ਕੋਵਿਡ ਸੇਫ ਯਾਤਰਾ ਸਬੰਧ ਜਾਣਕਾਰੀ ਹੁਣ ਓਪਲ ਐਪ ਤੇ ਉਪਲੱਭਧ

ਨਿਊ ਸਾਊਥ ਵੇਲਜ਼ ਸਰਕਾਰ ਨੇ ਜਨਤਕ ਸਿਹਤ ਦੇ ਮੱਦੇਨਜ਼ਰ, ਸਿਡਨੀ ਦੀਆਂ ਟ੍ਰੇਨਾਂ ਅਤੇ ਮੈਟਰੋ ਉਪਰ ਯਾਤਰਾਵਾਂ ਕਰਨ ਵਾਲੇ ਯਾਤਰੀਆਂ ਲਈ ਕੋਵਿਡ ਸੇਫ ਯਾਤਰਾ ਦੀਆਂ ਜਾਣਕਾਰੀਆਂ ਹੁਣ ਓਪਲ ਐਪ ਉਪਰ ਉਪਲੱਭਧ ਕਰਵਾ ਦਿੱਤੀਆਂ ਹਨ। ਸੜਕ ਪਰਿਵਰਹਨ ਮੰਤਰੀ ਐਂਡ੍ਰਿਊਜ਼ ਕਨਸਟੈਂਸ ਨੇ ਇਸ ਬਾਬਤ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਐਪ ਦੁਆਰਾ ਹੁਣ ਯਾਤਰੀ ਕੋਵਿਡ-19 ਨਾਲ ਸਬੰਧਤ ਹਰ ਤਰਾ੍ਹਂ ਦੀ ਜਾਣਕਾਰੀ ਦੇ ਨਾਲ ਨਾਲ ਗੱਡੀਆਂ ਬਾਰੇ ਵੀ ਸਮੁੱਚੀ ਜਾਣਕਾਰੀ ਲੈ ਸਕਣਗੇ ਅਤੇ ਆਪਣੀਆਂ ਯਾਤਰਾਵਾਂ ਨੂੰ ਸਹੀ ਤਰੀਕੇ ਨਾਲ ਕਰਮਬੱਧ ਵੀ ਕਰ ਸਕਣਗੇ। ਇਸ ਵਾਸਤੇ ਸਰਕਾਰ ਨੇ ਐਮੇਜ਼ੋਨ ਵੈਬ ਸਰਵਿਸਿਜ਼ (AWS) ਨਾਲ ਵੀ ਇਕਰਾਰ ਕੀਤਾ ਹੈ ਅਤੇ ਐਮੇਜ਼ੋਨ ਦੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਜਨਤਕ ਸੇਵਾਵਾਂ ਦੇ ਡਾਇਰੈਕਟਰ ਲੇਨ ਰੌਜ਼ ਨੇ ਕਿਹਾ ਹੈ ਕਿ ਇਸ ਐਪ ਦੁਆਰਾ ਕੋਵਿਡ-19 ਦੇ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਨਿਯਤ ਸਮਾਜਿਕ ਦੂਰੀਆਂ ਵੀ ਬਣਾ ਕੇ ਰੱਖੀਆਂ ਜਾ ਸਕਦੀਆਂ ਹਨ।
ઠਉਕਤ ਐਪ ਨੂੰ ਬਣਾਉਣ ਵਾਲੇ ਰਪਰਟ ਹੈਨਸਨ ਨੇ ਕਿਹਾ ਕਿ ਇਹ ਐਪ ਆਪਣੇ ਆਪ ਵਿੱਚ ਨਿਵੇਕਲੀ ਅਤੇ ਆਧੁਨਿਕ ਸੁਵਿਧਾਵਾਂ ਅਤੇ ਜਾਣਕਾਰੀ ਨਾਲ ਲੈਸ ਹੈ ਅਤੇ ਇਸ ਦਾ ਲੋਕ ਭਰਪੂਰ ਲਾਭ ਉਠਾ ਸਕਣਗੇ।
ਜ਼ਿਆਦਾ ਜਾਣਕਾਰੀ https://transportnsw.info/covidsafe-travel-notifications ਉਪਰ ਵਿਜ਼ਿਟ ਕਰਕੇ ਲਈ ਜਾ ਸਕਦੀ ਹੈ।

Install Punjabi Akhbar App

Install
×