ਨਿਊ ਸਾਊਥ ਵੇਲਜ਼ ਸਰਕਾਰ ਹੋਈ ਪੇਅ-ਰੋਲ ਟੈਕਸਾਂ ਦੀ ਚੋਰੀ ਕਰਨ ਵਾਲਿਆਂ ਪ੍ਰਤੀ ਕਠੋਰ -ਨਵੀਆਂ ਦੰਡਾਵਲੀਆਂ ਦਾ ਐਲਾਨ

ਵਿਤ ਅਤੇ ਛੋਟੇ ਕਾਰੋਬਾਰਾਂ ਵਾਲੇ ਵਿਭਾਗਾਂ ਦੇ ਮੰਤਰੀ ਡੋਮੇਟ ਟਿਊਡਹੋਪ ਨੇ ਅਹਿਮ ਐਲਾਨਨਾਮੇ ਵਿੱਚ ਦੱਸਿਆ ਹੈ ਕਿ ਰਾਜ ਅੰਦਰ ਪੇਅ-ਰੋਲ ਸਬੰਧੀ ਟੈਕਸ ਚੋਰਾਂ ਉਪਰ ਨਕੇਲ ਕੱਸਣ ਵਾਸਤੇ ਹੁਣ ਸਰਕਾਰ ਨੇ ਕਠੋਰ ਕਦਮ ਚੁੱਕੇ ਹਨ ਅਤੇ ਪਹਿਲਾਂ ਤੋਂ ਲਾਗੂ ਜੁਰਮਾਨਿਆਂ ਆਦਿ ਵਿੱਚ ਵਾਧਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਅਜਿਹਾ ਟੈਕਸ ਉਨ੍ਹਾਂ ਰੌਜ਼ਗਾਰ ਦਾਤਾਵਾਂ ਵੱਲੋਂ ਸਰਕਾਰ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੀਆਂ ਸਾਲਾਨਾ ਦਿੱਤੀਆਂ ਜਾਣ ਵਾਲੀਆਂ ਤਨਖਾਹਾਂ 1.2 ਮਿਲੀਅਨ ਜਾਂ ਇਸ ਤੋਂ ਉਪਰ ਹੁੰਦੀਆਂ ਹਨ ਅਤੇ ਅਜਿਹੇ ਲੋਕਾਂ ਵੱਲੋਂ ਇਸ ਮਾਮਲੇ ਵਿੱਚ ਕਾਫੀ ਘਪਲਾ ਕੀਤਾ ਜਾਂਦਾ ਹੈ ਅਤੇ ਟੈਕਸ ਦੀ ਚੋਰੀ ਕੀਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਇੱਕ ਅਨੁਮਾਨ ਮੁਤਾਬਿਕ, ਦੇਸ਼ ਦੇ 13% ਵਰਕਰਾਂ ਨੂੰ ਦਿੱਤੀ ਜਾਣ ਵਾਲੀ ਤਨਖਾਹ ਆਦਿ ਵਿੱਚ ਹਰ ਸਾਲ 1.35 ਬਿਲੀਅਨ ਡਾਲਰਾਂ ਦਾ ਘਪਲਾ ਹੁੰਦਾ ਹੈ ਅਤੇ ਇਹ ਰਾਸ਼ੀ ਵਰਕਰਾਂ ਨੂੰ ਦਿੱਤੀ ਹੀ ਨਹੀਂ ਜਾਂਦੀ ਤਾਂ ਕਿ ਪੇਅ-ਰੋਲ ਟੈਕਸ ਦੇ ਦਾਇਰੇ ਵਿੱਚ ਆਉਣ ਤੋਂ ਬਚਿਆ ਜਾ ਸਕੇ ਅਤੇ ਸਰਕਾਰੀ ਟੈਕਸਾਂ ਨੂੰ ਅਦਾ ਹੀ ਨਾ ਕਰਨਾ ਪਵੇ।

ਅਜਿਹੇ ਲੋਕ ਹੁਣ ਜੇਕਰ ਅਜਿਹੀਆਂ ਚੋਰ ਮੋਰੀਆਂ ਦਾ ਸਹਾਰਾ ਲੈ ਕੇ ਟੈਕਸ ਦੀ ਚੋਰੀ ਕਰਦੇ ਹਨ ਤਾਂ ਹੁਣ ਉਨ੍ਹਾਂ ਵਾਸਤੇ ਨਵੇਂ ਜੁਰਮਾਨਿਆਂ ਦਾ ਐਲਾਨ ਕੀਤਾ ਗਿਆ ਹੈ ਜੋ ਕਿ ਇਸ ਪ੍ਰਕਾਰ ਹੈ:

ਕੀਤਾ ਜਾਣ ਵਾਲਾ ਜੁਰਮਮੌਜੂਦਾ ਜੁਰਮਾਨਾਨਵਾਂ ਜੁਰਮਾਨਾ
ਰੱਖੇ ਗਏ ਰਿਕਾਰਡ ਨੂੰ ਠੀਕ ਤਰ੍ਹਾਂ ਦਰਜ ਨਾ ਕਰਨਾ ਅਤੇ ਬੀਤੇ 5 ਸਾਲਾਂ ਦੇ ਰਿਕਾਰਡ ਦਾ ਦਰੁਸਤ ਨਾ ਹੋਣਾ100 ਪਨੈਲਟੀ ਯੂਨਿਟ (11,000 ਡਾਲਰ ਦਾ ਜੁਰਮਾਨਾ)250 ਪਨੈਲਟੀ ਯੂਨਿਟ (27,500 ਡਾਲਰ ਦਾ ਜੁਰਮਾਨਾ)
ਰਿਕਾਰਡਾਂ ਅੰਦਰ ਗਲਤ ਤਰੀਕਿਆਂ ਦੀ ਜਾਣਕਾਰੀ ਜਾਂ ਫੇਕ ਰਿਕਾਰਡਾਂ ਦੀ ਦਰਜ ਹੋਣਾ100 ਪਨੈਲਟੀ ਯੂਨਿਟ (11,000 ਡਾਲਰ ਦਾ ਜੁਰਮਾਨਾ)500 ਪਨੈਲਟੀ ਯੂਨਿਟ (55,000 ਡਾਲਰ ਦਾ ਜੁਰਮਾਨਾ) ਜੇਕਰ ਕਾਰੋਬਾਰੀ ਨੇ ਪਹਿਲਾਂ ਵੀ ਇੱਦਾਂ ਹੀ ਕੀਤਾ ਤਾਂ ਫੇਰ 1,000 ਪਨੈਲਟੀ ਯੂਨਿਟ (110,000 ਡਾਲਰ ਦਾ ਜੁਰਮਾਨਾ)
ਜਾਣਬੁੱਝ ਕੇ ਰਿਕਾਰਡਾਂ ਨੂੰ ਖ਼ਤਮ ਕਰਨਾ100 ਪਨੈਲਟੀ ਯੂਨਿਟ (11,000 ਡਾਲਰ ਦਾ ਜੁਰਮਾਨਾ)500 ਪਨੈਲਟੀ ਯੂਨਿਟ (55,000 ਡਾਲਰ ਦਾ ਜੁਰਮਾਨਾ)
ਟੈਕਸ ਅਧਿਕਾਰੀਆਂ ਨੂੰ ਜਾਣ ਬੁੱਝ ਕੇ ਗੁੰਮਰਾਹ ਕੁੰਨ ਜਾਣਕਾਰੀਆਂ ਦੇ ਕੇ ਗੁੰਮਰਾਹ ਕਰਨਾ100 ਪਨੈਲਟੀ ਯੂਨਿਟ (11,000 ਡਾਲਰ ਦਾ ਜੁਰਮਾਨਾ)500 ਪਨੈਲਟੀ ਯੂਨਿਟ (55,000 ਡਾਲਰ ਦਾ ਜੁਰਮਾਨਾ) ਜੇਕਰ ਕਾਰੋਬਾਰੀ ਨੇ ਪਹਿਲਾਂ ਵੀ ਇੱਦਾਂ ਹੀ ਕੀਤਾ ਤਾਂ ਫੇਰ 1,000 ਪਨੈਲਟੀ ਯੂਨਿਟ (110,000 ਡਾਲਰ ਦਾ ਜੁਰਮਾਨਾ) ਇਸ ਦੇ ਨਾਲ 2 ਸਾਲਾਂ ਦੀ ਜੇਲ੍ਹ ਜਾਂ ਦੋਹੇਂ ਵੀ ਹੋ ਸਕਦੇ ਹਨ
ਕਿਸੇ ਕਿਸਮ ਦੀ ਮੰਗੀ ਗਈ ਜਾਣਕਾਰੀ ਨੂੰ ਉਪਲੱਭਧ ਕਰਵਾਉਣ ਵਿੱਚ ਆਨਾਕਾਨੀ100 ਪਨੈਲਟੀ ਯੂਨਿਟ (11,000 ਡਾਲਰ ਦਾ ਜੁਰਮਾਨਾ)250 ਪਨੈਲਟੀ ਯੂਨਿਟ (27,500 ਡਾਲਰ ਦਾ ਜੁਰਮਾਨਾ)
ਟੈਕਸ-ਦਾਤਾ ਜਾਂ ਕਿਸੇ ਹੋਰ ਵਿਅਕਤੀ ਦੀ ਜਾਣਕਾਰੀ ਨੂੰ ਜਾਣਬੁੱਝ ਕੇ ਗਲਤ ਦਰਸਾਉਣਾ ਜਾਂ ਉਸ ਦਾ ਪਤਾ ਆਦਿ ਠੀਕ ਨਾ ਹੋਣਾ100 ਪਨੈਲਟੀ ਯੂਨਿਟ (11,000 ਡਾਲਰ ਦਾ ਜੁਰਮਾਨਾ)500 ਪਨੈਲਟੀ ਯੂਨਿਟ (55,000 ਡਾਲਰ ਦਾ ਜੁਰਮਾਨਾ)

Install Punjabi Akhbar App

Install
×