31,000 ਆਸਟ੍ਰੇਲੀਆਈ -ਕੋਵਿਡ ਕਾਰਨ ਰਹਿੰਦੇ ਹਨ ਹਰ ਰੋਜ਼ ਛੁੱਟੀ ਤੇ….?

ਇੱਕ ਸਰਕਾਰੀ ਰਿਪੋਰਟ ਮੁਤਾਬਿਕ, ਜਦੋਂ ਦਾ ਕਰੋਨਾ ਕਾਲ ਸ਼ੁਰੂ ਹੋਇਆ ਹੈ, ਜਿੱਥੇ ਇਸ ਨੇ ਲੋਕਾਂ ਦੇ ਦਿਲੋ-ਦਿਮਾਗ ਉਪਰ ਅਸਰ ਪਾਇਆ ਹੈ ਉਥੇ ਹੀ ਇਹ ਵੀ ਜੱਗ ਜਾਹਿਰ ਹੈ ਕਿ ਕੰਮਾਂ ਕਾਰਾਂ ਦਾ ਬਹੁਤ ਹੀ ਮਾੜਾ ਹਾਲ ਹੋਇਆ ਹੈ ਕਿਉਂਕਿ ਜਿਸਨੂੰ ਕਰੋਨਾ ਹੋ ਜਾਂਦਾ ਹੈ ਤਾਂ ਉਸਨੂੰ ਛੁੱਟੀ ਲੈਣੀ ਜਾਂ ਦੇਣੀ ਹੀ ਪੈਂਦੀ ਹੈ ਅਤੇ ਇਸ ਦਾ ਕੋਈ ਵੀ ਹੱਲ ਹਾਲ ਦੀ ਘੜੀ ਦਿਖਾਈ ਨਹੀਂ ਦਿੰਦਾ ਹੈ।
ਰਿਪੋਰਟ ਦੇ ਤਾਜ਼ਾ ਆਂਕੜਿਆਂ ਅਨੁਸਾਰ, ਦੇਸ਼ ਅੰਦਰ ਹਰ ਰੋਜ਼ 31,000 ਨੌਕਰੀ ਪੇਸ਼ੇ ਵਾਲੇ ਕਾਮੇ, ਅਧਿਕਾਰੀ ਜਾਂ ਹੋਰ ਹੈਲਪਰ ਆਦਿ ਛੁੱਟੀ ਤੇ ਰਹਿੰਦੇ ਹਨ ਅਤੇ ਇਹ ਆਂਕੜਾ ਕੰਮਕਾਜ ਦੌਰਾਨ ਵੱਖਰੇ ਵੱਖਰੇ ਕਾਰਨਾਂ ਕਾਰਨ ਲਈਆਂ ਜਾਣ ਵਾਲੀਆਂ ਕੁੱਲ ਛੁੱਟੀਆਂ ਦਾ 12% ਬਣਦਾ ਹੈ।
ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਇਸੇ ਸਾਲ 2022 ਦੌਰਾਨ ਪਹਿਲੇ ਛੇ ਮਹੀਨਿਆਂ ਦੇ ਆਂਕੜੇ ਦਰਸਾਉਂਦੇ ਹਨ ਕਿ ਬਿਮਾਰੀ ਕਾਰਨ ਛੁੱਟੀਆਂ ਲੈਣ ਕਾਰਨ ਦੇਸ਼ ਨੇ ਕੁੱਲ ਕੰਮਕਾਜ ਦੇ ਦਿਨਾਂ ਵਿੱਚੋਂ ਤਿੰਨ ਮਿਲਿਅਨ ਦਿਹਾੜੇ, ਛੁੱਟੀਆਂ ਲਈ ਹੀ ਬਿਤਾਏ ਹਨ।
ਖ਼ਜ਼ਾਨਾ ਮੰਤਰੀ -ਜਿਮ ਚਾਮਰਜ਼ ਦਾ ਤਾਂ ਇੱਥੋਂ ਤੱਕ ਵੀ ਕਹਿਣਾ ਹੈ ਕਿ ਆਂਕੜੇ ਇਹ ਵੀ ਦਰਸਾਉਂਦੇ ਹਨ ਕਿ ਕੋਵਿਡ-19 ਗ੍ਰਸਤ ਵਿਅਕਤੀ ਜਦੋਂ ਮੁੜ ਤੋਂ ਕੰਮ ਤੇ ਵਾਪਿਸ ਆਉਂਦਾ ਹੈ ਤਾਂ ਉਸ ਦਾ ਦਿਲ-ਦਿਮਾਗ ਪਹਿਲਾਂ ਦੀ ਤਰ੍ਹਾਂ ਕੰਮ ਵਿੱਚ ਨਹੀਂ ਲੱਗਦਾ ਅਤੇ ਨਾ ਹੀ ਉਸ ਦੀ ਪੂਰਨ ਤੌਰ ਤੇ ਪਹਿਲਾਂ ਵਾਲੀ ਕੁਸ਼ਲਤਾ ਹੀ ਦਿਖਾਈ ਦਿੰਦੀ ਹੈ। ਇਸ ਨਾਲ ਕੰਮ ਉਪਰ ਹੋਰ ਵੀ ਜ਼ਿਆਦਾ ਮਾਰੂ ਅਸਰ ਪੈਂਦਾ ਹੈ।

Install Punjabi Akhbar App

Install
×