ਼ ਦੀ ਮਰਿਆਦਾ ਦੀ ਉਲੰਘਣਾ ਕਰਦਾ ਹੋਵੇ ਅਤੇ ਸਮਾਜ ਦੇ ਵੀ ਖ਼ਿਲਾਫ਼ ਹੋਵੇ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ੍ਰੀ ਕੈਲੇ ਨੇ ਸੋਸ਼ਲ ਮੀਡੀਆ ਉਪਰ ਇੱਕ ਜਨਤਕ ਸਟੇਟਮੈਂਟ ਵਿੱਚ ਕਿਹਾ ਹੈ ਕਿ ਬੱਚਿਆਂ ਨੂੰ ਮਾਸਕ ਪਾਉਣ ਤੋਂ ਰਾਹਤ ਨਾ ਦੇਣਾ ਅਜਿਹਾ ਹੀ ਹੈ ਜਿਵੇਂ ਕਿ ਬੱਚਿਆਂ ਦਾ ਸਰੀਰਕ ਸ਼ੋਸ਼ਣ ਕੀਤਾ ਜਾ ਰਿਹਾ ਹੋਵੇ। ਕਾਰਜਕਾਰੀ ਪ੍ਰਧਾਨ ਮੰਤਰੀ ਸ੍ਰੀ ਮੈਕ ਕੋਰਮੈਕ ਨੇ ਇਸ ਸਟੇਟਮੈਂਟ ਉਪਰ ਕਿਹਾ ਕਿ ਕਈ ਵਾਰੀ ਸੱਚਾਈਆਂ ਵਿਵਾਦਪੂਰਵਕ ਵੀ ਹੋ ਜਾਂਦੀਆਂ ਹਨ। ਵੈਸੇ ਇੱਕ ਜਰਮਨ ਸਰਵੇਖਣ ਵਿੱਚ ਇਹ ਕਿਹਾ ਵੀ ਗਿਆ ਹੈ ਕਿ ਬੱਚਿਆਂ ਨੂੰ ਮਾਸਕ ਪਾਉਣ ਨਾਲ ਕਈ ਅਜਿਹੇ ਮਾਮਲੇ ਦੇਖੇ ਗਏ ਹਨ ਕਿ ਜਿਸ ਵਿੱਚ ਸਿਰ ਦਰਦ ਅਤੇ ਹੋਰ ਸਮੱਸਿਆਵਾਂ ਦਾ ਸਾਹਮਣਾ ਬੱਚਿਆਂ ਨੂੰ ਕਰਨਾ ਪੈਂਦਾ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਨੇਤਾਵਾਂ ਨੂੰ ਆਪਣੀ ਭਾਸ਼ਾ ਅਤੇ ਲਹਿਜ਼ੇ ਉਪਰ ਇੰਨਾ ਕੁ ਕਾਬੂ ਰੱਖਣਾ ਚਾਹੀਦਾ ਹੈ ਅਤੇ ਅਜਿਹੀ ਭਾਸ਼ਾ ਵਰਤਣੀ ਚਾਹੀਦੀ ਹੈ ਜੋ ਕਿ ਹਰ ਕਿਸੇ ਲਈ ਵਾਜਿਬ ਅਤੇ ਸਹੀ ਤਰੀਕਿਆਂ ਦੇ ਨਾਲ ਸਮਝਣ ਯੋਗ ਹੋਵੇ। ਅਗਰ ਕਿਸੇ ਨੂੰ ਦੇਸ਼ ਅੰਦਰ ਬੋਲਣ ਅਤੇ ਲਿੱਖਣ ਦੀ ਆਜ਼ਾਦੀ ਹੈ ਤਾਂ ਇਸ ਦਾ ਇਹ ਮਤਲਭ ਨਹੀਂ ਹੋਣਾ ਚਾਹੀਦਾ ਕਿ ਇੱਕ ਜ਼ਿੰਮੇਵਾਰ ਨੇਤਾ ਜਨਤਕ ਤੌਰ ਤੇ ਅਜਿਹੀ ਬਿਆਨਬਾਜ਼ੀ ਕਰੇ ਜਿਸ ਨਾਲ ਕਿ ਅਰਾਜਕਤਾ ਫੈਲਣ ਦਾ ਡਰ ਬਣ ਜਾਵੇ। ਵੈਸੇ ਇਸ ਤੋਂ ਪਹਿਲਾਂ ਵੀ ਸ੍ਰੀ ਕੈਲੇ ਅਤੇ ਉਨ੍ਹਾਂ ਦੇ ਇੱਕ ਹੋਰ ਸਾਥੀ ਜੋਰਜ ਕ੍ਰਿਸਟੈਂਸਨ ਅਕਤੂਬਰ ਦੇ ਮਹੀਨੇ ਵਿੱਚ ਸੁਰਖੀਆਂ ਵਿੱਚ ਰਹੇ ਸਨ ਜਦੋਂ ਉਨ੍ਹਾਂ ਨੇ ਐਂਟੀ-ਮਲੇਰੀਆ ਦੀ ਦਵਾਈ ਹਾਈਡ੍ਰੋਕਸੀਕਲੋਰੋਕੁਈਨ ਦਾ ਇਸਤੇਮਾਲ ਕਰੋਨਾ ਦੇ ਮਰੀਜ਼ਾਂ ਲਈ ਕਰਨ ਉਪਰ, ਇਸਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ।

Install Punjabi Akhbar App

Install
×