ਆਸਟ੍ਰੇਲੀਆਈਆਂ ਦਾ ਮਾਰਚ 2021 ਤੱਕ ਸ਼ੁਰੂ ਹੋ ਜਾਵੇਗਾ ਟੀਕਾਕਰਣ -ਗਰੈਗ ਹੰਟ

(ਦ ਏਜ ਮੁਤਾਬਿਕ) ਕੋਵਿਡ-19 ਤੋਂ ਬਚਾਉ ਵਾਸਤੇ ਤਿਆਰ ਕੀਤੀ ਜਾ ਰਹੀ ਅਤੇ ਜਾਂ ਫੇਰ ਬਾਹਰ ਤੋਂ ਮੰਗਵਾਉਣ ਵਾਲੀ ਵੈਕਸੀਨ ਬਾਰੇ ਸਿਹਤ ਮੰਤਰੀ ਸ੍ਰੀ ਗਰੈਗ ਹੰਟ ਨੇ ਵੱਡਾ ਬਿਆਨ ਦਿੱਤਾ ਹੈ ਅਤੇ ਕਿਹਾ ਹੈ ਕਿ ਆਉਣ ਵਾਲੇ ਨਵੇਂ ਸਾਲ ਦੇ ਮਾਰਚ ਮਹੀਨੇ ਤੱਕ ਸਮੁੱਚੇ ਆਸਟ੍ਰੇਲੀਆਈਆਂ ਦਾ ਟੀਕਾਕਰਣ ਸ਼ੁਰੂ ਕਰ ਲਿਆ ਜਾਵੇਗਾ। ਸਰਕਾਰ ਨੇ ਕੋਵਿਡ-19 ਦੀ ਵੈਕਸੀਨ ਉਪਰ ਕੰਮ ਕਰ ਰਹੀ ਸੰਸਾਰ ਪ੍ਰਸਿੱਧ ਕੰਪਨੀ ਫਾਈਜ਼ਰ ਨਾਲ ਇੱਕ ਕਰੋੜ ਖੁਰਾਕਾਂ ਦਾ ਇਕਰਾਰ ਪਹਿਲਾਂ ਤੋਂ ਹੀ ਕੀਤਾ ਹੋਇਆ ਹੈ। ਮੈਡੀਕਲ ਇਲਾਜ ਤਹਿਤ ਵਸਤੂਆਂ ਦੀ ਦੇਖ ਰੇਖ ਅਤੇ ਸਪਲਾਈ ਆਦਿ ਕਰਨ ਵਾਲੇ ਵਿਭਾਗਾਂ ਦੇ ਮੁਖੀ ਜੋਹਨ ਸਕੈਰਿਟ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਇਸੇ ਮਹੀਨੇ ਅਤੇ ਜਾਂ ਫੇਰ ਦਿਸੰਬਰ ਦੇ ਸ਼ੁਰੂ ਵਿੱਚ ਹੀ ਫਾਈਜ਼ਰ ਕੰਪਨੀ ਵੱਲੋਂ ਕੀਤੇ ਜਾ ਰਹੇ ਟ੍ਰਇਲਾਂ ਦਾ ਸਮੁੱਚਾ ਡਾਟਾ ਮੁਹੱਈਆ ਵੀ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਅਜਿਹੇ ਹੀ ਇਕਰਾਰ ਐਸਟਰਾਜੈਨੇਕਾ ਕੰਪਨੀ ਨਾਲ ਵੀ ਹੋਏ ਹਨ ਜੋ ਕਿ ਆਕਸਫਰ ਯੂਨੀਵਰਸਿਟੀ ਵੱਲੋਂ ਅਜਿਹੀ ਹੀ ਵੈਕਸੀਨ ਤਿਆਰ ਕਰ ਰਹੀ ਹੈ ਅਤੇ ਉਹ ਵੀ ਆਪਣਾ ਫਾਈਨਲ ਡਾਟਾ ਇਸੇ ਸਮੇਂ ਦੌਰਾਨ ਹੀ ਪੇਸ਼ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਿਉਂ ਹੀ ਡਾਟਾ ਉਪਲੱਭਧ ਹੋ ਜਾਂਦਾ ਹੈ, ਸਾਡੀ ਕੋਸ਼ਿਸ਼ ਹੋਵੇਗੀ ਕਿ ਜਲਦੀ ਤੋਂ ਜਲਦੀ ਇਸ ਉਪਰ ਸਮੁੱਚੀ ਕਾਰਵਾਈ ਕਰ ਕੇ ਇਸ ਵੈਕਸੀਨ ਨੂੰ ਜਿੰਨੀ ਛੇਤੀ ਹੋ ਸਕੇ -ਦੇਸ਼ ਅੰਦਰ ਜਨਤਕ ਤੌਰ ਤੇ ਇਸਤੇਮਾਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਇਸ ਵਾਸਤੇ ਨਵੇਂ ਸਾਲ ਦੇ ਜਨਵਰੀ ਦਾ ਮਹੀਨਾ ਤਾਂ ਲੱਗ ਹੀ ਜਾਵੇਗਾ ਅਤੇ ਇਹ ਵੀ ਹੋ ਸਕਦਾ ਹੈ ਕਿ ਸਾਨੂੰ ਮਾਰਚ ਦੇ ਮਹੀਨੇ ਦਾ ਇੰਤਜ਼ਾਰ ਸ਼ਾਇਦ ਨਾ ਹੀ ਕਰਨਾ ਪਵੇ ਅਤੇ ਵੈਕਸੀਨ ਦੇਣ ਦਾ ਕੰਮ ਇਸ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਜਾਵੇ।

Install Punjabi Akhbar App

Install
×