ਕ੍ਰਿਸਮਿਸ ਉਪਰ ਦੁਕਾਨਦਾਰਾਂ ਅਤੇ ਸ਼ਾਪਿੰਗ ਸੈਂਟਰਾਂ ਨੂੰ ‘ਕੋਵਿਡ ਸੁਰੱਖਿਅਤ’ ਰੱਖਣ ਲਈ ਉਪਰਾਲੇ

ਸਬੰਧਤ ਵਿਭਾਗਾਂ ਦੇ ਮੰਤਰੀ ਸ੍ਰੀ ਕੈਵਿਨ ਐਂਡਰਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, ਨਿਊ ਸਾਊਥ ਵੇਲਜ਼ ਅੰਦਰ ਆਉਣ ਵਾਲੇ ਕ੍ਰਿਸਮਿਸ ਦੇ ਤਿਉਹਾਰ ਸਮੇਂ ਸ਼ਾਂਪਿੰਗ ਸੈਂਟਰਾਂ ਅਤੇ ਹੋਰ ਦੁਕਾਨਦਾਰਾਂ ਨੂੰ ‘ਕੋਵਿਡ-ਸੇਫ’ ਰੱਖਣ ਵਾਸਤੇ ਸਰਕਾਰ ਅਤੇ ਪ੍ਰਸ਼ਾਸਨ ਹਰ ਤਰ੍ਹਾਂ ਦੇ ਉਪਰਾਲੇ ਕਰ ਰਿਹਾ ਹੈ ਅਤੇ ਇਸ ਵਾਸਤੇ ਜਿਹੜੇ ਸੇਫ-ਵਰਕ ਇੰਸਪੈਕਟਰ ਨਿਯੁੱਕਤ ਕੀਤੇ ਗਏ ਹਨ ਉਹ ਕਿਸੇ ਵੀ ਦੁਕਾਨ ਜਾਂ ਸ਼ਾਪਿੰਗ ਸੈਂਟਰ ਉਪਰ ਗੇੜਾ ਲਾਉਂਦੇ ਰਹਿ ਸਕਦੇ ਹਨ ਅਤੇ ਉਹ ਆਪਣੇ ਵਿਜ਼ਿਟ ਦੌਰਾਨ ਇਹ ਪੱਕਾ ਕਰਨਗੇ ਕਿ ਅਜਿਹੀਆਂ ਥਾਵਾਂ ਕੋਵਿਡ-ਸੇਫ ਹਨ ਜਾਂ ਨਹੀਂ ਕਿਉਂਕਿ ਕ੍ਰਿਸਮਿਸ ਦੇ ਮੌਕੇ ਤੇ ਹਰ ਕੋਈ ਹੀ ਆਪਣੇ ਘਰੋਂ ਬਾਹਰ ਨਿਕਲਦਾ ਹੈ ਅਤੇ ਖਰੀਦਦਾਰੀ ਕਰਦਾ ਹੈ, ਰੈਸਟੌਰੈਂਟਾਂ ਆਦਿ ਵਿੱਚ ਖਾਣੇ ਖਾਂਦਾ ਹੈ ਅਤੇ ਹੋਰ ਮਨੋਰੰਜਨ ਦੀਆਂ ਥਾਵਾਂ ਉਪਰ ਵੀ ਲੋਕ ਜਾਂਦੇ ਹੀ ਰਹਿੰਦੇ ਹਨ। ਉਨ੍ਹਾਂ ਇਹ ਵੀ ਕਿਹਾ ਅਗਲੇ ਪੰਦਰ੍ਹਵਾੜੇ ਦੌਰਾਨ ਸੇਫ-ਵਰਕ ਇੰਸਪੈਟਰ ਮੁਸਤੈਦ ਰਹਿਣਗੇ ਅਤੇ ਅਜਿਹੀਆਂ ਭੀੜ ਵਾਲੀਆਂ ਥਾਵਾਂ ਉਪਰ ਮੌਕਿਆਂ ਦੇ ਜਾਇਜ਼ੇ ਲੈੇਂਦੇ ਰਹਿਣਗੇ ਕਿ ਸਮਾਜਿਕ ਦੂਰੀ ਕਿੱਥੇ-ਕਿੱਕੇ, ਕਿੰਨੀ-ਕਿੰਨੀ ਅਤੇ ਕਿਹੋ ਜਿਹੇ ਮਾਪਦੰਢਾਂ ਨਾਲ ਇਸਤੇਮਾਲ ਹੋ ਰਹੀ ਹੈ। ਕਿਉਂਕਿ ਹਾਲ ਦੀ ਘੜੀ ਕੋਵਿਡ ਤੋਂ ਸੁਰੱਖਿਅਤ ਰਹਿਣ ਵਾਸਤੇ ਇਹੀ ਇੱਕੋ ਇੱਕ ਅਚੂਕ ਬਾਣ ਹੈ ਅਤੇ ਇਸ ਦਾ ਇਸਤੇਮਾਲ ਹਰ ਇੱਕ ਨੂੰ ਕਰਨਾ ਜ਼ਰੂਰੀ ਹੈ। ਇਸ ਵਾਸਤੇ ਸੇਫ-ਵਰਕਰਜ਼ ਹਰ ਇੱਕ ਥਾਵਾਂ ਉਪਰ ਇਹ ਪੜਤਾਲ ਕਰਦੇ ਰਹਿਣਗੇ ਕਿ: ਨਿਊ ਸਾਊਥ ਵੇਲਜ਼ ਸਰਕਾਰ ਦਾ ਨਮਾਂਕਿਤ ਕੋਵਿਡ-ਸੇਫਟੀ ਪਲਾਨ ਉਕਤ ਥਾਂ ਉਪਰ ਸਥਪਿਤ ਕੀਤਾ ਗਿਆ ਹੈ; ਸਮਾਜਿਕ ਸਰੀਰਿਕ ਦੂਰੀ ਦੀ ਪਾਲਣਾ ਕੀਤੀ ਜਾ ਰਹੀ ਹੈ; ਉਪਯੁਕਤ ਹਾਈਜੈਨਿਕ ਕਿਰਿਆਵਾਂ ਹੋ ਰਹੀਆਂ ਹਨ; ਸਾਫ ਸਫਾਈ ਦਾ ਧਿਆਨ ਰੱਖਿਆ ਜਾ ਰਿਹਾ ਹੈ; ਜੇਕਰ ਕਿਸੇ ਥਾਂ ਉਪਰ ਕੋਵਿਡ-19 ਦਾ ਹਮਲਾ ਹੋ ਹੀ ਜਾਂਦਾ ਹੈ ਤਾਂ ਫੇਰ ਉਸਦੇ ਬਚਾਉ ਲਈ ਹੋਣ ਵਾਲੀਆਂ ਕਿਰਿਆਵਾਂ ਆਦਿ; ਹਰ ਆਉਣ ਜਾਉਣ ਵਾਲੇ ਦਾ ਡਾਟਾ ਦੀ ਸਾਂਭ ਸੰਭਾਲ ਅਤੇ ਉਸ ਡਾਟਾ ਦਾ ਉਪਯੁਕਤ ਇਸਤੇਮਾਲ, ਆਦਿ। ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ nsw.gov.au ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×