
(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) ਬੀਤੇ ਇੱਕ ਮਹੀਨੇ ਦੌਰਾਨ ਆਸਟ੍ਰੇਲੀਆ ਸਰਕਾਰ ਵੱਲੋਂ ਜਾਰੀ ਕੀਤੀ ਗਈ ‘ਸੇਫ ਕੋਵਿਡ ਐਪ’ ਨੇ ਬੇਸ਼ੱਕ ਕੋਈ ਇੱਕ ਵੀ ਕੋਵਿਡ-19 ਦਾ ਸ਼ੱਕੀ ਜਾਂ ਪ੍ਰਮਾਣਿਕ ਮਾਮਲਾ ਦਰਜ ਨਹੀਂ ਕੀਤਾ ਪਰੰਤੂ 17 ਅਜਿਹੇ ਵਿਲੱਖਣ ਇਨਫੈਕਸ਼ਨ ਜ਼ਰੂਰ ਲੱਭ ਲਏ ਜਿਹੜੇ ਕਿ ਸ਼ਾਇਦ ਮੈਨੂਅਲ ਤਰੀਕਿਆਂ ਨਾਲ ਨਾ ਹੀ ਲੱਭੇ ਜਾ ਸਕਦੇ। ਸੱਤ ਮਿਲੀਅਨ ਵਾਰੀ ਇਹ ਐਪ ਡਾਊਨਲੋਡ ਹੋ ਚੁਕੀ ਹੈ ਅਤੇ ਇਸ ਦਾ ਵਿੱਤੀ ਖ਼ਮਿਆਜ਼ਾ ਟੈਕਸ ਭੁਗਤਾਨ ਕਰਨ ਵਾਲਿਆਂ ਨੂੰ ਘੱਟੋ ਘੱਟ 5 ਮਿਲੀਅਨ ਡਾਲਰ ਦੇ ਰੂਪ ਵਿੱਚ ਭੁਗਤਣਾ ਵੀ ਪਿਆ ਹੈ ਅਤੇ ਇਹ ਐਪ ਵਿਕਟੋਰੀਆ ਵਰਗੀਆਂ ਥਾਵਾਂ ਉਪਰ ਵੀ ਮਹਿਜ਼ ਛੋਟੇ ਮੋਟੇ ਇਨਫੈਕਸ਼ਨਾਂ ਨੂੰ ਹੀ ਟ੍ਰੇਬ ਕਰ ਪਾਈ ਹੈ ਨਾ ਕਿ ਕੋਵਿਡ-19 ਦੇ ਮਾਮਲਿਆਂ ਨੂੰ। ਵਿਰੋਧੀ ਧਿਰ ਇਸ ਗੱਲ ਨੂੰ ਲੈ ਕੇ ਕਾਫੀ ਹਮਲਾਵਰ ਹੋ ਗਈ ਹੈ ਕਿ ਸਮੁੱਚੇ ਆਸਟ੍ਰੇਲੀਆ ਵਿੱਚ 27520 ਕਰੋਨਾ ਦੇ ਮਾਮਲੇ ਦਰਜ ਹੋਏ ਅਤੇ ਕਈ ਸੰਭਾਵਿਕ ਸੰਪਰਕ ਆਦਿ -ਪਰੰਤੂ ਇਸ ‘ਐਪ’ ਨੇ ਆਖਿਰ ਕੀਤਾ ਕੀ….? ਇਹ ਸਮਝ ਨਹੀਂ ਆ ਰਿਹਾ। ਅਤੇ ਹੋਰ ਵੀ ਇੱਕ ਗੱਲ ਹੈ ਕਿ ਵਿਕਟੋਰੀਆ ਅੰਦਰ ਪਾਏ ਗਏ ਘੱਟੋ ਘੱਟ 1800 ਤੋਂ ਵੀ ਜ਼ਿਆਦਾ ਕੋਵਿਡ-19 ਤੋਂ ਸਥਾਪਿਤ ਮਾਮਲੇ, ਇਨ੍ਹਾਂ ਸਾਰਿਆਂ ਦੇ ਮੋਬਾਇਲਾਂ ਅੰਦਰ ਇਹ ਐਪ ਪਹਿਲਾਂ ਤੋਂ ਹੀ ਡਾਊਨਲੋਡ ਕੀਤੀ ਹੋਈ ਸੀ। ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ 70 ਮਿਲੀਅਨ ਡਾਲਰਾਂ ਦੇ ਇਸ ਪ੍ਰਾਜੈਕਟ ਨੂੰ ਜਦੋਂ ਅਪ੍ਰੈਲ ਦੇ ਮਹੀਨੇ ਵਿੱਚ ਲਾਂਚ ਕੀਤਾ ਸੀ ਤਾਂ ਕਿਹਾ ਸੀ ਕਿ ਇਹ ਐਪ ਹਰ ਇੱਕ ਨੂੰ ਕੋਵਿਡ-19 ਦੇ ਸੰਭਾਵਿਤ ਖਤਰਿਆਂ ਤੋਂ ਬਚਾਏਗੀ ਅਤੇ ਇਸ ਵਾਸਤੇ ਇਹ ਹਰ ਇੱਕ ਵਾਸਤੇ ਲਾਜ਼ਮੀ ਹੈ। ਵਿਰੋਧੀ ਇਸ ਨੂੰ ਇੱਕ ਵੱਡਾ ‘ਘਪਲਾ’ ਕਹਿ ਕੇ ਸੰਬੋਧਿਤ ਕਰ ਰਹੇ ਹਨ।