ਤਰਨ ਤਾਰਨ ਦੀਆ ਸੜਕਾ ਤੇ ਬੇਸਹਾਰਾ ਗਾਉਆਂ ਨਹੀ ਮਿਲਦੀ ਛੱਤ ਤੇ ਸੰਭਾਲ-ਅਰੋੜਾ

ttphotopawan02ਉਤਰ ਭਾਰਤ ਵਿਚ ਜਿਥੇ ਗਾਉ ਮਾਤਾ ਦੀ ਹੱਤਿਆ ਕਰਨ ਵਾਲੇ ਆਰੋਪੀਆ ਨੰ ਹਿੰਦੂ ਧਰਮ ਦੇ ਲੋਕਾ ਵੱਲੋ ਸਖਤ ਨਿੰਦਾ ਕੀਤਾ ਜਾਂਦੀ ਹੈ ਉਥੇ ਤਰਨ ਤਾਰਨ ਵਿਚ ਬੇਸਹਾਰਾ ਗਾਉਆਂ ਦੀ ਹਾਲਤ ਸੜਕਾ ਤੇ ਕਾਫੀ ਬੁਰੀ ਤਰਾ ਦੇਖਣ ਨੂੰ  ਮਿਲੀ ਹੈ।ਕਿ ਇਹਨਾ ਬੇਸਹਾਰਾ ਗਾਉਆ ਦੀ ਸੰਭਾਲ ਲਈ ਤਰਨ ਤਾਰਨ ਦੇ ਵਿਚ ਗਾਉ ਸ਼ਾਲਾ ਤਾ ਹੈ ਪਰ ਇਹਨਾ ਗਾਉਆਂ ਦੇ ਲਈ ਕੋਈ ਸਥਾਨ ਨਹੀ ਹੈ।ਇਹਨਾ ਗੱਲਾ ਦਾ ਪ੍ਰਗਟਾਵਾ ਕਰਦਿਆ ਸ਼ਹਿਰੀ ਸਮਾਜ ਸੇਵੀ ਸ਼੍ਰੀ ਹਰੀ ਕ੍ਰਿਸ਼ਨ ਲਾਲ ਅਰੋੜਾ ਨੇ ਕਿਹਾ ਕਿ ਗਾਉ ਮਾਤਾ ਨੂੰ ਪੁਜਣ ਵਾਲੇ ਲੋਕ ਜਿਥੇ ਇਹਨਾ ਦੀ ਹੱਤਿਆ ਕਰਨ ਵਾਲੇ ਆਰੋਪੀਆ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕਰਦੇ ਹਨ।ਉਥੇ ਤਰਨ ਤਾਰਨ ਵਿਚ ਰਹਿੰਦੇ ਇਹਨਾ ਲੋਕਾ ਨੂੰ ਚਾਹੀਦਾ ਹੈ ਕਿ ਇਹਨਾ ਬੇਸਹਾਰਾ ਗਾਉਆ ਨੂੰ ਗਾਉ ਸ਼ਾਲਾ ਦੇ ਵਿਚ ਸਥਾਨ ਦੇ ਕੇ ਇਹਨਾ ਦਾ ਪੁਜਨ ਕੀਤਾ ਜਾਵੇ ਅਤੇ ਇਹਨਾ ਦੀ ਸਿਹਤ ਸੰਭਾਲ ਕੀਤੀ ਜਾਵੇ।ਇੱਕ ਪਾਸੇ ਗਾਂੳ ਅਖੋਤੀ ਰਕਸ਼ਾ ਦੇ ਨਾ ਤੇ ਬਣੀਆ ਸੰਸਥਾਵਾ ਗਾਉਆ ਦੀ ਸੇਵਾ ਕਰਨ ਜਾ ਫਿਰ ਹੋਰ ਤਰਾ ਦੇ ਬਿਆਨ ਅਖਬਾਰਾ ਰਾਹੀ ਬਿਆਨ ਦੇ ਕੇ ਸੁਰਖੀਆ ਚ ਤਾ ਰਹਿੰਦੇ ਹਨ ਪਰ ਇਹਨਾ ਦੀ ਸੇਵਾ ਸੰਭਾਲ ਲਈ ਕਿ ਇਹਨਾ ਵੱਲ ਕੋਈ ਧਿਆਨ ਨਹੀ ਦੇ ਰਿਹਾ ਹੈ।ਅੱਜ ਸਾਨੂੰ ਕੁਝ ਹੋਰ ਗਾਉਆਂ ਸ਼੍ਰੀ ਸ਼ਨੀ ਦੇਵ ਮੰਦਿਰ ਅਤੇ ਪੁਰਣੀ ਅਨਾਜ ਮੰਡੀ ਦੇ ਵਿਚ ਬੇਸਹਾਰੀਆ ਦੇਖਣ ਨੂੰ ਮਿਲੀਆ। ਗਾਉ ਰਕਸ਼ਾ ਦਲ ਦੇ ਪ੍ਰਧਾਨ ਦੀਪਕ ਕਸ਼ੋਰੀ ਨਾਲ ਗੱਲਬਤਾ ਕੀਤੀ ਗਈ ਤਾ ਉਹਨਾ ਨੇ ਕਿਹਾ ਕਿ ਸਾਨੂੰ ਸਾਨੂੰ ਇਹਨਾ ਗਾਉਆ ਦੀ ਸਭਾਲ ਲਈ ਪੰਜਾਬ ਸਰਕਾਰ ਪਾਸੋ ਸਹਾਇਤਾ ਦੀ ਕਮੀ ਹੋਣ ਕਰਕੇ ਇਹਨਾ ਗਾਉਆਂ ਨੂੰ ਬੇਸਹਾਰਾ ਹੋਣਾ ਪੇ ਰਿਹਾ ਹੈ।ਉਹਨਾ ਨੇ ਕਿਹਾ ਕਿ ਪੰਜਾਬ ਵਿਚ ਵਲੇਤੀ ਗਾਂਉਆਂ ਦੀ ਗਿਣਤੀ ਵਿਚ ਕਾਫੀ ਬੜੋਤਰੀ ਪਾਈ ਜਾ ਰਹੀ ਹੈ।ਜਿਸ ਕਰਕੇ ਸਾਡੇ ਦੇਸ਼ ਵਿਚ ਇਹਨਾ ਗਾਉਆਂ ਨੂੰ ਬੇਸਹਾਰਾ ਹੋਣ ਪੈ ਰਿਹਾ ਹੈ ਅਸੀ ਜਲਦ ਇਸਦਾ ਹੱਲ ਕੱਡਕੇ ਇਹਨਾ ਬੇਸਹਾਰਾ ਗਾਉਆਂ ਨੂੰ ਛੱਤ ਦੇ ਕੇ ਅਤੇ ਇਹਨਾ ਦੀ ਸੇਵਾ ਸੰਭਾਲ ਲਈ ਸੇਵਾਦਾਰ ਦੀ ਮਦਦ ਨਾਲ ਇਨਾ ਦੀ ਸੇਵਾ ਕੀਤੀ ਜਾਵੇਗੀ।
ਬਹੁਤ ਜਲਦ ਹੀ ਬੰਨ ਕੇ ਤਿਆਰ ਹੋ ਜਾਣ ਵਾਲੀ ਹੈ ਗਾਉਸ਼ਾਲਾ-ਕੀਮਤੀ ਭਗਤ
ਗਾਉ ਰਕਸ਼ਾ ਬੋਰਡ ਦੇ ਚੇਅਰਮੈਨ ਕੀਮਤੀ ਭਗਤ ਨਾਲ ਸੰਪਰਕ ਕੀਤਾ ਤਾ ਉਹਨਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਇਹਨਾ ਗਾਊਆਂ ਨੂੰ ਬਚਾਉਣ ਦੇ ਲਈ ਪੰਜਾਬ ਦੇ ਹਰ ਜਿਲੇ ਵਿਚ ਗਾਉਸ਼ਾਲਾ ਦਾ ਨਿਰਮਾਣ ਕੀਤਾ ਜਾ ਰਿਹਾ ਹੈ।ਜਿਸ ਵਿਚ ਤਰਨ ਤਾਰਨ ਜਿਲੇ ਵਿਚ ਇਹਨਾ ਗਾਉਆਂ ਦੀ ਸੰਭਾਲ ਲਈ ਵੀ ਪੱਟੀ ਰੋਡ ਤੇ 15 ਏਕਂੜ ਜਮੀਨ ਤੇ ਲੱਗਭਗ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਗਾਉਸ਼ਾਲਾ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ।ਜੋ ਕਿ ਜਲਦ ਤਿਆਰ ਹੋ ਜਾਵੇਗੀ।ਤਾ ਕਿ ਤਰਨ ਤਾਰਨ ਜਿਲੇ ਵਿਚ ਕਿਸੀ ਵੀ ਬੇਸਹਾਰਾ ਗਾਉਆਂ ਨੂੰ ਰੁਲਣਾ ਨਾ ਪਵੇ।

Install Punjabi Akhbar App

Install
×