ਅਸਟ੍ਰੇਲੀਆ ਅੰਦਰ ਮੁੜ ਤੋਂ ਕੋਵਿਡ-19 ਦੇ ਮਾਮਲੇ ਵਧੇ

ਸਿਹਤ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਮੁੜ ਤੋਂ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਕੋਵਿਡ-19 ਦੇ ਖਤਰਿਆਂ ਨੂੰ ਬਿਲਕੁਲ ਵੀ ਭੁਲਾਇਆ ਨਾ ਜਾਵੇ ਅਤੇ ਹਮੇਸ਼ਾ ਇਸਤੋਂ ਚੇਤੰਨ ਰਿਹਾ ਜਾਵੇ ਕਿਉਂਕਿ ਹਾਲ ਵਿੱਚ ਆਏ ਆਂਕੜੇ ਦਰਸਾਉਂਦੇ ਹਨ ਕਿ ਕਰੋਨਾ ਕਾਰਨ ਹਾਲੇ ਵੀ ਲੋਕ ਪੀੜਿਤ ਹੋ ਰਹੇ ਹਨ।
ਤਾਜ਼ੇ ਆਂਕੜਿਆਂ ਮੁਤਾਬਿਕ, ਵਿਕਟੌਰੀਆ ਰਾਜ ਵਿੱਚ ਬੀਤੇ ਹਫ਼ਤੇ ਦੌਰਾਨ (ਨਵੰਬਰ 4 ਤੱਕ) 10,226 ਕੋਵਿਡ-19 ਦੇ ਮਾਮਲੇ ਦਰਜ ਕੀਤੇ ਗਏ ਜੋ ਕਿ ਬੀਤੇ ਹਫ਼ਤੇ ਦੇ 8537 ਮਾਮਲਿਆਂ ਨਾਲੋਂ ਕਾਫੀ ਵੱਧ ਹਨ।
ਇਸੇ ਤਰ੍ਹਾਂ ਨਿਊ ਸਾਊਥ ਵੇਲਜ਼ ਵਿੱਚ ਬੀਤੇ ਹਫ਼ਤੇ (3 ਨਵੰਬਰ) ਤੱਕ 12,450 ਮਾਮਲੇ ਦਰਜ ਕੀਤੇ ਗਏ ਸਨ। ਇਹ ਆਂਕੜਾ ਵੀ ਰਾਜ ਦੇ ਬੀਤੇ ਹਫ਼ਤੇ ਦੇ ਆਂਕੜੇ 10050 ਨਾਲੋਂ ਵੱਧ ਹੀ ਹੈ।