ਸਿਡਨੀ ਤੋਂ ਕੋਵਿਡ ਮਰੀਜ਼ ਪੁੱਝਿਆ ਕੈਨਬਰਾ ਵਿੱਚ -ਏ.ਸੀ.ਟੀ. ਅਧਿਕਾਰੀ ਹੋਏ ਚੇਤੰਨ ਅਤੇ ਜਨਤਕ ਤੌਰ ਤੇ ਚਿਤਾਵਨੀਆਂ ਜਾਰੀ

ਬੀਤੇ ਦਿਨੀਂ, ਮਹਾਰਾਣੀ ਦੇ ਜਨਮਦਿਨ ਸਬੰਧੀ ਛੁੱਟੀਆਂ ਦੌਰਾਨ, ਸਿਡਨੀ ਤੋਂ ਇੱਕ ਕੋਵਿਡ ਪਾਜ਼ਿਟਿਵ ਵਿਅਕਤੀ ਦੇ ਕੈਨਬਰਾ ਵਿੱਚਲੀਆਂ ਕਈ ਥਾਂਵਾਂ ਉਪਰ ਸ਼ਿਰਕਤ ਕਰਨ ਸਬੰਧੀ ਖੁਲਾਸੇ ਹੋਣ ਤੇ ਹੁਣ ਏ.ਸੀ.ਟੀ. ਦੇ ਸਿਹਤ ਅਧਿਕਾਰੀ ਪੂਰੀ ਤਰ੍ਹਾਂ ਚੇਤੰਨ ਹੋ ਗਏ ਹਨ ਅਤੇ ਜਨਤਕ ਤੌਰ ਤੇ ਵੱਖਰੀਆਂ ਵੱਖਰੀਆਂ ਥਾਂਵਾਂ ਆਦਿ ਦੀ ਸੂਚੀ ਨਾਲ ਲੋਕਾਂ ਨੂੰ ਚਿਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ।
ਉਕਤ 40ਵਿਆਂ ਸਾਲਾਂ ਵਿਚਲਾ ਵਿਅਕਤੀ, ਜੋ ਕਿ ਸਿਡਨੀ ਤੋਂ ਬੀਤੇ ਸੋਮਵਾਰ ਨੂੰ ਕੈਨਬਰਾ ਆਇਆ ਸੀ, ਬੋਟੀਕੈਲੀ ਤੋਂ ਵੈਨ ਗੋਗ ਪ੍ਰਦਰਸ਼ਨੀ ਦੇਖਣ (ਦੁਪਹਿਰ 12 ਤੋਂ 1:45 ਤੱਕ) ਗਿਆ ਸੀ ਜੋ ਕਿ ਆਸਟ੍ਰੇਲੀਆ ਦੀ ਨੈਸ਼ਨਲ ਗੈਲਰੀ ਵਿੱਚ ਆਯੋਜਿਤ ਕੀਤੀ ਗਈ ਸੀ। ਇਸ ਤੋਂ ਬਾਅਦ ਉਕਤ ਵਿਅਕਤੀ ਸਿਵਿਕ ਵਿੱਚ ਵਿਆ ਡੋਲਸੇ ਵਿਖੇ (2:45 ਤੋਂ 3:15 ਤੱਕ) ਖਾਣਾ ਖਾਣ ਗਿਆ ਸੀ।
ਸਿਹਤ ਅਧਿਕਾਰੀਆਂ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਉਕਤ ਥਾਂਵਾਂ ਉਪਰ, ਦਿੱਤੀ ਗਈ ਸਮਾਂ ਸਾਰਣੀ ਮੁਤਾਬਿਕ ਜੇਕਰ ਕੋਈ ਵਿਅਕਤੀ ਗਿਆ ਹੋਵੇ ਤਾਂ ਤੁਰੰਤ ਆਪਣੇ ਆਪ ਨੂੰ ਆਈਸੋਲੇਟ ਕਰੇ ਅਤੇ ਕਰੋਨਾ ਟੈਸਟ ਕਰਵਾ ਕੇ ਆਨਲਾਈਨ ਆਪਣਾ ਡੈਕਲੇਰੇਸ਼ਨ ਫਾਰਮ ਭਰੇ।

Install Punjabi Akhbar App

Install
×