ਕੈਨੇਡਾ ਦੀ ਫਲਾਈਟ ਲੈਣ ਸਮੇਂ 72 ਘੰਟੇ ਦੇ ਅੰਦਰ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ

ਟੈਸਟ ਦੀ ਰਿਪੋਰਟ ਹੋਣੀ ਚਾਹੀਦੀ ਹੈ ਨੈਗੇਟਿਵ

ਨਿਊਯਾਰਕ/ ਟੋਰਾਟੋ —ਭਾਰਤ ਤੋਂ ਕੈਨੇਡਾ ਫਲਾਈਟ ਚੜ੍ਹਨੇ ਤੋਂ ਪਹਿਲਾਂ ਯਾਤਰੀ ਕੋਲ 72 ਘੰਟੇ (ਤਿੰਨ ਦਿਨ) ਦੇ ਅੰਦਰ ਕੋਵਿੰਡ -19 ਕੋਰੋਨਾ  ਦਾ ਟੈਸਟ ਕਰਵਾਇਆ ਹੋਣਾ ਜਰੂਰੀ ਹੈ ,ਇਹ ਟੈਸਟ PCR ਜਾਂ LAMP ਹੋਣਾ ਚਾਹੀਦਾ ਹੈ ਅਤੇ ਟੈਸਟ ਦੀ ਰਿਪੋਰਟ ਨੈਗੇਟਿਵ ਹੋਣੀ ਚਾਹੀਦੀ ਹੈ, ਇਹ ਟੈਸਟ ਕਿਤੇ ਵੀ ਕਰਵਾਇਆ ਗਿਆ ਹੋ ਸਕਦਾ ਹੈ ਪਰ ਸ਼ਰਤ ਇਹ ਹੈ ਕਿ ਇਹ ਟੈਸਟ 72 ਘੰਟੇ ਤੋਂ ਪੁਰਾਣਾ ਨਾ ਹੋਵੇ, ਦੂਜਾ ਇਹ ਟੈਸਟ ਸਰਕਾਰ ਵੱਲੋਂ ਜਾਂ ਕਿਸੇ ਅਧਿਕਾਰਕ ਸੰਸਥਾ ਤੋਂ ਮਾਨਤਾ ਪ੍ਰਾਪਤ ਏਜੰਸੀ ਤੋਂ ਕਰਵਾਇਆ ਗਿਆ ਹੋਵੇ ਤੇ ਤੀਜਾ ਇਸਦੀ ਵਰਤੋਂ ਅੰਤਰਰਾਸ਼ਟਰੀ ਟਰੈਵਲ ਲਈ ਕਰਨ ਦੀ ਇਜਾਜ਼ਤ ਹੋਵੇ । ਏਅਰਪੋਰਟ ਤੇ ਟੈਸਟ ਕਰਵਾਉਣ ਲਈ ਉਸ ਵੇਲੇ ਹੀ ਆਖਿਆ ਜਾਵੇਗਾ ਜਦੋਂ ਤੁਹਾਡੀ ਟੈਸਟ ਰਿਪੋਰਟ 72 ਘੰਟੇ ਤੋਂ ਵੱਧ ਪੁਰਾਣੀ ਹੋਵੇਗੀ ਜਾਂ ਟੇਸਟ ਕਿਸੇ ਮਾਨਤਾ ਪ੍ਰਾਪਤ ਏਜੰਸੀ ਤੋਂ ਕਰਵਾਇਆ ਗਿਆ ਨਹੀਂ ਹੋਵੇਗਾ ।

Install Punjabi Akhbar App

Install
×