ਨਿਊ ਸਾਊਥ ਵੇਲਜ਼ ਸਰਕਾਰ ਨੇ ਰਿਅਲ ਐਸਟੇਟ ਏਜੰਟਾਂ ਉਪਰ ਕੱਸਿਆ ਸ਼ਿਕੰਜਾ -6 ਮਿਲੀਅਨ ਡਾਲਰ ਡਕਾਰਨ ਦੇ ਅਰੋਪ ਸਬੰਧੀ ਕਾਰਵਾਈ

ਨਿਊ ਸਾਊਥ ਵੇਲਜ਼ ਸਰਕਾਰ ਨੇ ਰਾਜ ਭਰ ਅੰਦਰ 13 ਦੇ ਕਰੀਬ ਰਿਅਲ ਐਸਟੇਟ ਏਜੰਟਾਂ ਨੂੰ ਗ੍ਰਿਫਤਾਰ ਕਰਕੇ, ਬੀਤੇ ਸਾਲ ਨਵੰਬਰ 2019 ਤੋਂ ਚੱਲ ਰਹੇ ਘੋਟਾਲੇ ਤਹਿਤ 6 ਮਿਲੀਅਨ ਡਾਲਰ ਡਕਾਰਨ ਵਾਲੇ ਮਾਮਲੇ ਪ੍ਰਤੀ ਪੁੱਛ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਸਬੰਧਤ ਵਿਭਾਗਾਂ ਦੇ ਮੰਤਰੀ ਕੈਵਿਨ ਐਂਡਰਸਨ ਨੈ ਕਿਹਾ ਕਿ ਉਕਤ ਰਿਅਲ ਐਸਟੇਟ ਏਜੰਟਾਂ ਨੇ ਟਰੱਸਟਾਂ ਦੇ ਨਾਮ ਅਧੀਨ ਜ਼ਮੀਨਾਂ ਦੀ ਖਰੀਦ-ਓ-ਫਰੋਖ਼ਤ ਦੀਆਂ ਇਕਤਰਫਾ ਅਤੇ ਗੈਰਕਾਨੂੰਨੀ ਗਲਤ ਨੀਤੀਆਂ ਦੇ ਚਲਦਿਆਂ ਸਰਕਾਰ ਨੂੰ ਬਹੁਤ ਵੱਡਾ ਮਾਲੀ ਨੁਕਸਾਨ ਪਹੁੰਚਾਇਆ ਹੈ। ਅਸਲ ਵਿੱਚ ਪ੍ਰਾਪਰਟੀ, ਸਟੋਕ ਅਤੇ ਬਿਜਨਸ ਏਜੰਟ ਐਕਟ 2002 ਦੇ ਅਧੀਨ ਰਿਅਲ ਅਸਟੇਟ ਵਾਲੇ ਅਜੰਟਾਂ ਨੂੰ ਚਾਹੀਦਾ ਹੈ ਕਿ ਉਹ ਪ੍ਰਾਪਤ ਕੀਤੀ ਗਈ ਧਨਰਾਸ਼ੀ ਨੂੰ ਆਪਣੇ ਕਾਨੂੰਨਨ ਤੌਰ ਤੇ ਦਰਸਾਏ ਗਏ ਅਕਾਊਂਟ ਵਿੱਚ ਪਾਉਣ ਤਾਂ ਜੋ ਪਾਰਦਰਸ਼ਤਾ ਰਹਿ ਸਕੇ ਅਤੇ ਅਜਿਹੀ ਧਨਰਾਸ਼ੀ ਨੂੰ ਆਪਣੇ ਨਿਜੀ ਮਕਸਦਾਂ ਵਾਸਤੇ -ਜਿਵੇਂ ਕਿ ਛੁੱਟੀਆਂ ਬਿਤਾਉਣ, ਜੂਆ ਖੇਡਣ ਅਤੇ ਜਾਂ ਫੇਰ ਮਹਿੰਗੀਆਂ ਆਰਾਮਦਾਇਕ ਗੱਡੀਆਂ ਲੈਣ ਵਾਸਤੇ ਖਰਚ ਨਹੀਂ ਕਰ ਸਕਦੇ ਅਤੇ ਇਸ ਦੇ ਇਵਜ ਵਿੱਚ ਉਨ੍ਹਾਂ ਨੂੰ ਜੁਰਮਾਨੇ ਤਾਂ ਹੋਣ ਗੇ ਹੀ ਪਰੰਤੂ ਇਸ ਦੇ ਨਾਲ ਨਾਲ ਜੇਲ੍ਹ ਦੀ ਹਵਾ ਵੀ ਖਾਣੀ ਪੈ ਸਕਦੀ ਹੈ। ਸਜ਼ਾਵਾਂ ਅਧੀਨ 17 ਤਾਂ ਸਿੱਧੀ ਜੇਲ੍ਹ ਹੋ ਸਕਦੀ ਹੈ, ਚਾਰ ਸਾਲਾਂ ਦੀ ਸਜ਼ਾ ਕਮਿਊਨਿਟੀ ਕਰੈਕਸ਼ਨ ਵਿੱਚ ਹੋ ਸਕਦੀ ਹੈ ਅਤੇ 1330 ਘੰਟੇ ਕਮਿਊਨਿਟੀ ਸੇਵਾਵਾਂ ਵਿੱਚ ਵੀ ਬਿਤਾਉਣੇ ਪੈ ਸਕਦੇ ਹਨ ਅਤੇ ਮਾਣਯੋਗ ਅਦਾਲਤਾਂ ਵੱਲੋਂ ਅਜਿਹੀਆਂ ਸਜ਼ਾਵਾਂ ਦਿੱਤੀਆਂ ਵੀ ਜਾ ਰਹੀਆਂ ਹਨ।

Install Punjabi Akhbar App

Install
×