COVID-19 ਟੀਕੇ ਮੁਫਤ ਅਤੇ 12 ਸਾਲਾਂ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਲਈ ਉਪਲਬਧ

COVID-19 ਮਹਾਂਮਾਰੀ ਨੇ ਆਸਟਰੇਲੀਆ ਵਿੱਚ ਹਰ ਕਿਸੇ ਲਈ ਬਹੁਤ ਸਾਰੀਆਂ ਚੁਣੌਤੀਆਂ ਲਿਆਂਦੀਆਂ ਹਨ। ਆਪਣੇ ਆਪ ਨੂੰ, ਆਪਣੇ ਪਰਿਵਾਰ ਅਤੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਲਈ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਦਗੀ ਵਿੱਚ ਤਬਦੀਲੀਆਂ ਕਰਨੀਆਂ ਪਈਆਂ। ਟੀਕਾਕਰਣ ਉਨ੍ਹਾਂ ਚੀਜ਼ਾਂ ਵੱਲ ਵਾਪਸ ਜਾਣ ਲਈ ਇੱਕ ਮਹੱਤਵਪੂਰਣ ਕਦਮ ਹੈ ਜੋ ਅਸੀਂ ਕਰਨਾ ਪਸੰਦ ਕਰਦੇ ਹਾਂ।

ਆਸਟ੍ਰੇਲੀਆ ਵਿੱਚ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਭਾਗ ਲੈਣ ਵਾਲੀਆਂ ਫਾਰਮੇਸੀਆਂ, ਡਾਕਟਰਾਂ ਦੇ ਕਲੀਨਿਕਾਂ ਅਤੇ ਸਰਕਾਰੀ ਕਲੀਨਿਕਾਂ ਵਿੱਚ ਮੁਫਤ COVID-19 ਟੀਕਾ ਲਗਾਇਆ ਜਾ ਸਕਦਾ ਹੈ। ਇਹ ਪਤਾ ਲਗਾਉਣ ਲਈ ਪੜ੍ਹੋ ਕਿ ਤੁਸੀਂ ਆਪਣੀ ਭਾਸ਼ਾ ਵਿੱਚ COVID-19 ਦੇ ਟੀਕੇ ਬਾਰੇ ਜਾਣਕਾਰੀ ਕਿੱਥੋਂ ਪ੍ਰਾਪਤ ਕਰ ਸਕਦੇ ਹੋ, ਅਤੇ ਆਪਣੇ COVID-19 ਟੀਕੇ ਨੂੰ ਕਿਵੇਂ ਬੁੱਕ ਕਰ ਸਕਦੇ ਹੋ, ਚਾਹੇ ਤੁਹਾਡੇ ਕੋਲ ਮੈਡੀਕੇਅਰ ਕਾਰਡ ਨਾ ਵੀ ਹੋਵੇ।

ਆਸਟ੍ਰੇਲੀਆ ਦੇ ਲੋਕਾਂ ਲਈ ਸਿਫਾਰਸ਼ ਕੀਤੇ ਟੀਕੇ ਅਤੇ ਉਹਨਾਂ ਦੀਆਂ ਖੁਰਾਕਾਂ ਜੋ ਦੂਜੇ ਦੇਸ਼ਾਂ ਵਿੱਚ ਚੱਲ ਰਹੀਆਂ ਹਨ, ਉਸ ਤੋਂ ਵੱਖਰੀਆਂ ਹੋ ਸਕਦੀਆਂ ਹਨ। ਇਹ ਖਾਸ ਕਰਕੇ ਮਹੱਤਵਪੂਰਨ ਹੈ ਕਿ ਆਸਟਰੇਲੀਆ ਵਿੱਚ ਰਹਿਣ ਵਾਲਾ ਹਰ ਕੋਈ ਆਸਟਰੇਲੀਆ ਦੇ ਸਿਹਤ ਮਾਹਰਾਂ ਦੁਆਰਾ ਦਿੱਤੀ ਗਈ ਸਿਹਤ ਸਲਾਹ ਦੀ ਪਾਲਣਾ ਕਰੇ।

ਅਨੁਵਾਦ ਕੀਤੇ ਗਏ COVID-19 ਦੇ ਸਰੋਤਾਂ ਤੱਕ ਪਹੁੰਚ

ਜੇ ਤੁਸੀਂ ਆਪਣੀ ਭਾਸ਼ਾ ਵਿੱਚ COVID-19 ਟੀਕਿਆਂ ਬਾਰੇ ਜਾਣਕਾਰੀ ਚਾਹੁੰਦੇ ਹੋ, ਤਾਂ australia.gov.au ਵੈਬਸਾਈਟ ‘ਤੇ ਜਾਉ। ਤੁਹਾਨੂੰ ਸਿਰਫ “information in your language” (ਆਪਣੀ ਭਾਸ਼ਾ ਵਿੱਚ ਜਾਣਕਾਰੀ) ਤੇ ਕਲਿੱਕ ਕਰਨ ਦੀ ਜ਼ਰੂਰਤ ਹੈ ਅਤੇ ਉਪਲਬਧ 63 ਭਾਸ਼ਾਵਾਂ ਵਿੱਚੋਂ ਪੰਜਾਬੀ ਚੁਨਣ ਦੀ।

COVID-19 ਦਾ ਟੀਕਾ ਕਿਵੇਂ ਲਗਵਾਈਏ, ਚਾਹੇ ਤੁਹਾਡੇ ਕੋਲ ਮੈਡੀਕੇਅਰ ਕਾਰਡ ਨਹੀਂ ਹੈ:

COVID-19 ਦਾ ਟੀਕਾਕਰਣ ਆਸਟ੍ਰੇਲੀਆ ਵਿੱਚ ਹਰੇਕ ਲਈ ਮੁਫਤ ਹੈ, ਭਾਵੇਂ ਤੁਸੀਂ ਆਸਟਰੇਲੀਆ ਦੇ ਨਾਗਰਿਕ ਜਾਂ ਸਥਾਈ ਨਿਵਾਸੀ ਨਾ ਹੋਵੋ। ਇਸ ਵਿੱਚ ਮੈਡੀਕੇਅਰ ਕਾਰਡ ਤੋਂ ਬਿਨਾਂ ਲੋਕ, ਵਿਦੇਸ਼ੀ ਸੈਲਾਨੀ, ਅੰਤਰਰਾਸ਼ਟਰੀ ਵਿਦਿਆਰਥੀ, ਪ੍ਰਵਾਸੀ ਕਾਮੇ ਅਤੇ ਸ਼ਰਣ ਮੰਗਣ ਵਾਲੇ ਸ਼ਾਮਲ ਹਨ। ਆਸਟ੍ਰੇਲੀਆ ਵਿੱਚ 12 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹਰ ਕੋਈ ਹੁਣ ਆਪਣਾ ਟੀਕਾਕਰਣ ਬੁੱਕ ਕਰਵਾ ਸਕਦਾ ਹੈ।

ਤੁਸੀਂ COVID-19 ਦਾ ਟੀਕਾਕਰਣ ਇੱਥੋਂ ਕਰਵਾ ਸਕਦੇ ਹੋ:

 • ਰਾਸ਼ਟਰਮੰਡਲ ਟੀਕਾਕਰਣ ਕਲੀਨਿਕ
 • ਹਿੱਸਾ ਲੈਣ ਵਾਲੇ ਆਮ ਕਲੀਨਿਕ
 • ਆਦਿਵਾਸੀ ਨਿਯੰਤ੍ਰਿਤ ਭਾਈਚਾਰਕ ਸਿਹਤ ਸੇਵਾਵਾਂ
 • ਰਾਜ ਅਤੇ ਕੇਂਦਰੀ ਪ੍ਰਦੇਸ਼ ਟੀਕਾਕਰਣ ਕਲੀਨਿਕ, ਅਤੇ
 • ਹਿੱਸਾ ਲੈਣ ਵਾਲੀਆਂ ਫਾਰਮੇਸੀਆਂ।

ਜੇ ਤੁਸੀਂ ਆਸਟਰੇਲੀਆ ਵਿੱਚ ਰਹਿੰਦੇ ਇੱਕ ਵਿਦੇਸ਼ੀ ਸੈਲਾਨੀ ਹੋ, ਇੱਕ ਅੰਤਰਰਾਸ਼ਟਰੀ ਵਿਦਿਆਰਥੀ ਜਾਂ ਕੋਈ ਵੀ ਹੋ ਜਿਸ ਕੋਲ ਆਸਟ੍ਰੇਲੀਆ ਦੀ ਨਾਗਰਿਕਤਾ ਨਹੀਂ ਹੈ ਜਾਂ ਸਥਾਈ ਨਿਵਾਸੀ ਨਹੀਂ ਹੋ, ਤਾਂ ਤੁਸੀਂ ਮੈਡੀਕੇਅਰ ਲਾਭ ਲੈਣ ਦੇ ਯੋਗ ਨਹੀਂ ਹੋ। ਪਰ ਇਹ ਤੁਹਾਨੂੰ ਟੀਕਾਕਰਣ ਕਰਵਾਉਣ ਤੋਂ ਨਹੀਂ ਰੋਕਦਾ।

ਮੁਫਤ COVID-19 ਟੀਕਾਕਰਣ ਪ੍ਰਾਪਤ ਕਰਨ ਲਈ ਤੁਹਾਨੂੰ ਮੈਡੀਕੇਅਰ ਦੇ ਯੋਗ ਹੋਣ ਜਾਂ ਇਸ ਲਈ ਨਾਮ ਦਰਜ ਕਰਵਾਉਣ ਦੀ ਜ਼ਰੂਰਤ ਨਹੀਂ ਹੈ।

ਜੇ ਤੁਹਾਡੇ ਕੋਲ ਮੈਡੀਕੇਅਰ ਕਾਰਡ ਨਹੀਂ ਹੈ, ਤਾਂ ਤੁਸੀਂ ਆਪਣਾ ਮੁਫਤ ਟੀਕਾਕਰਣ ਇੱਥੋਂ ਕਰਵਾ ਸਕਦੇ ਹੋ:

 • ਰਾਸ਼ਟਰਮੰਡਲ ਟੀਕਾਕਰਣ ਕਲੀਨਿਕ
 • ਰਾਜ ਅਤੇ ਕੇਂਦਰੀ ਪ੍ਰਦੇਸ਼ ਟੀਕਾਕਰਣ ਕਲੀਨਿਕ, ਅਤੇ
 • ਹਿੱਸਾ ਲੈਣ ਵਾਲੀਆਂ ਫਾਰਮੇਸੀਆਂ।

ਆਪਣੇ ਨਜ਼ਦੀਕੀ ਟੀਕਾਕਰਣ ਕਲੀਨਿਕ ਨੂੰ ਲੱਭਣ ਅਤੇ ਆਪਣਾ ਟੀਕਾਕਰਣ ਬੁੱਕ ਕਰਨ ਲਈ australia.gov.au ਲਿੰਕ ਦੀ ਵਰਤੋਂ ਕਰੋ। ਜੇ ਤੁਹਾਨੂੰ ਆਪਨੀ ਟੀਕਾਕਰਣ ਅਪੌਇੰਟਮੈਂਟ ਵੇਲੇ ਫ਼ੋਨ ਜਾਂ ਉਸੇ ਜਗ੍ਹਾ ਤੇ ਦੁਭਾਸ਼ੀਏ ਦੀ ਲੋੜ ਹੈ, ਤਾਂ ਅਨੁਵਾਦ ਅਤੇ ਦੁਭਾਸ਼ੀਆ ਸੇਵਾ ਨੂੰ 131 450 ‘ਤੇ ਫ਼ੋਨ ਕਰੋ।

ਆਪਣੇ COVID-19 ਟੀਕਾਕਰਣ ਦਾ ਸਬੂਤ ਹਾਸਲ ਕਰਨਾ

ਤੁਸੀਂ ਆਪਣੇ ਟੀਕਾਕਰਣ ਦੇ ਵੇਰਵਿਆਂ ਤੱਕ ਪਹੁੰਚ ਕਰ ਸਕਦੇ ਹੋ:

 • ਆਨਲਾਈਨ, ਆਪਣਾ ਖੁਦ ਦਾ ਮਾਈ ਗੌਵ (myGov) ਖਾਤਾ ਸਥਾਪਤ ਕਰਕੇ ਅਤੇ ਫਿਰ ਆਪਣੇ ਮੈਡੀਕੇਅਰ ਖਾਤੇ ਵਿਚ ਜਾ ਕੇ, ਜਾਂ
 • ਐਕਸਪ੍ਰੈਸ ਪਲੱਸ ਮੈਡੀਕੇਅਰ ਐਪ (Express Plus Medicare app) ਦੇ ਰਾਹੀਂ।

ਜੇ ਤੁਹਾਡੇ ਕੋਲ ਮੈਡੀਕੇਅਰ ਕਾਰਡ ਨਹੀਂ ਹੈ, ਜਾਂ myGov ਖਾਤੇ ਤੱਕ ਪਹੁੰਚ ਨਹੀਂ ਹੈ, ਤਾਂ ਤੁਸੀਂ ਆਪਣੇ ਟੀਕਾਕਰਣ ਦੇ ਵੇਰਵਿਆਂ ਨੂੰ ਇਸ ਤਰ੍ਹਾਂ ਲੈ ਸਕਦੇ ਹੋ:

 • ਤੁਹਾਡੀ ਟੀਕਾਕਰਣ ਕਰਨ ਵਾਲੀ ਸੰਸਥਾ ਨੂੰ ਆਪਣੇ ਲਈ ਇੱਕ ਕਾਪੀ ਛਾਪਣ ਲਈ ਕਹਿ ਸਕਦੇ ਹੋ, ਜਾਂ
 • ਆਸਟ੍ਰੇਲੀਅਨ ਇਮਯੂਨਾਈਜ਼ੇਸ਼ਨ ਰਜਿਸਟਰ ਦੀ ਪੁੱਛਗਿੱਛ ਵਾਲੀ ਲਾਈਨ’ 1800 653 809 (ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ) ‘ਤੇ  ਫ਼ੋਨ ਕਰਕੇ ਅਤੇ ਉਨ੍ਹਾਂ ਨੂੰ ਡਾਕ ਰਾਹੀਂ ਤੁਹਾਨੂੰ ਆਪਣਾ ਬਿਉਰਾ ਭੇਜਣ ਲਈ ਕਹਿ ਸਕਦੇ ਹੋ। ਚਿੱਠੀ ਰਾਹੀਂ ਪਹੁੰਚਣ ਵਿੱਚ 14 ਦਿਨ ਲੱਗ ਸਕਦੇ ਹਨ। ਦੁਭਾਸ਼ੀਆ ਸੇਵਾਵਾਂ ਲਈ ਕਿਰਪਾ ਕਰਕੇ 131 450 ‘ਤੇ ਫ਼ੋਨ ਕਰੋ।

ਆਪਣੇ COVID-19 ਦੇ ਟੀਕਿਆਂ ਦਾ ਸਬੂਤ ਕਿਵੇਂ ਹਾਸਲ ਕਰਨਾ ਹੈ ਇਸ ਬਾਰੇ ਵਧੇਰੇ ਜਾਣਕਾਰੀ ਲਈ, ਸਰਵਿਸਿਜ਼ ਆਸਟ੍ਰੇਲੀਆ ਐਪ (Services Australia app) ਵੇਖੋ।

COVID-19 ਟੀਕਾਕਰਣ ਦੀ ਜਾਣਕਾਰੀ ਲਈ, australia.gov.au ਵੈਬਸਾਈਟ ‘ਤੇ ਜਾਉ ਜਾਂ 1800 020 080 ‘ਤੇ ਫ਼ੋਨ ਕਰੋ। ਦੁਭਾਸ਼ੀਆ ਸੇਵਾਵਾਂ ਲਈ,131 450 ‘ਤੇ ਫ਼ੋਨ ਕਰੋ।

(ਆਸਟਰੇਲੀਆ ਦੀ ਸਰਕਾਰ, ਕੈਨਬਰਾ ਦੁਆਰਾ ਅਧਿਕਾਰਤ)

Install Punjabi Akhbar App

Install
×