ਕੋਵਿਡ-19 ਦੇ ਜੋਖਮ ਸਦਕਾ, ਕ੍ਰਿਸਮਿਸ ਆਈਲੈਂਡ ਉਪਰ ਡਿਟੈਂਸ਼ਨ ਸੈਂਟਰ ਨੂੰ ਬੰਦ ਕਰਨ ਦੀਆਂ ਕਵਾਇਦਾਂ

ਆਸਟ੍ਰੇਲੀਆਈ ਮਨੁੱਖੀ ਅਧਿਕਾਰਾਂ ਵਾਲੇ ਕਮਿਸ਼ਨ ਦੀ ਰਿਪੋਰਟ ਦਰਸਾਉਂਦੀ ਹੈ ਕਿ ਬ੍ਰਿਟੇਨ, ਕੈਨੇਡਾ ਅਤੇ ਅਮਰੀਕਾ ਵਰਗੇ ਦੇਸ਼ਾਂ ਅੰਦਰ ਕੋਵਿਡ-19 ਦੀ ਬਿਮਾਰੀ ਸ਼ੁਰੂ ਹੋਣ ਵੇਲੇ ਤੋਂ ਹੀ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰਾਂ ਵਿਚਲੇ ਲੋਕਾਂ ਦੀ ਗਿਣਤੀ ਘਟੀ ਹੈ (39.5%, 66.3% ਅਤੇ 69%) ਪਰੰਤੂ ਆਸਟ੍ਰੇਲੀਆ ਅੰਦਰਲੇ ਅਜਿਹੇ ਸੈਂਟਰਾਂ ਅੰਦਰ ਲੋਕਾਂ ਦੀ ਗਿਣਤੀ ਵਿੱਚ ਇਜ਼ਾਫ਼ਾ ਹੀ ਹੋਇਆ ਹੈ ਅਤੇ ਰਿਪੋਰਟ ਦੇ ਆਂਕੜੇ ਦਰਸਾਉਂਦੇ ਹਨ ਕਿ ਨਵੰਬਰ 2020 ਤੱਕ ਹੀ ਉਕਤ ਗਿਣਤੀ ਵਿੱਚ 11% ਦਾ ਵਾਧਾ ਹੋਇਆ ਹੈ।
ਫੈਡਰਲ ਸਰਕਾਰ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਦੂਸਰੇ ਦੇਸ਼ਾਂ ਦੀ ਤਰਜ ਤੇ ਹੀ ਆਸਟ੍ਰੇਲੀਆ ਅੰਦਰ ਵੀ ਡਿਟੈਂਸ਼ਨ ਸੈਂਟਰਾਂ ਵਿਚਲੇ ਬੰਧੀਆਂ ਦੀ ਗਿਣਤੀ ਘਟਾਈ ਜਾਵੇ ਅਤੇ ਕ੍ਰਿਸਮਿਸ ਆਈਲੈਂਡ ਉਪਰ ਅਜਿਹੀਆਂ ਸੁਵਿਧਾਵਾਂ ਨੂੰ ਫੌਰੀ ਤੌਰ ਤੇ ਬੰਦ ਕੀਤਾ ਜਾਵੇ। ਇਸ ਵਾਸਤੇ ਕਮਿਸ਼ਨ ਨੇ ਫੈਡਰਲ ਸਰਕਾਰ ਨੂੰ 20 ਦੇ ਕਰੀਬ ਸੁਝਾਅ ਦਿੱਤੇ ਹਨ।
ਘਰੇਲੂ ਮਾਮਲਿਆਂ ਦੇ ਮੰਤਰਾਲੇ ਨੇ ਉਕਤ ਸੁਝਾਵਾਂ ਵਿੱਚੋਂ 6 ਤਾਂ ਮੰਨ ਲਏ ਹਨ, ਦੋ ਵਿੱਚ ਕੁੱਝ ਫੇਰ-ਬਦਲ ਕੀਤਾ ਗਿਆ ਹੈ, 7 ਉਪਰ ਗੌਰ ਕੀਤਾ ਜਾਣਾ ਹੈ ਅਤੇ 5 ਸੁਝਾਵਾਂ ਨੂੰ ਨਕਾਰ ਦਿੱਤਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks