ਗਰਭ ਅਵਸਥਾ ਅਤੇ COVID-19 ਦੇ ਟੀਕੇ ਅਤੇ ਵਿਦੇਸ਼ਾਂ ਵਿੱਚ ਟੀਕਾਕਰਨ ਕੀਤੇ ਗਏ ਲੋਕਾਂ ਲਈ ਜਾਣਕਾਰੀ

ਆਸਟ੍ਰੇਲੀਆ ਵਿੱਚ 12 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹਰ ਵਿਅਕਤੀ ਭਾਗ ਲੈਣ ਵਾਲੀਆਂ ਫਾਰਮੇਸੀਆਂ, ਡਾਕਟਰਾਂ ਦੇ ਕਲੀਨਿਕਾਂ ਅਤੇ ਸਰਕਾਰੀ ਕਲੀਨਿਕਾਂ ਵਿੱਚ ਮੁਫ਼ਤ COVID-19 ਟੀਕਾਕਰਨ ਕਰਵਾ ਸਕਦਾ ਹੈ। ਹਾਲਾਂ ਕਿ ਆਸਟ੍ਰੇਲੀਆ ਵਿੱਚ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ 80 ਪ੍ਰਤੀਸ਼ਤ ਤੋਂ ਵੱਧ ਲੋਕ ਹੁਣ ਪੂਰੀ ਤਰ੍ਹਾਂ ਦੋ ਖੁਰਾਕਾਂ ਨਾਲ ਟੀਕਾਕਰਨ ਕਰ ਚੁੱਕੇ ਹਨ, COVID-19 ਟੀਕਿਆਂ ਬਾਰੇ ਅਜੇ ਵੀ ਗਲਤ ਜਾਣਕਾਰੀ ਹੈ। COVID-19 ਟੀਕਿਆਂ ਅਤੇ ਗਰਭ-ਅਵਸਥਾ ਬਾਰੇ ਜਾਣਨ ਲਈ, ਤੁਸੀਂ ਕਿਵੇਂ ਅਤੇ ਕਿੱਥੇ ਟੀਕਾਕਰਨ ਕਰਵਾ ਸਕਦੇ ਹੋ ਅਤੇ ਚੰਗੀ ਸਫਾਈ ਅਤੇ ਸਰੀਰਕ ਦੂਰੀ ਬਣਾਈ ਰੱਖਣ ਦੇ ਮਹੱਤਵ ਬਾਰੇ ਹੋਰ ਜਾਣਨ ਲਈ ਅੱਗੇ ਪੜ੍ਹੋ।

ਕੀ ਇਹ ਟੀਕਾ ਲਗਵਾਉਣਾ ਸੁਰੱਖਿਅਤ ਹੈ ਜੇਕਰ ਮੈਂ ਗਰਭਵਤੀ ਹਾਂ, ਪਰਿਵਾਰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹਾਂ ਜਾਂ ਦੁੱਧ ਚੁੰਘਾ ਰਹੀ ਹਾਂ?

ਥੈਰੇਪਿਊਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ (ਟੀ ਜੀ ਏ) ਉਹ ਵਿਗਿਆਨੀ ਅਤੇ ਡਾਕਟਰੀ ਮਾਹਰ ਹਨ ਜੋ ਆਸਟ੍ਰੇਲੀਆ ਵਿੱਚ ਵਰਤੋਂ ਲਈ ਸਾਰੀਆਂ ਵੈਕਸੀਨਾਂ, ਦਵਾਈਆਂ ਅਤੇ ਹੋਰ ਮੈਡੀਕਲ ਉਤਪਾਦਾਂ ਨੂੰ ਨਿਯੰਤ੍ਰਿਤ ਕਰਦੇ ਅਤੇ ਮਨਜ਼ੂਰੀ ਦਿੰਦੇ ਹਨ। ਟੀ ਜੀ ਏ ਨੇ ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਅਤੇ ਗਰਭ ਅਵਸਥਾ ਦੀ ਯੋਜਨਾ ਬਣਾਉਣ ਵਾਲੀਆਂ ਔਰਤਾਂ ਲਈ Comirnaty (ਫਾਈਜ਼ਰ) ਅਤੇ Spikevax (ਮੌਡਰਨਾ) ਟੀਕਾਕਰਨ ਨੂੰ ਮਨਜ਼ੂਰੀ ਦਿੱਤੀ ਹੈ।

ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਅਣਜੰਮੇ ਬੱਚੇ ਲਈ COVID-19 ਤੋਂ ਗੰਭੀਰ ਰੂਪ ਵਿੱਚ ਬਿਮਾਰ ਹੋਣ ਅਤੇ ਸਖਤ ਦੇਖਭਾਲ ਦੀ ਲੋੜ ਦਾ ਖਤਰਾ ਜਿਆਦਾ ਹੁੰਦਾ ਹੈ। ਇਹਨਾਂ ਖਤਰਿਆਂ ਨੂੰ ਘਟਾਉਣ ਲਈ ਟੀਕਾਕਰਨ ਸਭ ਤੋਂ ਵਧੀਆ ਤਰੀਕਾ ਹੈ।

ਸੰਯੁਕਤ ਰਾਜ ਅਮਰੀਕਾ ਤੋਂ 35,000 ਤੋਂ ਵੱਧ ਗਰਭਵਤੀ ਔਰਤਾਂ ਦੇ ਅਧਿਐਨ ਨੇ ਦਿਖਾਇਆ ਹੈ ਕਿ ਟੀਕਾਕਰਨ ਸਮੇਂ ਤੋਂ ਪਹਿਲਾਂ ਜਣੇਪੇ, ਮਰੇ ਬੱਚੇ ਦਾ ਜਨਮ ਅਤੇ ਜਨਮ ਦੇ ਨੁਕਸ ਵਰਗੀਆਂ ਜਟਿਲਤਾਵਾਂ ਦੀ ਸੰਭਾਵਨਾ ਨੂੰ ਨਹੀਂ ਵਧਾਉਂਦਾ। ਵਿਗਿਆਨਕ ਸਬੂਤ ਸੁਝਾਅ ਦਿੰਦੇ ਹਨ ਕਿ COVID-19 ਟੀਕਾਕਰਨ ਪ੍ਰਾਪਤ ਕਰਨ ਤੋਂ ਬਾਅਦ ਗਰਭਵਤੀ ਔਰਤਾਂ ਦੁਆਰਾ ਬਣਾਈਆਂ ਗਈਆਂ ਐਂਟੀਬਾਡੀਜ਼ ਨਾੜੂਏ ਨੂੰ ਪਾਰ ਕਰ ਸਕਦੀਆਂ ਹਨ, ਖਾਸ ਤੌਰ ‘ਤੇ ਗਰਭ ਅਵਸਥਾ ਦੇ ਸ਼ੁਰੂ ਵਿੱਚ ਟੀਕਾਕਰਨ ਵਾਲੀਆਂ ਔਰਤਾਂ ਵਿੱਚ ਜਿਨ੍ਹਾਂ ਨੇ ਆਪਣੇ ਬੱਚੇ ਦੇ ਜਨਮ ਤੋਂ ਪਹਿਲਾਂ ਦੋਵੇਂ ਖੁਰਾਕਾਂ ਪ੍ਰਾਪਤ ਕੀਤੀਆਂ ਸਨ। ਇਹ ਐਂਟੀਬਾਡੀਜ਼ ਬੱਚੇ ਨੂੰ ਜੀਵਨ ਦੇ ਪਹਿਲੇ ਕੁਝ ਮਹੀਨਿਆਂ ਲਈ COVID-19 ਦੇ ਵਿਰੁੱਧ ਕੁਝ ਸੁਰੱਖਿਆ ਪ੍ਰਦਾਨ ਕਰ ਸਕਦੀਆਂ ਹਨ।

ਪਰਿਵਾਰ ਸ਼ੁਰੂ ਕਰਨ ਦੀ ਇੱਛਾ ਰੱਖਣ ਵਾਲੇ ਲੋਕਾਂ ਲਈ, ਗਰਭ ਧਾਰਨ ਕਰਨ ਤੋਂ ਪਹਿਲਾਂ ਟੀਕਾਕਰਨ ਕਰਵਾਉਣ ਦਾ ਮਤਲਬ ਹੈ ਕਿ ਤੁਹਾਨੂੰ ਆਪਣੀ ਗਰਭ ਅਵਸਥਾ ਦੌਰਾਨ COVID-19 ਤੋਂ ਸੁਰੱਖਿਆ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਟੀਕਾਕਰਨ ਕਰਵਾ ਲੈਣ ਨਾਲ ਜਣਨ ਸ਼ਕਤੀ ਜਾਂ ਗਰਭ ਧਾਰਨ ਕਰਨ ਦੀਆਂ ਸੰਭਾਵਨਾਵਾਂ ‘ਤੇ ਕੋਈ ਅਸਰ ਨਹੀਂ ਪੈਂਦਾ।

ਜੇਕਰ ਤੁਸੀਂ ਵਿਦੇਸ਼ਾਂ ਵਿੱਚ ਅੰਸ਼ਕ ਜਾਂ ਪੂਰੀ ਤਰ੍ਹਾਂ ਟੀਕਾਕਰਨ ਕਰਨ ਤੋਂ ਬਾਅਦ ਹੁਣੇ ਹੀ ਆਸਟ੍ਰੇਲੀਆ ਪਹੁੰਚੇ ਹੋ ਤਾਂ ਅਗਲੇ ਕਦਮ ਕੀ ਹਨ?

ਜੇਕਰ ਤੁਸੀਂ ਵਿਦੇਸ਼ ਵਿੱਚ ਇੱਕ ਪ੍ਰਵਾਨਿਤ ਵੈਕਸੀਨ ਪ੍ਰਾਪਤ ਕੀਤੀ ਹੈ, ਤਾਂ ਤੁਸੀਂ ਆਸਟ੍ਰੇਲੀਆ ਵਾਪਸ ਆਉਣ ‘ਤੇ ਇਸਨੂੰ ਆਸਟ੍ਰੇਲੀਅਨ ਇਮਯੂਨਾਈਜ਼ੇਸ਼ਨ ਰਜਿਸਟਰ (ਏ ਆਈ ਆਰ) ਵਿੱਚ ਦਰਜ ਕਰਵਾ ਸਕਦੇ ਹੋ, ਬਸ਼ਰਤੇ ਤੁਹਾਡੇ ਦਸਤਾਵੇਜ਼ ਅੰਗਰੇਜ਼ੀ ਵਿੱਚ ਹੋਣ। ਇਹ ਫਿਰ ਤੁਹਾਡੇ ਇਮਯੂਨਾਈਜ਼ੇਸ਼ਨ ਹਿਸਟਰੀ ਸਟੇਟਮੈਂਟ (ਆਈ ਐਚ ਐਸ) ‘ਤੇ ਦਿਖਾਈ ਦੇਵੇਗਾ।

ਜੇਕਰ ਤੁਹਾਡੇ ਟੀਕਾਕਰਨ ਦੇ ਦਸਤਾਵੇਜ਼ ਅੰਗਰੇਜ਼ੀ ਵਿੱਚ ਨਹੀਂ ਹਨ, ਤਾਂ ਤੁਸੀਂ ਉਹਨਾਂ ਦਾ ਅਨੁਵਾਦ ਕਰਵਾ ਸਕਦੇ ਹੋ। ਡਿਪਾਰਟਮੈਂਟ ਆਫ ਹੋਮ ਅਫੇਅਰਜ਼ ਦੀ ਵੈੱਬਸਾਈਟ ਤੇ ਇੱਕ ਮੁਫਤ ਅਨੁਵਾਦ ਸੇਵਾ ਹੈ ਜਿਸਦੀ ਵਰਤੋਂ ਤੁਸੀਂ ਕਰ ਸਕਦੇ ਹੋ। translating.homeaffairs.gov.au ‘ਤੇ ਹੋਰ ਜਾਣਕਾਰੀ ਪ੍ਰਾਪਤ ਕਰੋ।

ਆਸਟ੍ਰੇਲੀਆ ਵਿੱਚ ਮਾਨਤਾ ਪ੍ਰਾਪਤ ਪ੍ਰਵਾਨਿਤ ਟੀਕੇ ਹਨ: ਐਸਟ੍ਰਾਜ਼ੈਨੇਕਾ, ਫਾਈਜ਼ਰ, ਮੌਡਰਨਾ, ਸਿਨੋਵਾ ਕੋਰੋਨਾਵੈਕ, ਸਿਨੋਫਾਰਮ BBIBP-CorV, ਜਾਨਸਨ ਐਂਡ ਜਾਨਸਨ ਕੋਵਿਡ ਵੈਕਸੀਨ, ਅਤੇ ਭਾਰਤ ਬਾਇਓਟੈਕ ਕੋਵੈਕਸੀਨ।

ਜੇਕਰ ਤੁਹਾਨੂੰ ਉਪਰੋਕਤ ਪ੍ਰਵਾਨਿਤ ਟੀਕਿਆਂ https://www.australia.gov.au/ਨਾਲ ਟੀਕਾਕਰਨ ਨਹੀਂ ਕੀਤਾ ਗਿਆ ਹੈ, ਤਾਂ ਤੁਸੀਂ ਪੂਰੀ ਤਰ੍ਹਾਂ ਟੀਕਾਕਰਨ ਹੋਣ ਦੀ ਆਸਟ੍ਰੇਲੀਆ ਦੀ ਪਰਿਭਾਸ਼ਾ ਤੇ ਖਰੇ ਨਹੀਂ ਉਤਰਦੇ ਹੋ।

ਜੇਕਰ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਟੀਕਾਕਰਨ ਦੀ ਸਿਰਫ਼ ਪਹਿਲੀ ਖੁਰਾਕ ਲਈ ਹੈ, ਤਾਂ ਤੁਸੀਂ ਭਾਗ ਲੈਣ ਵਾਲੀ ਫਾਰਮੇਸੀ, ਡਾਕਟਰਾਂ ਦੇ ਕਲੀਨਿਕਾਂ, ਜਾਂ ਸਰਕਾਰੀ ਕਲੀਨਿਕ ਵਿੱਚ ਆਪਣੀ ਦੂਜੀ ਖੁਰਾਕ ਲੈਣ ਲਈ ਬੁੱਕ ਕਰ ਸਕਦੇ ਹੋ। ਜੇਕਰ ਤੁਹਾਡੀ ਦੂਜੀ ਖੁਰਾਕ ਲੈਣ ਨੂੰ 6 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ, ਤਾਂ ਤੁਸੀਂ ਬੂਸਟਰ ਸ਼ਾਟ ਲੈਣ ਦੇ ਯੋਗ ਹੋ।

ਆਪਣੇ ਹੱਥਾਂ ਨੂੰ ਨਿਯਮਿਤ ਤੌਰ ‘ਤੇ ਧੋਣਾ ਜਾਰੀ ਰੱਖਣਾ ਯਾਦ ਰੱਖੋ – ਅਤੇ ਖੰਘ ਅਤੇ ਛਿੱਕ ਵੇਲੇ ਸਫਾਈ ਅਤੇ ਸਰੀਰਕ ਦੂਰੀ ਬਣਾਈ ਰੱਖੋ। ਤੁਹਾਨੂੰ ਅਜੇ ਵੀ ਕੁਝ ਸਥਾਨਾਂ ਵਿੱਚ ਮਾਸਕ ਪਹਿਨਣ ਦੀ ਲੋੜ ਹੋ ਸਕਦੀ ਹੈ। ਜੇਕਰ ਤੁਹਾਨੂੰ ਕੋਈ ਲੱਛਣ ਹਨ ਜਿਵੇਂ ਕਿ ਗਲੇ ਵਿੱਚ ਖਰਾਸ਼, ਵਗਦਾ ਨੱਕ, ਖੰਘ ਜਾਂ ਬੁਖਾਰ, ਤਾਂ ਟੈਸਟ ਕਰਵਾਓ ਅਤੇ ਜਦੋਂ ਤੱਕ ਤੁਹਾਨੂੰ ਟੈਸਟ ਦਾ ਨਤੀਜਾ ਨਕਾਰਾਤਮਕ ਨਹੀਂ ਮਿਲਦਾ, ਉਦੋਂ ਤੱਕ ਘਰ ਵਿੱਚ ਰਹੋ।

ਆਪਣਾ COVID-19 ਟੀਕਾਕਰਨ ਜਾਂ ਬੂਸਟਰ ਡੋਜ਼ ਔਪਾਇੰਟਮੈਂਟ ਬੁੱਕ ਕਰਨ ਲਈ, australia.gov.au ‘ਤੇ ਜਾਓ, ਜਾਂ 1800 020 080 ‘ਤੇ ਫ਼ੋਨ ਕਰੋ। ਦੁਭਾਸ਼ੀਆ ਸੇਵਾਵਾਂ ਲਈ, 131 450 ‘ਤੇ ਫ਼ੋਨ ਕਰੋ।

ਆਸਟਰੇਲੀਆ ਦੀ ਸਰਕਾਰ, ਕੈਨਬਰਾ ਦੁਆਰਾ ਅਧਿਕਾਰਤ

Install Punjabi Akhbar App

Install
×