ਦੱਖਣੀ ਆਸਟ੍ਰੇਲੀਆ ਵਿੱਚ ਕੋਵਿਡ ਸੇਫ ਚੈਕ-ਇਨ ਸਿਸਟਮ ਦੀ ਸ਼ੁਰੂਆਤ

ਪ੍ਰੀਮੀਅਰ ਸਟੀਵਨ ਮਾਰਸ਼ਲ ਵੱਲੋਂ ਪ੍ਰਾਪਤ ਜਾਣਕਾਰੀ ਮੁਤਾਬਿਕ, ਰਾਜ ਅੰਦਰ ਹੁਣ ਇੱਕ ‘ਕੋਵਿਡ ਸੇਫ ਚੈਕ-ਇਨ ਸਿਸਟਮ’ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਸ ਦੇ ਤਹਿਤ ਬਾਹਰ ਤੋਂ ਆਉਣ ਵਾਲੇ ਵਿਅਕਤੀਆਂ ਲਈ ਇਹ ਕੋਵਿਡ-19 ਦੇ ਅਹਿਤਿਆਦਨ ਟੈਸਟ ਲਈ ਬਹੁਤ ਹੀ ਫਾਇਦੇਮੰਦ ਹੈ ਅਤੇ ਸਮਾਂ ਬਚਾਊ ਵੀ ਹੈ। ਉਨ੍ਹਾਂ ਕਿਹਾ ਕਿ 253 ਦਿਨਾਂ ਤੋਂ ਬਾਅਦ ਹੁਣ ਵਿਕਟੋਰੀਆ ਨਾਲ ਰਾਜ ਦੇ ਬਾਰਡਰ ਖੋਲ੍ਹ ਦਿੱਤੇ ਗਏ ਹਨ ਅਤੇ ਵਿਛੜੇ ਪਰਵਾਰ ਅਤੇ ਦੋਸਤ-ਮਿੱਤਰ ਮੁੜ੍ਹ ਤੋਂ ਆਪਸ ਵਿੱਚ ਮਿਲਣ ਲੱਗੇ ਹਨ ਅਤੇ ਆਪਣੇ ਕੰਮਾਂ ਕਾਜਾਂ ਉਪਰ ਵੀ ਲੋਕ ਵਾਪਿਸ ਪਰਤ ਰਹੇ ਹਨ। ਆਉਣ ਵਾਲੇ ਕ੍ਰਿਸਮਿਸ ਦੇ ਤਿਉਹਾਰ ਲਈ ਇਹ ਸਮਾਂ ਬਹੁਤ ਮਹੱਤਵਪੂਰਨ ਬਣ ਗਿਆ ਹੈ ਅਤੇ ਹਰ ਕੋਈ ਚਾਹੁੰਦਾ ਹੈ ਕਿ ਉਹ ਆਪਣੀ ਸਿਹਤ ਨੂੰ ਸੁਰੱਖਿਅਤ ਰੱਖਦਿਆਂ ਪੂਰਾ ਮਨੋਰੰਜਨ ਦਾ ਆਨੰਦ ਵੀ ਮਾਣੇ। ਉਕਤ ਚੈਕ ਇਨ ਸਿਸਟਮ ਇਸੇ ਲਈ ਬਣਾਇਆ ਗਿਆ ਹੈ ਕਿਉਂਕਿ ਹਰ ਕੋਈ ਜਾਣਦਾ ਹੈ ਕਿ ਬਚਾਉ ਵਿੱਚ ਹੀ ਬਚਾਉ ਹੈ ਅਤੇ ਕਿਸੇ ਕਰੋਨਾ ਨਾਲ ਸਥਾਪਿਤ ਵਿਅਕਤੀ ਨੂੰ, ਕਿਸੇ ਥਾਂ ਅੰਦਰ, ਆਮ ਤੌਰ ਤੇ ਚੈਕ ਇਨ ਕਰਨ ਲਈ ਤਾਂ ਭਾਵੇਂ ਇੱਕ ਮਿਨਟ ਵੀ ਨਾ ਲੱਗੇ ਪਰੰਤੂ ਵਿਸ਼ਾਣੂ ਦੇ ਫੈਲ ਜਾਣ ਕਾਰਨ ਜਿਹੜੇ ਕਲਸਟਰ ਪੈਦਾ ਹੋ ਜਾਂਦੇ ਹਨ, ਫੇਰ ਉਨ੍ਹਾਂ ਉਪਰ ਕਾਬੂ ਪਾਉਣ ਵਿੱਚ ਜਿਹੜਾ ਸਮਾਂ ਲੱਗਦਾ ਹੈ -ਉਹ ਆਪਾਂ ਸਾਰੇ ਜਾਣਦੇ ਹੀ ਹਾਂ ਅਤੇ ਇਸ ਦੌਰਾਨ ਕਈ ਕੀਮਤੀ ਜਾਨਾਂ ਵੀ ਦਾਉ ਤੇ ਲੱਗ ਜਾਂਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ -ਗੂਗਲ ਪਲੇ ਸਟੋਰ ਤੋਂ (mySA GOV) ਐਪ ਡਾਊਨਲੋਡ ਕਰ ਲਈ ਜਾਵੇ ਅਤੇ ਆਪਣੇ ਮੋਬਾਇਲਾਂ ਅੰਦਰ ਇਸਨੂੰ ਇੰਸਟਾਲ ਕੀਤਾ ਜਾਵੇ; ਜੇ ਤੁਸੀਂ ਪਹਿਲਾਂ ਤੋਂ ਹੀ ਇਸ ਐਪ ਦੇ ਧਾਰਕ ਹੋ ਤਾਂ ਇਸਨੂੰ ਨਵੇਂ ਵਰਜਨ ਨਾਲ ਅਪਡੇਟ ਕਰ ਲਵੋ; ਇਸ ਐਪ ਦੇ ਜ਼ਰੀਏ ਕਿਉ ਆਰ ਕੋਡ ਨੂੰ ਸਕੈਨ ਕਰਕੇ ਜਾਣਕਾਰੀਆਂ ਦਾ ਆਦਾਨ ਪ੍ਰਦਾਨ ਕੀਤਾ ਜਾ ਸਕਦਾ ਹੈ; ਇਸ ਵਿੱਚ (ਤੁਹਾਡੇ ਕੰਮ ਕਾਜ ਜਾਂ ਸਥਾਨਾਂ ਬਾਰੇ) ਸੀਮਿਤ ਜਾਣਕਾਰੀ ਦੇਣੀ ਹੁੰਦੀ ਹੈ; ਇਸ ਰਾਹੀਂ ਇਕੱਠਾ ਕੀਤਾ ਗਿਆ ਡਾਟਾ 28 ਦਿਨਾਂ ਤੱਕ ਸੁਰੱਖਿਅਤ ਰਹਿੰਦਾ ਹੈ; ਸਿਹਤ ਅਧਿਕਾਰੀਆਂ ਦੀ ਜ਼ਦ ਅੰਦਰ ਹੀ ਆਹ ਡਾਟਾ ਹੁੰਦਾ ਹੈ ਅਤੇ ਕੰਟੈਕਟਕ ਟ੍ਰੇਸਿੰਗ ਦੇ ਅਧੀਨ ਆਉਂਦਾ ਹੈ; ਜ਼ਿਆਦਾ ਜਾਣਕਾਰੀ ਲਈ www.covid-19.sa.gov.au/business-and-work/covid-safe-check-in ਉਪਰ ਵਿਜ਼ਿਟ ਕਰੋ। ਕੋਵਿਡ ਸੇਫ ਚੈਕ ਇਨ ਸਿਸਟਮ ਅਧੀਨ ਸਾਰੇ ਕੈਫੇ, ਰੈਸਟੋਰੈਂਟ ਅਤੇ ਪੱਬ, ਸਿਹਤ-ਕਸਰਤ ਕੇਂਦਰ, ਮਨੋਰੰਜਕ ਅਦਾਰੇ, ਵਿਆਹ-ਸ਼ਾਦੀਆਂ ਅਤੇ ਜਾਂ ਫੇਰ ਅੰਤਿਮ-ਸੰਸਕਾਰਾਂ ਦੇ ਸਮੇਂ ਦੇ ਇਕੱਠ, ਆਦਿ ਸਭ ਆਉਂਦੇ ਹਨ।

Install Punjabi Akhbar App

Install
×